- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਸਪੈਕਟਰ ਰਾਜਪਾਲ ਸਿੰਘ ਬਾਜਵਾ ਨੇ ਮਾਤਾ ਪਿਤਾ ਦੀ ਯਾਦ ’ਚ ਬਣਾਇਆ ਬੱਸ ਸਟੈਡ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਸਹਿਜੜਾ ਵਿਖੇ ਪੁਲਿਸ ਵਿਭਾਗ ’ਚ ਇੰਸਪੈਕਟਰ ਰਾਜਪਾਲ ਸਿੰਘ ਸਹਿਜੜਾ ਵੱਲੋਂ ਆਪਣੇ ਮਾਤਾ ਗੁਰਮੀਤ ਕੌਰ ਅਤੇ ਪਿਤਾ ਦਰਸਨ ਸਿੰਘ ਬਾਜਵਾ ਦੀ ਯਾਦ ਵਿੱਚ ਬੱਸ ਸਟੈਂਡ ਤਿਆਰ ਕਰਵਾਇਆ ਗਿਆ। ਇਸ ਬੱਸ ਸਟੈਂਡ ਦਾ ਉਦਘਾਟਨ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਇੰਸਪੈਕਟਰ ਰਾਜਪਾਲ ਸਿੰਘ ਸਹਿਜੜਾ ਨੇ ਜਿੱਥੇ ਖੇਡਾਂ ’ਚ ਆਪਣੇ ਪਿੰਡ ਦਾ ਨਾਮ ਚਮਕਾਇਆ, ਪੁਲਿਸ ਵਿਭਾਗ ’ਚ ਤਨਦੇਹੀ ਨਾਲ ਡਿਊਟੀ ਕਰ ਰਿਹਾ ਉਥੇ ਪਿੰਡ ਸਹਿਜੜਾ ਦੇ ਵਿਕਾਸ ਕਾਰਜਾਂ ਲਈ ਵੀ ਵਿਸ਼ੇਸ ਸਹਿਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਜਵਾ ਪਰਿਵਾਰ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਹਾਂ ਜਿੰਨ੍ਹਾਂ ਪਿੰਡ ਵਾਸੀਆਂ ਨੂੰ ਬੱਸ ਸਟੈਡ ਦਾ ਸਲਾਘਾਯੋਗ ਕਾਰਜ ਕੀਤਾ। ਇਸ ਮੌਕੇ ਇੰਸਪੈਕਟਰ ਰਾਜਪਾਲ ਸਿੰਘ ਬਾਜਵਾ ਨੇ ਕਿਹਾ ਕਿ ਬੱਸ ਦੀ ਉਡੀਕ ’ਚ ਬੈਠੀਆਂ ਸਵਾਰੀਆਂ ਨੂੰ ਰਾਹਤ ਮਿਲੇਗੀ ਤੇ ਪਿੰਡ ਨੂੰ ਸੋਹਣੀ ਦਿੱਖ ਵੀ ਬਣੇਗੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਜਾਂ ਪਿੰਡ ਵਾਸੀ ਜਿੱਥੇ ਵੀ ਸੇਵਾ ਲਗਾਉਣਗੇ, ਉਹ ਨਗਰ ਦਾ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਗੁਰਚਰਨ ਸਿੰਘ ਬਾਜਵਾ, ਸਰਪੰਚ ਬਲਵਿੰਦਰ ਸਿੰਘ ਬਾਜਵਾ,ਸੂਬੇਦਾਰ ਜਰਨੈਲ ਸਿੰਘ ਸਹਿਜੜਾ, ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਧਾਲੀਵਾਲ ਤੇ ਸੀਨੀਅਰ ਆਗੂ ਭਾਈ ਮਨਜੀਤ ਸਿੰਘ ਸਹਿਜੜਾ ਨੇ ਇੰਸਪੈਕਟਰ ਰਾਜਪਾਲ ਸਿੰਘ ਬਾਜਵਾ ਦਾ ਧੰਨਵਾਦ ਕਰਦਿਆਂ ਅੱਗੋਂ ਤੋਂ ਵੀ ਪਿੰਡ ਦੇ ਸਾਂਝੇ ਕੰਮਾਂ ਵਿੱਚ ਨਗਰ ਦੇ ਨਾਲ ਰਲਕੇ ਕੰਮ ਕਰਨ ਲਈ ਸਲਾਘਾ ਕੀਤੀ। ਇਸ ਮੌਕੇ ਪੰਚ ਸੁਖਵਿੰਦਰ ਸਿੰਘ,ਪੰਚ ਦਰਸਨ ਸਿੰਘ,ਪੰਚ ਜਸਵੀਰ ਕੌਰ, ਹਰਵਿੰਦਰ ਸਿੰਘ, ਆਦਿ ਹਾਜ਼ਰ ਸਨ।