- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਿਸਟਰੀਅਲ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਕਲਮ ਛੋੜ ਹੜਤਾਲ ਕਰਕੇ ਦੂਜੇ ਦਿਨ ਵੀ ਕੀਤਾ ਕੰਮ ਮੁਕੰਮਲ ਠੱਪ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪੰਜਾਬ ਸਰਕਾਰ ਤੋਂ ਨਰਾਜ ਤੇ ਨਿਰਾਸ ਮਨਿਸਟ੍ਰੀਅਲ ਸਟਾਫ ਨੇ ਦੂਜੇ ਦਿਨ ਵੀ ਕਲਮਛੋੜ ਹੜਤਾਲ ਕਰਕੇ ਸਮੁੱਚੀ ਮਸੀਨਰੀ ਠੱਪ ਕਰ ਦਿੱਤੀ। ਕਲਮਛੋੜ/ਕੰਪਿਊਟਰ ਬੰਦ ਹੜਤਾਲ ਦੇ ਚੱਲਦਿਆਂ ਸਰਕਾਰ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਦਫਤਰੀ ਬਾਬੂਆਂ ਵੱਲੋਂ ਰੋਕ ਦਿੱਤੀਆਂ ਗਈਆਂ ਹਨ। ਮਨਿਸਟਰੀਅਲ ਆਗੂ ਨੇ ਕਿਹਾ ਕਿ ਮਹਿੰਗਾਈ ਹਰ ਰੋਜ ਵੱਧ ਰਹੀਂ ਹੈ, ਪਰ ਸਾਡੇ ਪੁਰਾਣੀ ਪੈਨਸ਼ਨ, ਮਹਿੰਗਾਈ ਭੱਤੇ ਤੇ ਬਣਦੇ ਬਕਾਏ ਅਜੇ ਵੀ ਉਡੀਕ ’ਚ ਹਨ। ਜਦੋਂ ਹੱਕਾਂ ਲਈ ਅਦਾਲਤ ਦੇ ਦਰਵਾਜ਼ੇ ਖੜਕਾਉਣੇ ਪੈਣ ਅਤੇ ਫਿਰ ਵੀ ਇਨਸਾਫ ਦੇ ਹੁਕਮਾਂ ਦੀ ਪਾਲਣਾ ’ਚ ਮੌਜੂਦਾ ਸਰਕਾਰ ਵੱਲੋਂ ਦੇਰੀ ਹੋਵੇ ਤਾ ਚੁੱਪ ਰਹਿਣਾ ਹੱਲ ਨਹੀਂ ਹੁੰਦਾ। ਪੰਜਾਬ ਦਾ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਹੱਕਾਂ ਲਈ ਇਕੱਠਾ ਖੜ੍ਹਾ ਹੈ। ਇਸ ਮੌਕੇ ਸੂਬਾ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਕਿਹਾ ਕਿ ਮੁਲਾਜ਼ਮ ਸ਼ਕਤੀ ਨੂੰ ਅੱਖੋਂ-ਪਰੋਖੇ ਕਰਕੇ ਤੇ ਆਮ ਜਨਤਾ ਅੱਗੇ ਮੁਲਾਜ਼ਮਾਂ ਦਾ ਅਕਸ ਖਰਾਬ ਕਰਨ ਲਈ ਸਰਕਾਰ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ। ਜਿਸ ਕਾਰਨ ਸੂਬੇ ਭਰ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜੇਕਰ ਸਰਕਾਰ ਹਾਲੇ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕੀਤਾ ਜਾਵੇਗਾ। ਇਸ ਮੌਕੇ ਤੇ ਵਧੀਕ ਜਨਰਲ ਸਕੱਤਰ ਨਿਰਮਲਜੀਤ ਸਿੰਘ ਚਾਨੇ, ਰਵਿੰਦਰ ਸ਼ਰਮਾ ਜਨਰਲ ਸਕੱਤਰ, ਅਮਨਦੀਪ ਸਿੰਘ, ਸੁਖਜੀਤ ਸਿੰਘ ਸੰਧੂ, ਰਜਨੀਸ਼ ਕੁਮਾਰ, ਮੋਹਿਤ ਕੁਮਾਰ, ਜਸਵੀਰ ਸਿੰਘ, ਯਾਦਵਿੰਦਰ ਸਿੰਘ, ਦਲਵੀਰ ਸਿੰਘ ਦੀ ਅਗਵਾਈ ’ਚ ਸਾਰੇ ਦਫਤਰਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਤੇ ਕਲੈਰੀਕਲ ਕੇਡਰ ਨੂੰ ਲਾਮਬੰਦ ਕੀਤਾ ਗਿਆ ਜਿੱਥੇ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਘਰਾਂ ਤੋਂ ਨਿਕਲ ਕੇ ਸੜਕ ਤੇ ਆਈਏ ਅਤੇ ਮੁਲਾਜਮਾਂ, ਪੈਨਸ਼ਨਰਾਂ ਅਤੇ ਆਮ ਘਰਾਂ ਦੇ ਬੱਚਿਆਂ ਦੇ ਖਿਲਾਫ ਸਰਕਾਰੀ ਨੌਕਰੀ ਦੇ ਨਾ ਤੇ ਹੋ ਰਹੇ ਸੋਸ਼ਣ, ਵਧੀਕੀਆਂ ਅਤੇ ਅਨਿਆਂ ਖਿਲਾਫ ਆਵਾਜ ਚੁੱਕੀਏ ਅਤੇ ਪੈਡਿੰਗ ਰਹਿੰਦੀਆਂ ਮੁਲਾਜਮਾਂ ਦੀਆਂ ਮੰਗਾਂ ਸਰਕਾਰੀ ਤੋਂ ਪੂਰੀਆਂ ਕਰਵਾਈਏ। ਇਸ ਤੋਂ ਇਲਾਵਾ ਦੀਪਕ ਗੋਇਲ, ਮੋਹਿਤ ਗਰਗ, ਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਕਿਰਪਾਲ ਸਿੰਘ, ਲਲਿਤ ਕੁਮਾਰ, ਹਰਭਜਨ ਸਿੰਘ, ਨਰਪਿੰਦਰਪਾਲ ਸਿੰਘ, ਵਿਕਾਸ ਗੋਇਲ, ਰਮਨਦੀਪ ਸਿੰਘ, ਜਗਦੀਪ ਸਿੰਘ ਆਦਿ ਆਗੂ ਹਾਜ਼ਰ ਸਨ।