- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀਤ ਹੇਅਰ ਤੇ ਕਾਲਾ ਢਿੱਲੋ ਨੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

- ਜੋਬਨ ਰੁਤੇ ਤੁਰ ਗਏ ਗੁਰਸਿੱਖ ਭਾਈ ਗੁਰਇੱਕਪ੍ਰੀਤ ਸਿੰਘ ਨੂੰ ਆਪ ਦੇ ਐੱਮਪੀ ਤੇ ਕਾਂਗਰਸ ਦੇ ਐੱਮਐੱਲਏ ਨੇ ਕੀਤਾ ਯਾਦ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ ਦੇ ਪੋਤੇ, ਐੱਨਆਰਆਈ ਸ਼੍ਰੋਮਣੀ ਅਕਾਲੀ ਆਗੂ ਗੁਰਪ੍ਰੀਤ ਸਿੰਘ ਦੇ ਪੁੱਤਰ ਤੇ ਮਹੰਤ ਰਣਪ੍ਰੀਤ ਸਿੰਘ ਰਾਏ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇਵ ਭਤੀਜਾ ਗੁਰਸਿੱਖ ਭਾਈ ਗੁਰਇਕਪ੍ਰੀਤ ਸਿੰਘ ਦੀ ਭਰ ਜਵਾਨੀ ’ਚ ਹੋਈ ਅਚਾਨਕ ਮੌਤ ’ਤੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ ਸਣੇ ਹੋਰ ਕਾਂਗਰਸੀ ਆਗੂਆਂ ਨੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਿਵਾਰ ਨਾਲ ਦੁੱਖ ’ਚ ਸ਼ਾਮਲ ਹੁੰਦਿਆਂ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਜਸਬੀਰ ਸਿੰਘ ਔਲਖ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ ਤਪਾ, ਸੁਰਜੀਤ ਸਿੰਘ ਠੀਕਰੀਵਾਲ ਮੈਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ, ਰਵਿੰਦਰਜੀਤ ਸਿੰਘ ਬਿੰਦੀ, ਕਪਿਲ ਮਿੱਤਲ, ਵਰੁਣ ਭਾਰਤੀ, ਹਰਪ੍ਰੀਤ ਸਿੰਘ ਗਿੱਲ, ਰਕੇਸ਼ ਗੁਪਤਾ, ਪ੍ਰਮੋਦ ਅਰੋੜਾ, ਰੋਹਿਤ ਬਾਂਸਲ, ਗਗਨ ਲੇਖਾਕਾਰ ਬੀਜੀ ਐੱਸ ਸਣੇ ਬਾਬਾ ਗਾਂਧਾ ਸਿੰਘ ਗਰੁੱਪ ਆਫ ਐਜੂਕੇਸ਼ਨ ਸਕੂਲਾਂ ਦੇ ਪ੍ਰਿੰਸੀਪਲ ਕੋਆਡੀਨੇਟਰ ਤੇ ਸਮੁੱਚੇ ਸਟਾਫ ਨੇ ਆਦਿ ਬਰਨਾਲਾ ਸਕੂਲ ਐਸੋਸੀਏਸ਼ਨ ਦੇ ਸਮੁੱਚੇ ਅਹੁਦੇਦਾਰਾਂ ਨੇ ਮਹੰਤ ਰਣਪ੍ਰੀਤ ਸਿੰਘ ਨਾਲ ਵੀ ਗਹਿਰਾ ਦੁੱਖ ਸਾਂਝਾ ਕੀਤਾ।
- ਸਿੱਖੀ ਦੇ ਪ੍ਰਚਾਰ ਤੇ ਪੰਜਾਬੀਅਤ ਲਈ ਦਿੱਤੇ ਯੋਗਦਾਨ ਨੂੰ ਮੀਤ ਨੇ ਕੀਤਾ ਯਾਦ
ਦੁੱਖ ਪ੍ਰਗਟਾਉਂਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਈ ਗੁਰਇਕਪ੍ਰੀਤ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਤੇ ਚਾਚਾ ਮਹੰਤ ਰਣਪ੍ਰੀਤ ਸਿੰਘ ਨਾਲ ਦੁੱਖ ਸਾਂਝਾ ਕਰਦਿਆਂ ਗੁਰਇਕਪ੍ਰੀਤ ਸਿੰਘ ਵੱਲੋਂ ਛੋਟੀ ਉਮਰ ’ਚ ਵਿਦੇਸ਼ਾਂ ਅੰਦਰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਵੱਡੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਪਰਿਵਾਰ ਦੀ ਹਾਜ਼ਰੀ ’ਚ ਉਨ੍ਹਾਂ ਸੋਸ਼ਲ ਮੀਡੀਆ ’ਤੇ ਉਸ ਦੀਆਂ ਪ੍ਰਚਾਰ ਕਰਦਿਆਂ ਦੀਆਂ ਵੀਡੀਓ ਵੀ ਦੇਖੀਆਂ।
- ਕਾਲਾ ਢਿੱਲੋਂ ਨੇ ਕਿਹਾ ਕਿ ਵਿਦੇਸ਼ ’ਚ ਪੰਜਾਬੀਅਤ ਦਾ ਮਾਣ ਸੀ ਗੁਰਇਕਪ੍ਰੀਤ ਸਿੰਘ
ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਤੇ ਉਨ੍ਹਾਂ ਨਾਲ ਆਏ ਹੋਰ ਕਾਂਗਰਸੀ ਆਗੂ ਤੇ ਵਰਕਰਾਂ ਨੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਗੁਰਇਕਪ੍ਰੀਤ ਸਿੰਘ ਵੱਲੋਂ ਨਿੱਕੀ ਉਮਰੇ ਕੀਤੇ ਮਹਾਨ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਗੁਰਇਕਪ੍ਰੀਤ ਨੇ ਵਿਦੇਸ਼ ’ਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਲਾਗੂ ਕਰਵਾਉਣ ਦਾ ਬਿੱਲ ਪਾਸ ਕਰਵਾ ਕੇ ਸਮੁੱਚੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾਇਆ ਹੈ। ਸੰਤ ਗੰਡਾ ਸਿੰਘ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ’ਚ ਸ਼ਰੀਕ ਹੁੰਦਿਆਂ ਉਨ੍ਹਾਂ ਨੇ ਇਸ ਨੌਜਵਾਨ ਗੁਰਸਿੱਖ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।