- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਦੁਸਹਿਰਾ

: ਯੋਭਾ ਯਾਤਰਾ ’ਚ ਪੁੱਜੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਪ੍ਰਬੰਧਕ ਸਨਮਾਨ ਕਰਦੇ ਹੋਏ।
ਯਾਦਵਿੰਦਰ ਸਿੰਘ ਭੁੱਲਰ/ਰੇਸਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਬਰਨਾਲਾ, ਤਪਾ, ਭਦੌੜ, ਮਹਿਲ ਕਲਾਂ, ਧਨੌਲਾ, ਹੰਡਿਆਇਆ, ਸ਼ਹਿਣਾ ਤੇ ਸ਼ਹਿਰ 'ਚ ਦੁਸਹਿਰੇ ਦੇ ਤਿਉਹਾਰ ਪੂਰੀ ਸਰਧਾ ਤੇ ਧੂਮਧਾਮ ਦੇ ਨਾਲ ਮਨਾਇਆ ਗਿਆ। ਸ਼ਹਿਰ ਦੇ 25 ਏਕੜ ਟੋਬਾ ਸਕੀਮ ਦੁਸਹਿਰਾ ਮੇਲਾ ਗਰਾਊਂਡ ਭਾਰਤੀਆ ਸਨਾਤਨ ਧਰਮ ਮਹਾਂਵੀਰ ਦਲ ਤੇ ਸ੍ਰੀ ਗਣੇਸ਼ ਡ੍ਰਾਮਾਟਿਕ ਕਲੱਬ ਵਲੋਂ ਦੁਸਹਿਰਾ ਮੇਲਾ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਦੁਸਹਿਰੇ ਮੇਲੇ ’ਚ ਮੁੱਖ ਮਹਿਮਾਨ ਵਜੋਂ ਅਭੈ ਓਸਵਾਲ ਟਾਊਨਸ਼ਿਪ ਦੇ ਨਵੀਨ ਕਵਾਤਰਾ ਡਾਇਰੈਕਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ, ਰੋਹਿਤ ਜਿੰਦਲ ਪ੍ਰਮੋਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ, ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ ਪ੍ਰਮੋਟਰ ਅਭੈ ਟਾਊਨਸ਼ਿਪ ਬਰਨਾਲਾ ਪੁੱਜੇ ਰਹੇ ਹਨ। ਦੁਪਹਿਰ 1:00 ਵਜੇ ਪੰਚਾਇਤੀ ਮੰਦਿਰ ਬਰਨਾਲਾ 'ਚੋਂ ਸ਼ੋਭਾ ਯਾਤਰਾ ਸ਼ੁਰੂ ਕਰਕੇ ਸ਼ਹਿਰ ਦੇ ਸਦਰ ਬਾਜ਼ਾਰ ਤੋਂ ਹੁੰਦੀ ਹੋਈ ਰਾਮ ਦੀ ਸਵਾਰੀ ਦੇ ਨਾਲ ਦੁਸਹਿਰਾ ਗਰਾਊਂਡ 'ਚ ਪਹੁੰਚੀ। ਇਸ ਮੌਕੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਦਰਸ਼ਨ ਸਿੰਘ ਨੈਣੇਵਾਲੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ, ਰਾਜੀਵ ਗੁਪਤਾ ਲੂਬੀ, ਭਾਜਪਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਟੰਡਨ ਸਕੂਲ ਦੇ ਐਮਡੀ ਸ਼ਿਵ ਕੁਮਾਰ ਸਿੰਗਲਾ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਆਦਿ ਨੇ ਸਮੂਲੀਅਤ ਕੀਤੀ। ਇਸ ਮੌਕੇ ਬੈਂਡ ਵਾਜਿਆਂ, ਢੋਲ ਦੀ ਥਾਪ ਨਾਲ ਕੱਢੀਆਂ ਗਈਆਂ ਝਾਕੀਆਂ 'ਚ ਸ੍ਰੀ ਰਾਮ, ਮਾਤਾ ਸੀਤਾ, ਲਛਮਣ, ਹਨੂੰਮਾਨ ਜੀ ਤੇ ਰਮਾਇਣ ਦੇ ਹੋਰ ਪਾਤਰਾਂ ਨਾਲ ਝਾਂਕੀਆਂ ਨੂੰ ਦੇਖ ਕੇ ਲੋਕਾਂ ਨੇ ਸ਼ਰਧਾ ਭਾਵ ਨਾਲ ਇਸ਼ਵਰ ਦਾ ਨਾਮ ਲਿਆ।
ਇਸ ਮੌਕੇ ਮੇਲਾ ਪ੍ਰਧਾਨ ਸਤਪਾਲ ਗਾਂਧੀ ਤੇ ਇੰਚਾਰਜ਼ ਪ੍ਰਵੀਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੋਰ ਰਹੀ ਹੈ ਇਸ ਵਾਰ ਉਨ੍ਹਾ ਵਲੋਂ 50ਵੀਂ ਗੋਲਨ ਗੁਜਲੀ ਮਨਾਈ ਜਾ ਰਹੀ ਹੈ। ਇਸ ਮੇਲੇ ’ਚ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਲਗਾਇਆ ਗਿਆ ਹੈ। 80 ਫੁੱਟ ਦੇ ਪੁਤਲੇ ਲਗਾਏ ਗਏ ਹਨ। ਬੱਚਿਆਂ ਲਈ ਝੂਲੇ ਲਗਾਏ ਗਏ ਹਨ। ਉਨ੍ਹਾ ਪੁਲਿਸ ਪ੍ਰਸਾਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ।
: ਧੂਮਧਾਮ ਨਾਲ ਮਨਾਇਆ ਦੁਸਹਿਰਾ, ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ
ਜ਼ਿਲ੍ਹਾ ਬਰਨਾਲਾ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ, ਉਤਸ਼ਾਹ ਅਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ। ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਇਸ ਤਿਉਹਾਰ ਨੂੰ ਲੈ ਕੇ ਸ਼ਹਿਰ ਵਿੱਚ ਦਿਨ ਭਰ ਤਿਉਹਾਰੀ ਮਾਹੌਲ ਬਣਿਆ ਰਿਹਾ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਧਾਰਮਿਕ ਸਰਗਰਮੀਆਂ ਦੇਖਣ ਨੂੰ ਮਿਲੀਆਂ। ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਅਤੇ ਸ਼ਰਧਾਲੂਆਂ ਦੇ ਉਤਸ਼ਾਹ ਵਿਚਕਾਰ ਦੁਸਹਿਰੇ ਦੀਆਂ ਖ਼ੁਸ਼ੀਆਂ ਮਨਾਈਆਂ ਗਈਆਂ। ਸ਼ਾਮ ਸਮੇਂ ਦੁਸਹਿਰਾ ਗਰਾਊਂਡ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦਾ ਦਹਨ ਕੀਤਾ ਗਿਆ। ਇਸ ਮੌਕੇ ਮੈਦਾਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਦੁਸਹਿਰਾ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੀ ਗਣੇਸ਼ ਡਰਾਮੈਟਿਕ ਕਲੱਬ ਅਤੇ ਭਾਰਤੀ ਮਹਾਵੀਰ ਦਲ ਵੱਲੋਂ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਪ੍ਰਬੰਧਕਾਂ ਅਤੇ ਕਲੱਬ ਦੇ ਮੈਂਬਰਾਂ ਨੇ ਸਮਾਗਮ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਸੰਭਾਲੀਆਂ। ਬਾਹਰੀ ਰਾਜਾਂ ਤੋਂ ਆਏ ਕਾਰੀਗਰਾਂ ਵੱਲੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਤਿਆਰ ਕੀਤੇ ਗਏ ਸਨ। ਇਨ੍ਹਾਂ ਪੁਤਲਿਆਂ ਨੂੰ ਦੇਖਣ ਲਈ ਲੋਕਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ।
: ਧਾਰਮਿਕ ਝਾਕੀਆਂ ਤੇ ਸਜੇ ਹੋਏ ਰੱਥਾਂ ਨੇ ਮੋਹਿਆ ਮਨ
ਦੁਸਹਿਰੇ ਦੇ ਮੌਕੇ ਬਰਨਾਲਾ ਸ਼ਹਿਰ ’ਚ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਧਾਰਮਿਕ ਸ਼ਰਧਾ ਤੇ ਸੱਭਿਆਚਾਰਕ ਵਿਰਾਸਤ ਦੀ ਸੁੰਦਰ ਝਲਕ ਦੇਖਣ ਨੂੰ ਮਿਲੀ। ਸ਼ੋਭਾ ਯਾਤਰਾ ’ਚ ਭਗਵਾਨ ਸ੍ਰੀ ਰਾਮ ਅਤੇ ਹਨੂੰਮਾਨ ਜੀ ਦੀਆਂ ਪ੍ਰਤਿਮਾਵਾਂ ਤੋਂ ਇਲਾਵਾ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਦਰਸਾਉਂਦੀਆਂ ਆਕਰਸ਼ਕ ਝਾਕੀਆਂ ਸ਼ਾਮਲ ਸਨ। ਸ਼ੋਭਾ ਯਾਤਰਾ ਦੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਲੰਘਣ ਸਮੇਂ ਲੋਕਾਂ ਨੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ। ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, ਵਪਾਰਕ ਸੰਗਠਨਾਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਥਾਂ-ਥਾਂ ਸ਼ੋਭਾ ਯਾਤਰਾ ਦਾ ਸਵਾਗਤ ਕਰਦਿਆਂ ਸ਼ਰਧਾਲੂਆਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਦਿੱਤਾ ਗਿਆ। ਸ਼ੋਭਾ ਯਾਤਰਾ ਸ਼ਹਿਰ ਦੇ ਕੇਸੀ ਰੋਡ, ਪੱਕਾ ਕਾਲਜ ਰੋਡ, ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਵਿੱਚੋਂ ਲੰਘੀ। ਵੱਖ-ਵੱਖ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਦੇ ਪਹੁੰਚਣ ’ਤੇ ਲੋਕਾਂ ਨੇ ਉਤਸ਼ਾਹ ਨਾਲ ਸਵਾਗਤ ਕੀਤਾ। ਸ਼ਰਧਾਲੂਆਂ ਨੇ ਧਾਰਮਿਕ ਝਾਕੀਆਂ ਦੇ ਦਰਸ਼ਨ ਕੀਤੇ ਅਤੇ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।
: ਸ਼ਾਮ ਨੂੰ ਦੁਸਹਿਰਾ ਗਰਾਊਂਡ ’ਚ ਹੋਇਆ ਪੁਤਲਿਆਂ ਦਾ ਦਹਨ
ਸ਼ਾਮ ਕਰੀਬ ਛੇ ਤੋਂ ਸੱਤ ਵਜੇ ਦੇ ਦਰਮਿਆਨ ਦੁਸਹਿਰਾ ਗਰਾਊਂਡ ਵਿੱਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦਾ ਦਹਨ ਕੀਤਾ ਗਿਆ। ਪੁਤਲਿਆਂ ਨੂੰ ਅੱਗ ਲਗਾਉਣ ਸਮੇਂ ਮੈਦਾਨ ਵਿੱਚ ਮੌਜੂਦ ਲੋਕਾਂ ਨੇ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਮਾਹੌਲ ਗੂੰਜਣ ਲਾ ਦਿੱਤਾ। ਪੁਤਲਿਆਂ ਦਾ ਦਹਨ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਦੁਸਹਿਰਾ ਸਿਰਫ਼ ਰਾਵਣ ਦੇ ਪੁਤਲੇ ਦੇ ਦਹਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਤਿਉਹਾਰ ਮਨੁੱਖ ਨੂੰ ਆਪਣੇ ਅੰਦਰ ਮੌਜੂਦ ਬੁਰਾਈਆਂ ਨੂੰ ਖ਼ਤਮ ਕਰਨ ਦੀ ਪ੍ਰੇਰਣਾ ਵੀ ਦਿੰਦਾ ਹੈ। ਭਗਵਾਨ ਸ੍ਰੀ ਰਾਮ ਵੱਲੋਂ ਰਾਵਣ ਦਾ ਵਧ ਕਰਨਾ ਸੱਚ, ਧਰਮ, ਮਰਿਆਦਾ ਅਤੇ ਨਿਆਂ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।