ਲੈਕਚਰਾਰ ਦਵਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ ਲੈਕਚਰਾਰ ਦਵਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ
Publish Date: Tue, 03 Nov 2026 07:00 PM (IST)
Updated Date: Tue, 03 Nov 2026 07:02 PM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਲੈਕਚਰਾਰ ਦਵਿੰਦਰ ਸਿੰਘ ਤਲਵੰਡੀ ਦੁਆਰਾ ਸਿੱਖਿਆ ਵਿਭਾਗ ’ਚ ਲਗਭਗ 30 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪ੍ਰਿੰਸੀਪਲ,ਸਮੂਹ ਸਟਾਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਤਗੜ੍ਹ ਤੇ ਬਲਾਕ ਕਮੇਟੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਸ਼ਹਿਣਾ ਦੁਆਰਾ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ’ਚ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਨਿਲ ਮੋਦੀ,ਬਲਾਕ ਪ੍ਰਧਾਨ ਡੀਟੀਐੱਫ ਸ਼ਹਿਣਾ ਸੱਤਪਾਲ ਤਪਾ,ਸਕੂਲ ਸਟਾਫ ਵੱਲੋਂ ਸੁਖਵੀਰ ਛਾਪਾ ਨੇ ਦਵਿੰਦਰ ਸਿੰਘ ਤਲਵੰਡੀ ਦੁਆਰਾ ਸਿਖਿਆ ਵਿਭਾਗ ’ਚ ਆਪਣੇ ਵਿਸ਼ੇ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਤੇ ਸਭਿਆਚਾਰਕ ਸਰਗਰਮੀਆਂ ’ਚ ਤੇ ਅਧਿਆਪਕ ਹਿੱਤਾਂ ਤੇ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਕੰਪਿਊਟਰ ਅਧਿਆਪਕ ਮਨਜੀਤ ਸਿੰਘ ਨੇ ਸਕੂਲ ਸਟਾਫ ਵੱਲੋਂ ਤੇ ਮੈਡਮ ਜਗਜੀਤ ਕੌਰ ਢਿੱਲਵਾਂ ਨੇ ਡੀਟੀਐੱਫ ਵੱਲੋਂ ਸਨਮਾਨ ਪੱਤਰ ਤੇ ਵਿਦਿਆਰਥਣ ਪ੍ਰਭਜੋਤ ਕੌਰ ਤੇ ਸਾਇੰਸ ਅਧਿਆਪਕ ਗੁਰਮੀਤ ਸਿੰਘ ਨੇ ਦਵਿੰਦਰ ਸਿੰਘ ਦੀ ਸ਼ਖਸ਼ੀਅਤ ਨੂੰ ਉਭਾਰਦੀਆਂ ਰਚਨਾਵਾਂ ਪੇਸ਼ ਕੀਤੀਆਂ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਪ੍ਰਧਾਨ ਰਾਜਿੰਦਰ ਭਦੌੜ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲਾ ਸਕੱਤਰ ਗੁਰਮੀਤ ਸੁਖਪੁਰ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲਾ ਸਕੱਤਰ ਬਲਜਿੰਦਰ ਪ੍ਰਭੂ, ਡੀ.ਟੀ.ਐੱਫ. ਆਗੂਆਂ ਨਿਰਮਲ ਚੁਹਾਣਕੇ,ਸੇਵਾ ਮੁਕਤ ਹੈਡ ਮਾਸਟਰ ਯਸਪਾਲ ਰਾਏ ਨੇ ਸਰਕਾਰੀ ਸਕੂਲਾਂ ਦੇ ਵਿਕਾਸ, ਕਿਸਾਨੀ ਸੰਘਰਸ਼, ਡੀ.ਟੀ.ਐੱਫ. ਵਜ਼ੀਫਾ ਪ੍ਰੀਖਿਆ, ਕਿਰਨਜੀਤ ਕੌਰ ਮਹਿਲ ਕਲਾਂ ਐਕਸ਼ਨ ਕਮੇਟੀ ਦੇ ਸੰਘਰਸ਼, ਤਰਕਸ਼ੀਲ ਚੇਤਨਾ ਲਈ ਪਾਏ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਸਮਾਜਿਕ ਤੌਰ ਤੇ ਚੇਤਨ ਅਧਿਆਪਕ ਸੂਝਵਾਨ ਮਨੁੱਖ ਦੇ ਤੌਰ ਤੇ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ।ਇਸ ਮੌਕੇ ਦਵਿੰਦਰ ਸਿੰਘ ਤੇ ਉਨ੍ਹਾਂ ਦੀ ਜੀਵਨ ਸਾਥਣ ਸੇਵਾ ਮੁਕਤ ਅਧਿਆਪਕਾ ਜਤਿੰਦਰਪਾਲ ਕੌਰ ਦਾ ਡੈਮੋਕ੍ਰੈਟਿਕ ਟੀਚਰਜ਼ ਫਰੰਟ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ, ਜਮਹੂਰੀ ਅਧਿਕਾਰ ਸਭਾ, ਸਸਸਸ ਬਖਤਗੜ੍ਹ, ਸਸਸਸ ਭਦੌੜ ਕੰਨਿਆ, ਸਪ੍ਰਸ ਜੰਗੀਆਣਾ, ਸਪ੍ਰਸ ਭਦੌੜ ਕੁੜੀਆਂ,ਸੈਕਟਰ ਅਫਸਰ ਹਲਕਾ ਭਦੌੜ ਅਤੇ ਬੀਐਲਓਜ ਵੱਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡੀਟੀਐੱਫ ਸੂਬਾ ਕਮੇਟੀ ਮੈਂਬਰਾਨ ਸੁਖਦੀਪ ਤਪਾ,ਰਾਜਿੰਦਰ ਗੁਰੂ, ਜ਼ਿਲਾ ਮੀਤ ਪ੍ਰਧਾਨ ਮਨਮੋਹਨ ਭੱਠਲ, ਬਲਾਕ ਪ੍ਰਧਾਨ ਮਹਿਲ ਕਲਾਂ ਮਾਲਵਿੰਦਰ ਸਕੱਤਰ ਰਘਵੀਰ ਕਰਮਗੜ੍ਹ ਅਤੇ ਬਲਾਕ ਬਰਨਾਲਾ ਅੰਮ੍ਰਿਤਪਾਲ ਕੋਟਦੁੱਨਾ ,ਸਕੱਤਰ ਅੰਮ੍ਰਿਤ ਹਰੀਗੜ੍ਹ ,ਸਾਧੂ ਸਿੰਘ ਹੈਡਮਾਸਟਰ, ਭੁਪਿੰਦਰ ਸਿੰਘ ਲੈਕਚਰਰ ,ਹਰਦੀਪ ਸਿੰਘ ਸੈਕਟਰੀ ਮਾਰਕੀਟ ਕਮੇਟੀ, ਲੈਕਚਰਾਰ ਹਰਦੀਪ ਸਿੰਘ, ਲੈਕਚਰਾਰ ਸੁਖਦੇਵ ਸਿੰਘ ਤੇ ਜਪਨਾਮ ਸਿੰਘ ਹਾਜ਼ਰ ਸਨ।