- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਘੇੜਾ ਕਾਲਜ ਦੇ ਐੱਨਐੱਸਐੱਸ ਵਿਭਾਗ ਵੱਲੋਂ ਗਰੀਨ ਦਿਵਾਲੀ ਮਨਾਉਂਦਿਆਂ ਦੋ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਸੰਸਥਾ ਪ੍ਰਧਾਨ ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਦੀ ਯੋਗ ਅਗਵਾਈ ’ਚ ਪ੍ਰੋਗਰਾਮ ਅਫ਼ਸਰ ਮੈਡਮ ਮਨਦੀਪ ਕੌਰ, ਪ੍ਰੋ ਮਿੱਠੂ ਪਾਠਕ, ਪ੍ਰੋ ਮਨਪ੍ਰੀਤ ਕੌਰ, ਡਾ. ਨਿਰਪਾਲ ਸਿੰਘ ਦੀ ਦੇਖਰੇਖ ਹੇਠ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਗਰੀਨ ਦੀਵਾਲੀ ਮਨਾਉਂਦਿਆਂ ਕਾਲਜ ਕੈਂਪਸ ਵਿਖੇ ਦੋ ਰੋਜ਼ਾ ਐੱਨਐੱਸਐੱਸ ਕੈਂਪ ਲਗਾਇਆ। ਜਿਸ ’ਚ ਸਮੂਹ ਐੱਨਐੱਸਐੱਸ ਵਲੰਟੀਅਰਜ਼ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦੌਰਾਨ ਵਲੰਟੀਅਰਜ਼ ਨੂੰ ਵੱਖ-ਵੱਖ ਗਰੁੱਪਾਂ ‘ਚ ਵੰਡ ਕੇ ਕਾਲਜ ਕੈਂਪਸ ਦੀਆਂ ਸਾਰੀਆਂ ਬਿਲਡਿੰਗਾਂ, ਪਾਰਕ, ਗਰਾਉਂਡ, ਛੱਤਾਂ, ਲਾਇਬਰੇਰੀ, ਦਫਤਰ, ਗੈਲਰੀਆਂ, ਕਮਰਿਆਂ ਆਦਿ ਦੀ ਸਫਾਈ ਕੀਤੀ ਗਈ ਤੇ ਕੈਂਪਸ ਵਿਖੇ ਪੌਦੇ ਲਗਾਏ ਗਏ। ਇਹ ਦੋ ਰੋਜ਼ਾ ਕੈਂਪਸ ਵਿੱਚ ਵਲੰਟੀਅਰਜ਼ ਦਾ ਉਤਸ਼ਾਹ ਦੇਖਣ ਯੋਗ ਸੀ, ਦੋਵੇਂ ਦਿਨ ਵਲੰਟੀਅਰਜ਼ ਲਈ ਰਿਫਰੈਸਮੈਂਟ ਦਾ ਪ੍ਰਬੰਧ ਬਹੁਤ ਸ਼ਲਾਘਾਯੋਗ ਸੀ, ਵਲੰਟੀਅਰਜ਼ ਨੇ ਇਕੱਠੀ ਕੀਤੀ ਰਹਿੰਦ ਖੂੰਹਦ ਨੂੰ ਨਿਸ਼ਚਿਤ ਸਥਾਨ ’ਤੇ ਸਿੱਟਿਆ ਤੇ ਸਾਰਾ ਕੈਂਪਸ ਧੋਕੇ ਵਧੀਆ ਬਣਾਇਆ ਗਿਆ। ਵਲੰਟੀਅਰਜ਼ ਵੱਲੋਂ ਰੰਗੋਲੀਆਂ ਨਾਲ ਕੈਂਪਸ ਸਜਾਇਆ ਗਿਆ। ਇਸ ਮੌਕੇ ਐੱਨਐੱਸਐੱਸ ਵਲੰਟੀਅਰਜ਼ ਅਤੇ ਪ੍ਰੋਗਰਾਮ ਅਫ਼ਸਰ ਸਹਿਬਾਨਾਂ ਤੋਂ ਇਲਾਵਾ ਸਮੂਹ ਸਟਾਫ ਨੇ ਸ਼ਮੂਲੀਅਤ ਕੀਤੀ।