- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਾਈਫ ਸਰਟੀਫਿਕੇਟ ਭਰਨ ਦਾ ਕੈਂਪ ਲਗਾਇਆ

:: ਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਾਈਫ ਸਰਟੀਫਿਕੇਟ ਭਰਨ ਦਾ ਕੈਂਪ ਲਗਾਇਆ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਬਲਾਕ ਮਹਿਲ ਕਲਾਂ ਵੱਲੋਂ ਸਾਬਕਾ ਸੈਨਿਕਾਂ ਦੇ ਸਲਾਨਾ ਲਾਈਫ ਸਰਟੀਫਿਕੇਟ ਭਰਨ ਦਾ ਫਰੀ ਕੈਂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਸਲਾਨਾ ਲਾਈਫ ਸਰਟੀਫਿਕੇਟ ਅਪਡੇਟ ਕਰਵਾਉਣ ਲਈ ਸ਼ਹਿਰਾਂ ’ਚ ਜਾਣਾ ਪੈਂਦਾ ਸੀ। ਜਿਸ ਨਾਲ ਉਨ੍ਹਾਂ ਦੇ ਪੈਸੇ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ ,ਬਜ਼ੁਰਗ ਸੈਨਿਕਾਂ ਨੂੰ ਬਰਨਾਲਾ ਜਾਣ ’ਚ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਥੇਬੰਦੀ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਬਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਬਰਨਾਲਾ ਵੱਲੋਂ ਇਹ ਉਪਰਾਲਾ ਕੀਤਾ ਗਿਆ।
ਇਸ ਕੈਂਪ ’ਚ 127 ਸਾਬਕਾ ਸੈਨਿਕਾਂ ਤੇ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਦੇ ਲਾਈਫ ਸਰਟੀਫਿਕੇਟ ਅਪਡੇਟ ਕੀਤੇ ਗਏ ਹਨ। ਇਸ ਦੇ ਨਾਲ ਨਾਲ ਸਾਬਕਾ ਸੈਨਿਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਉਨ੍ਹਾਂ ਦਾ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ । ਇਸ ਮੌਕੇ ਲਾਈਵ ਸਰਟੀਫਿਕੇਟ ਅਪਡੇਟ ਕਰਨ ਲਈ ਕੰਪਿਊਟਰ ਆਪਰੇਟਰ ਦੀ ਡਿਊਟੀ ਸੂਬੇਦਾਰ ਮੇਜਰ ਗੁਰਜੰਟ ਸਿੰਘ ਮਹਿਲ ਖੁਰਦ ,ਹੌਲਦਾਰ ਗੁਰਸੇਵਕ ਸਿੰਘ ਛੀਨੀਵਾਲ ਕਲਾਂ ,ਹੌਲਦਾਰ ਬਲਵੀਰ ਸਿੰਘ ਮਹਿਲ ਕਲਾਂ ਨੇ ਨਿਭਾਈ। ਗੁਰੂ ਕੇ ਲੰਗਰ ਦੀ ਸੇਵਾ ਮਹਿਲ ਕਲਾਂ ਕਮੇਟੀ ਵੱਲੋਂ ਕੀਤੀ ਗਈ।
ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਕੈਪਟਨ ਸਾਧੂ ਸਿੰਘ ਮੂੰਮ ,ਬਲਾਕ ਮੀਤ ਪ੍ਰਧਾਨ ਕੈਪਟਨ ਗੁਰਮੇਲ ਸਿੰਘ ਛਾਪਾ ,ਹੌਲਦਾਰ ਜਗਰੂਪ ਸਿੰਘ ,ਸੂਬੇਦਾਰ ਬਹਾਦਰ ਸਿੰਘ ਮਹਿਲ ਕਲਾਂ, ਸੂਬੇਦਾਰ ਗੁਰਮੇਲ ਸਿੰਘ ਕੁਤਬਾ ,ਸੂਬੇਦਾਰ ਪ੍ਰੇਮ ਸਿੰਘ ,ਕੁਲਦੀਪ ਸਿੰਘ ਕਲਾਲ ਮਾਜਰਾ, ਸੂਬੇਦਾਰ ਮੇਜਰ ਬੁੱਧ ਸਿੰਘ ਛੀਨੀਵਾਲ ਖੁਰਦ, ਹੌਲਦਾਰ ਬਹਾਦਰ ਸਿੰਘ ਗਹਿਲ, ਹੌਲਦਾਰ ਜਗਜੀਤ ਸਿੰਘ ਖਿਆਲੀ, ਹੌਲਦਾਰ ਹਰਬੰਸ ਸਿੰਘ, ਸਿਕੰਦਰ ਸਿੰਘ ,ਜਸਪਾਲ ਸਿੰਘ ਸਰਪੰਚ ਕੁਰੜ ,ਹੌਲਦਾਰ ਸਤਨਾਮ ਸਿੰਘ ਪੰਚ ਸਹੌਰ, ਸੂਬੇਦਾਰ ਬਹਾਦਰ ਸਿੰਘ, ਹੌਲਦਾਰ ਬੰਤ ਸਿੰਘ, ਹਰਬੰਸ ਸਿੰਘ ਸਹਿਜੜਾ, ਸੂਬੇਦਾਰ ਬਲਜੀਤ ਸਿੰਘ ਪੰਡੋਰੀ, ਹੌਲਦਾਰ ਬਲਰਾਜ ਸਿੰਘ, ਹੌਲਦਾਰ ਸਿਕੰਦਰ ਸਿੰਘ ਛਾਪਾ, ਹੌਲਦਾਰ ਚਰਨ ਸਿੰਘ, ਹੌਲਦਾਰ ਹਰਭਜਨ ਸਿੰਘ ਬਾਹਮਣੀਆਂ, ਹੌਲਦਾਰ ਨਿਰਮਲ ਸਿੰਘ ,ਹੌਲਦਾਰ ਹਾਕਮ ਸਿੰਘ ਕੁਤਬਾ, ਸੂਬੇਦਾਰ ਸਾਧੂ ਸਿੰਘ, ਹੌਲਦਾਰ ਜਗਤਾਰ ਸਿੰਘ, ਸੇਵਕ ਸਿੰਘ ਮਹਿਲ ਖੁਰਦ ,ਹੌਲਦਾਰ ਜਸਵੰਤ ਸਿੰਘ ਗਾਗੇਵਾਲ, ਗੁਰਮੇਲ ਕੌਰ ,ਜੋਗਿੰਦਰ ਕੌਰ ਤੇ ਕੁਲਵੰਤ ਕੌਰ ਹਾਜ਼ਰ ਸਨ।