ਟਰਾਂਸਫਾਰਮਰ ਦੇ ਹੇਠੋਂ ਕਣਕ ਦੀ ਕਟਾਈ ਕਰਨੀ ਯਕੀਨੀ ਬਣਾਈ ਜਾਵੇ : ਪ੍ਰੀਤਪਾਰਸ ਸਿੰਘ
ਟ੍ਰਾਂਸਫਾਰਮਰ ਦੇ ਹੇਠੋਂ ਕਣਕ ਦੀ ਕਟਾਈ ਕਰਨੀ ਯਕੀਨੀ ਬਣਾਈ ਜਾਵੇ: ਪ੍ਰੀਤਪਾਰਸ ਸਿੰਘ
Publish Date: Wed, 25 Mar 2026 04:51 PM (IST)
Updated Date: Wed, 25 Mar 2026 04:53 PM (IST)
ਹਰਜੀਤ ਸਿੰਘ, ਪੰਜਾਬੀ ਜਾਗਰਨ, ਖਨੌਰੀ : ਪਾਵਰਕਾਮ ਦੀ ਸਬ ਡਵੀਜ਼ਨ ਖਨੌਰੀ ਦੇ ਐੱਸਡੀਓ ਇੰਜ. ਪ੍ਰੀਤਪਾਰਸ ਸਿੰਘ ਨੇ ਵਧ ਰਹੇ ਤਾਪਮਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਓ ਲਈ ਕਿਸਾਨਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਿਸਾਨ ਭਰਾ ਕਣਕ ਦੀ ਕਟਾਈ ਤੋਂ ਪਹਿਲਾਂ ਸਾਵਧਾਨੀ ਵਜੋਂ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਦੇ ਹੇਠੋਂ ਕਣਕ ਦੀ ਕਟਾਈ ਕਰ ਕੇ ਰੱਖਣ ਉਨ੍ਹਾਂ ਕਿਹਾ ਕਿ ਹੁਣ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰ ਕੇ ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਵਿਚ ਖੇਤਾਂ ਵਿਚ ਲੱਗੇ ਟਰਾਂਸਫਾਰਮਰ ’ਚ ਸਪਾਰਕ ਕਰ ਜਾਂਦੇ ਹਨ ਇਸ ਲਈ ਸਬ ਡਵੀਜ਼ਨ ਦਫਤਰ ਖਨੌਰੀ ਵਿਚ ਪੈਂਦੇ ਕਿਸੇ ਵੀ ਖੇਤਰ ਵਿੱਚ ਕੋਈ ਅਣਸੁਖਾਵੀਂ ਘਟਨਾ ਤੋਂ ਬਚਾਓ ਲਈ ਕਿਸਾਨ ਵੀਰ ਟਰਾਂਸਫ਼ਾਰਮਰਾਂ ਦੇ ਹੇਠਾਂ ਕਣਕ ਦੀ ਕਟਾਈ ਕਰਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਟਰਾਂਸਫਾਰਮਰ ਸਪਾਰਕਿੰਗ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਬਿਜਲੀ ਕਰਮਚਾਰੀ ਨੂੰ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਟਰਾਂਸਫਾਰਮਰ ਦੀ ਮੁਰੰਮਤ ਕੀਤੀ ਜਾ ਸਕੇ।