- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੀ ਰਾਤ ਭਦੌੜ ਵਿਖੇ ਨੌਜਵਾਨ ਦਾ ਸਰਦਾਰਾਂ ਦੀਆਂ ਸਮਾਧਾਂ ਅੰਦਰ ਹੋਇਆ ਕਤਲ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਕਸਬਾ ਭਦੌੜ ਵਿਖੇ ਦੀਵਾਲੀ ਦੀ ਰਾਤ ਇੱਕ ਮਜ਼ਦੂਰ ਪਰਿਵਾਰ ’ਚੋਂ ਨੌਜਵਾਨ ਦਾ ਸ਼ੱਕੀ ਹਲਾਤਾਂ ਚ ਕਤਲ ਹੋ ਜਾਂਦਾ ਤੇ ਰਾਹਗੀਰ ਨੂੰ ਪਤਾ ਲੱਗਣ ਤੇ ਇਸ ਦੀ ਸੂਚਨਾਂ ਪਰਿਵਾਰ ਤੇ ਭਦੌੜ ਪੁਲਸ ਨੂੰ ਦਿੱਤੀ ਜਾਂਦੀ ਹੈ। ਕਤਲ ਦਾ ਪਤਾ ਲੱਗਦਿਆਂ ਲੋਕ ਮੌਕਾ ਵਾਰਦਾਤ ਤੇ ਪਹੁੰਚਣ ਲੱਗਦੇ ਹਨ ਤੇ ਦੇਖਿਆ ਜਾਂਦਾ ਹੈ ਕਿ ਲਾਸ਼ ਅੱਧ ਨਗਨ ਹਾਲਤ ’ਚ ਪਈ ਹੈ। ਜਿਸ ਦੇ ਮੂੰਹ ਤੇ ਸਰੀਰ ਦੇ ਬਾਕੀ ਹਿੱਸਿਆਂ ਤੇ ਸੱਟਾਂ ਦੇ ਨਿਸ਼ਾਨ ਸਨ। ਜਾਣਕਾਰੀ ਦਿੰਦਿਆਂ ਕੁਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਬੁੱਧੂ ਸਿੰਘ ਉਰਫ ਬੋੜੀ (30) ਪੁੱਤਰ ਘਾਕੜ ਸਿੰਘ ਵਾਸੀ ਭਦੌੜ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਮੰਡੀ ’ਚੋਂ ਘਰ ਆਇਆ ਤੇ ਬਾਅਦ ’ਚ ਬਾਹਰ ਚਲਾ ਗਿਆ। ਸਾਨੂੰ ਸਵੇਰੇ ਪਤਾ ਲੱਗਿਆ ਕਿ ਘਰ ਦੇ ਨਜ਼ਦੀਕ ਹੀ ਸਰਦਾਰਾਂ ਦੀਆਂ ਸਮਾਧਾਂ ਅੰਦਰ ਉਸ ਦੀ ਲਾਸ਼ ਪਈ ਹੈ ’ਤੇ ਸੱਟਾਂ ਦੇ ਨਿਸ਼ਾਨ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ। ਉਸ ਦੇ ਭਰਾ ਨੇ ਦੱਸਿਆ ਕਿ ਪਰਿਵਾਰ ਨੂੰ ਉਸ ਦੇ ਨਾਲ ਸ਼ਰਾਬ ਪੀਣ ਵਾਲੇ ਦੋਸਤਾਂ ਤੇ ਸ਼ੱਕ ਹੈ ਜਾਪਦਾ ਹੈ ਕਿ ਉਸ ਨਾਲ ਬਹੁਤ ਧੂਹ ਘੜ੍ਹੀਸ ਕੀਤੀ ਗਈ ਤੇ ਸੀਮੈਂਟ ਦੀਆਂ ਕੁਰਸੀਆਂ ਅਤੇ ਕੰਧਾਂ ’ਚ ਸਿਰ ਮਾਰਿਆ ਗਿਆ। ਥਾਣਾ ਭਦੌੜ ਦੇ ਐੱਸਐੱਚਓ ਅਮਰੀਕ ਸਿੰਘ ਗਰੇਵਾਲ ਆਪਣੀ ਟੀਮ ਨਾਲ ਮੌਕਾ ਵਾਰਦਾਤ ਦਾ ਮੁਆਇਨਾ ਕਰ ਰਹੇ ਸਨ ਤੇ ਫੋਰੈਂਸਿਕ ਟੀਮ ਵਾਰਦਾਤ ਵਾਲੀ ਥਾਂ ਤੋਂ ਨਮੂਨੇ ਇਕੱਠੇ ਕਰ ਰਹੀ ਸੀ। ਡੀਐੱਸਪੀ ਤਪਾ ਪਹੁੰਚੇ ਤੇ ਪਰਿਵਾਰ ਨਾਲ ਗੱਲਬਾਤ ਕੀਤੀ। ਪੋਸਟਮਾਰਟਮ ਲਈ ਮ੍ਰਿਤਕ ਦੇਹ ਸਿਵਲ ਹਸਪਤਾਲ ਬਰਨਾਲਾ ਮੋਰਚਰੀ ’ਚ ਰਖਵਾਉਣ ਲਈ ਭੇਜੀ ਜਾ ਰਹੀ ਸੀ। ਡੀਐੱਸਪੀ ਬਰਾੜ ਨੇ ਆਖਿਆ ਕਿ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਜਲਦ ਕਤਲ ਕੇਸ ਨੂੰ ਹੱਲ ਕਰ ਲਿਆ ਜਾਵੇਗਾ।