ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ
Publish Date: Tue, 10 Nov 2026 04:30 PM (IST)
Updated Date: Tue, 10 Nov 2026 04:32 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਸਾਹਿਤਕ, ਕ੍ਰਾਂਤੀਕਾਰੀ ਤੇ ਮਜ਼ਦੂਰ ਸਭਾਵਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸੰਤ ਰਾਮ ਉਦਾਸੀ ਦਾ ਕਾਵਿ-ਸੰਸਾਰ ਵਿਸ਼ੇ ਤੇ ਵਿਚਾਰ-ਚਰਚਾ ਤੇ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਹੋਈ। ਇਸ ਉਪਰੰਤ ਬਿੰਦਰ ਸਿੰਘ ਖੁੱਡੀ ਕਲਾਂ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਮਹੀਨਾ ਮਨਾਉਣ ਦੇ ਉਦੇਸ਼ ਬਾਰੇ ਜਾਣਕਾਰੀ ਦਿੱਤੀ। ਮੁੱਖ ਬੁਲਾਰੇ ਨਰਾਇਣ ਦੱਤ ਨੇ ਸੰਤ ਰਾਮ ਉਦਾਸੀ ਦੇ ਜੀਵਨ ਦਰਸ਼ਨ, ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਬਰਾਬਰੀ ਦੀ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨਾਂ ਬੂਟਾ ਸਿੰਘ ਚੌਹਾਨ, ਡਾ. ਜੋਗਿੰਦਰ ਸਿੰਘ ਨਿਰਾਲਾ, ਤੇਜਾ ਸਿੰਘ ਤਿਲਕ, ਸੀ. ਮਾਰਕੰਡਾ, ਸੁਰਜੀਤ ਸਿੰਘ ਦਿਹੜ ਅਤੇ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਕਿਹਾ ਕਿ ਉਦਾਸੀ ਦੀਆਂ ਰਚਨਾਵਾਂ ਅੱਜ ਵੀ ਸਮਾਜ ’ਚ ਇਨਕਲਾਬੀ ਸੋਚ ਅਤੇ ਚੇਤਨਾ ਪੈਦਾ ਕਰਨ ਲਈ ਸਾਰਥਕ ਹਨ। ਸਮਾਗਮ ਦੇ ਦੂਜੇ ਪੜਾਅ ’ਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੇ ਅੰਤ ’ਚ ਸੰਤ ਰਾਮ ਉਦਾਸੀ ਦੀ ਪੁੱਤਰੀ ਇਕਬਾਲ ਕੌਰ ਉਦਾਸੀ ਤੇ ਪੁੱਤਰ ਮੋਹਕਮ ਸਿੰਘ ਨੇ ਆਪਣੇ ਪਿਤਾ ਦੀਆਂ ਯਾਦਾਂ ਤੇ ਸੰਘਰਸ਼ਮਈ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ। ਭਾਸ਼ਾ ਵਿਭਾਗ ਵੱਲੋਂ ਮਾਤਾ ਨਸੀਬ ਕੌਰ ਨੂੰ ਲੋਈ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ, ਕਵੀਆਂ ਤੇ ਬੁਲਾਰਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਪ੍ਰਬੰਧਾਂ ’ਚ ਕਲਰਕ ਸੰਦੀਪ ਕੌਰ ਅਤੇ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਭੁਪਿੰਦਰ ਸਿੰਘ ਬੇਦੀ, ਬਿੱਕਰ ਸਿੰਘ ਔਲਖ, ਕੁਲਦੀਪ ਰਾਣੀ, ਅਸ਼ੋਕ ਭਾਰਤੀ, ਪਰਛੋਤਮ ਬੱਲੀ, ਨਵਕਿਰਨ ਪੱਤੀ, ਲਖਵਿੰਦਰ ਸ਼ਰਮਾ, ਨੀਰਜ ਮੰਗਲਾ, ਸੁਖਵਿੰਦਰ ਸਿੰਘ ਢਿੱਲਵਾਂ, ਰਾਮ ਸਿੰਘ ਬੀਹਲਾ, ਅਮਿਤ ਮਿੱਤਰ, ਸਰਵਣ ਸਿੰਘ ਕਾਲਾਬੂਲਾ, ਸੁਦਰਸ਼ਨ ਗੁੱਡੂ ਖੇਡ, ਸੁਰਿੰਦਰ ਭੱਠਲ, ਹਰਚਰਨ ਸਿੰਘ ਚਹਿਲ, ਚਰਨਜੀਤ ਕੌਰ, ਸਵਰਨਜੀਤ ਕੌਰ, ਜਸਵਿੰਦਰ ਕੌਰ, ਮੈਡਮ ਕੋਮਲ ਬੁਝਾਨੀ, ਸੁਖਵਿੰਦਰ ਸਿੰਘ ਰਾਏਸਰ, ਕੁਲਵਿੰਦਰ ਕੌਰ ਰਾਏਸਰ, ਮੇਜਰ ਸਿੰਘ ਸਹੌਰ, ਡਾ. ਰਜਿੰਦਰ ਬਰਨਾਲਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਹੈੱਡਮਾਸਟਰ ਕਮਲਜੀਤ ਨੰਗਲ, ਹੈੱਡਮਾਸਟਰ ਕੁਲਦੀਪ ਸਿੰਘ ਕਮਲ ਛਾਪਾ, ਸੁਖਦਰਸ਼ਨ ਕੌਰ, ਗੁਲਜ਼ਾਰ ਸ਼ੌਂਕੀ ਧੂਰੀ, ਹਰਜੀਤ ਸਿੰਘ ਕਾਤਿਲ, ਸੁਰਿੰਦਰ ਸ਼ਰਮਾ ਰਾਏਸਰ, ਦਰਸ਼ਨ ਸਿੰਘ ਠੀਕਰੀਵਾਲਾ, ਗਗਨਦੀਪ ਕੌਰ ਰਾਏਸਰ, ਵਿਦਿਆਰਥੀ ਰਾਜਦੀਪ ਸਿੰਘ, ਹਰਜੀਤ ਸਿੰਘ ਖਿਆਲੀ, ਗੋਬਿੰਦ ਸਿੰਘ ਸ਼ੇਰਪੁਰ, ਪਰਮਜੀਤ ਕੌਰ ਜੋਧਪੁਰ ਅਤੇ ਜੁਗਰਾਜ ਸ਼ਰਮਾ ਰਾਏਸਰ ਸਮੇਤ ਵੱਡੀ ਗਿਣਤੀ ’ਚ ਲੇਖਕ, ਪਾਠਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।