- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰੀਗੜ ਨਹਿਰ ’ਚੋਂ ਮਿਲੀ ਮਹਿਲਾ ਦੀ ਅਣਪਛਾਤੀ ਲਾਸ਼

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁੱਬੇ ’ਚੋਂ ਲੰਘ ਹਰੀਗੜ੍ਹ ਨਹਿਰ ਦੇ ਪੁਲ ਨਜ਼ਦੀਕ ਇੱਕ ਮਹਿਲਾ ਦੀ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ ਸੇਵਾ (ਰਜਿ) ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ, ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਡੇ ਸਹਾਰਾ ਕੰਟਰੋਲ ਰੂਮ ਨੂੰ ਇਤਲਾਹ ਮਿਲੀ ਕਿ ਨਹਿਰ ’ਚ ਇੱਕ ਨੌਜਵਾਨ ਕੁੜੀ ਦੀ ਲਾਸ਼ ਪੁਲ ਦੇ ਨਜ਼ਦੀਕ ਪਈ ਹੈ। ਸਾਡੀ ਸੰਸਥਾ ਵੱਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਬਰਨਾਲਾ ਨੂੰ ਤੇ ਥਾਣਾ ਧਨੌਲਾ ਨੂੰ ਦਿੱਤੀ ਗਈ। ਬਿਨਾਂ ਕਿਸੇ ਦੇਰੀ ਤੋਂ ਸਹਾਰਾ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸੈਕਟਰੀ ਕੇਵਲ ਸਿੰਘ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਕੁਮਾਰ, ਮੈਂਬਰ ਜਗਸੀਰ ਸਿੰਘ,ਸੰਸਥਾ ਦੀ ਐਂਬੂਲੈਂਸ ਲੈ ਕੇ ਘਟਨਾ ਸਥਾਨ ’ਤੇ ਪਹੁੰਚੀ ਜਦ ਕਿ ਉੱਥੇ ਥਾਣਾ ਧਨੌਲਾ ਦੇ ਪੁਲਿਸ ਮੁਲਾਜ਼ਮ ਮੌਜੂਦ ਸਨ। ਪੁਲਿਸ ਦੀ ਮੌਜੂਦਗੀ ’ਚ ਨਹਿਰ ’ਚੋਂ ਲਾਸ਼ ਨੂੰ ਬਾਹਰ ਕੱਢਿਆ ਗਿਆ। ਉਸ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ। ਇਹ ਲਾਸ਼ ਇੱਕ ਦਿਨ ਪੁਰਾਣੀ ਜਾਪ ਰਹੀ ਹੈ। ਇਸਦਾ ਹੂਲੀਆ ਇਸ ਪ੍ਰਕਾਰ ਹੈ, ਉਮਰ ਕਰੀਬ 30-35 ਸਾਲ, ਕੱਦ 05 ਫੁੱਟ 02 ਇੰਚ, ਰੰਗ ਕਣਕ ਵੰਨਾ, ਕਾਲੇ ਰੰਗ ਦੀ ਟੀ ਸ਼ਰਟ ਤੇ ਕਾਲੇ ਰੰਗ ਦੀ ਲੋਅਰ ਪਹਿਨੀ ਹੋਈ ਹੈ, ਖੱਬੀ ਬਾਂਹ ਪਰ ਕੰਬਣੀ ਬੰਨੀ ਹੋਈ ਹੈ, ਸੱਜੀ ਬਾਂਹ ’ਤੇ ਸੱਟ ਦੇ ਨਿਸ਼ਾਨ ਹੈ, ਸੱਜੇ ਹੱਥ ਦੀ ਉਂਗਲ ’ਚ ਛੱਲਾ ਪਹਿਨਿਆ ਹੋਇਆ ਹੈ, ਗਲ ’ਚ ਚਾਂਦੀ ਰੰਗੀ ਚੇਨ ਪਹਿਨੀ ਹੋਈ ਹੈ, ਉਸ ’ਚ ਕਾਲੀ ਮਾਤਾ ਦਾ ਲੋਕਟ ਬਣਿਆ ਹੋਇਆ ਹੈ, ਲਾਸ਼ ਨੂੰ ਸ਼ਨਾਖਤ ਲਈ ਪੁਲਿਸ ਦੀ ਮੌਜੂਦਗੀ ’ਚ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਬਰਨਾਲਾ ਦੀ ਮੋਰਚਰੀ ’ਚ ਰੱਖਿਆ ਗਿਆ ਹੈ ,ਜੇਕਰ ਕਿਸੇ ਵਿਅਕਤੀ ਨੂੰ ਇਸ ਲਾਸ਼ ਬਾਰੇ ਜਾਣਕਾਰੀ ਹੋਵੇ ਤਾਂ ਉਹ ਸਹਾਰਾ ਕੰਟਰੋਲ ਰੂਮ ਰਾਮਪੁਰਾ ਫੂਲ ਬਠਿੰਡਾਤੇ ਪੁਲਿਸ ਕੰਟਰੋਲ ਰੂਮ ਬਰਨਾਲਾ, ਥਾਣਾ ਧਨੌਲਾ ਨਾਲ ਸੰਪਰਕ ਕਰ ਸਕਦਾ ਹੈ।