- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਦੇ ਭਾਰੀ ਉਤਸ਼ਾਹ ਤੇ ਮੰਗ ਦੇ ਮੱਦੇਨਜ਼ਰ ਦੀਵਾਲੀ ਧਮਾਕਾ ਸੇਲ ’ਚ ਦੋ ਦਿਨਾਂ ਦਾ ਵਾਧਾ

4 ਨਵੰਬਰ ਤੱਕ ਮਿਲੇਗੀ ਖਰੀਦਦਾਰੀ ਦੀ ਸੁਨਹਿਰੀ ਸੌਗਾਤ, ਨੋਟਬੁੱਕਾਂ ’ਤੇ ਮਿਲ ਰਹੀ ਹੈ 50 ਫੀਸਦੀ ਵਿਸ਼ੇਸ਼ ਛੋਟ
- ਪਟਿਆਲਾ ਤੋਂ ਬਠਿੰਡਾ ਤੇ ਲੁਧਿਆਣਾ ਤੋਂ ਮਾਨਸਾ ਤੱਕ ਦੇ ਸ਼ਹਿਰਾਂ ਤੇ ਪਿੰਡਾਂ ਤੋਂ ਰੋਜ਼ਾਨਾ ਪਹੁੰਚ ਰਹੇ ਹਨ ਵੱਡੀ ਗਿਣਤੀ ’ਚ ਖਰੀਦਦਾਰ
- ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਦੀ ਲੋਕਪੱਖੀ ਸੋਚ ਤੇ ਦੂਰਅੰਦੇਸ਼ੀ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ
- ਦੋ ਰੋਜਾ ਦੀਵਾਲੀ ਮੇਲਾ ਸ਼ਾਨਦਾਰ ਯਾਦਾਂ ਛੱਡ ਕੇ ਹੋਇਆ ਸੰਪੰਨ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਤੇ ਸ਼ਾਨਦਾਰ ਦੀਵਾਲੀ ਮੇਲੇ ਨੂੰ ਮਿਲੇ ਲੋਕਾਂ ਦੇ ਭਰਵੇਂ ਹੁੰਗਾਰੇ ਅਤੇ ਖਰੀਦਦਾਰਾਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦਿਆਂ ਟਰਾਈਡੈਂਟ ਪ੍ਰਬੰਧਨ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਲੋਕਾਂ ਦੇ ਭਾਰੀ ਉਤਸ਼ਾਹ ਤੇ ਮੰਗ ਦੇ ਮੱਦੇਨਜ਼ਰ ਦੀਵਾਲੀ ਧਮਾਕਾ ਸੇਲ ’ਚ ਦੋ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਹੁਣ ਇਹ ਸੇਲ 2 ਨਵੰਬਰ ਦੀ ਬਜਾਏ 4 ਨਵੰਬਰ ਤੱਕ ਜਾਰੀ ਰਹੇਗੀ। ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਵੀ ਖਰੀਦਦਾਰੀ ਦਾ ਮੌਕਾ ਮਿਲੇਗਾ, ਜੋ ਕਿਸੇ ਕਾਰਨ ਕਰਕੇ ਪਹਿਲਾਂ ਸੇਲ ’ਚ ਨਹੀਂ ਪਹੁੰਚ ਸਕੇ ਸਨ ਜਾਂ ਹੋਰ ਖਰੀਦਦਾਰੀ ਕਰਨਾ ਚਾਹੁੰਦੇ ਸਨ। ਰਾਏਕੋਟ ਰੋਡ ’ਤੇ ਸੰਘੇੜਾ ਵਿਖੇ ਟਰਾਈਡੈਂਟ ਗਰੁੱਪ ਦੇ ਹੈੱਡਕੁਆਰਟਰ ਦੇ ਸਾਹਮਣੇ ਸਥਿਤ ਤ੍ਰਿਵੈਣੀ ਕੰਪਲੈਕਸ ’ਚ ਲੱਗੀ ਇਸ ਦੀਵਾਲੀ ਧਮਾਕਾ ਸੇਲ ਨੂੰ ਲੈ ਕੇ ਲੋਕਾਂ ’ਚ ਲਗਾਤਾਰ ਖਾਸ ਖਿੱਚ ਦੇਖਣ ਨੂੰ ਮਿਲ ਰਹੀ ਹੈ। ਪਟਿਆਲਾ, ਸੰਗਰੂਰ, ਰਾਏਕੋਟ, ਲੁਧਿਆਣਾ, ਧੂਰੀ, ਮਾਨਸਾ, ਰਾਮਪੁਰਾ, ਬਠਿੰਡਾ ਤੇ ਮੋਗਾ ਸਮੇਤ ਆਲੇ-ਦੁਆਲੇ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕ ਇੱਥੇ ਪਹੁੰਚ ਕੇ ਖਰੀਦਦਾਰੀ ਕਰ ਰਹੇ ਹਨ। ਸੇਲ ’ਚ ਹਰ ਰੋਜ਼ ਲੱਗ ਰਹੀ ਖਰੀਦਦਾਰਾਂ ਦੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਟਰਾਈਡੈਂਟ ਗਰੁੱਪ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਛੋਟਾਂ ਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਵਾਰ ਸੇਲ ਦਾ ਇੱਕ ਖਾਸ ਆਕਰਸ਼ਣ ਨੋਟਬੁੱਕਸ ਉੱਪਰ ਦਿੱਤਾ ਜਾ ਰਿਹਾ 50 ਫੀਸਦੀ ਦਾ ਵਿਸ਼ੇਸ਼ ਡਿਸਕਾਊਂਟ ਹੈ। ਵਿਦਿਆਰਥੀਆਂ, ਮਾਪਿਆਂ ਅਤੇ ਦਫ਼ਤਰੀ ਵਰਤੋਂ ਲਈ ਨੋਟਬੁੱਕਸ ਦੀ ਖਰੀਦਦਾਰੀ ਕਰਨ ਵਾਲਿਆਂ ਵੱਲੋਂ ਇਸ ਛੋਟ ਦਾ ਖਾਸ ਲਾਹਾ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁਪਰ ਸੌਫਟ ਟਾਵਲ, ਲਗਜ਼ਰੀ ਬਾਥਰੋਬ, ਪ੍ਰੀਮੀਅਮ ਬੈੱਡਸ਼ੀਟਾਂ, ਪਿਲੋ ਕਵਰ, ਕੰਫਰਟਰ, ਬਲੈਂਕਟ ਤੇ ਹੋਰ ਅਨੇਕਾਂ ਘਰੇਲੂ ਉਤਪਾਦ ਵੀ ਵਿਸ਼ੇਸ਼ ਛੋਟਾਂ ’ਤੇ ਉਪਲੱਬਧ ਕਰਵਾਏ ਜਾ ਰਹੇ ਹਨ। ਗੁਣਵੱਤਾ ਭਰਪੂਰ ਉਤਪਾਦਾਂ ਨੂੰ ਕਿਫਾਇਤੀ ਕੀਮਤਾਂ ’ਤੇ ਮਿਲਣ ਕਾਰਨ ਪਰਿਵਾਰਾਂ ’ਚ ਖਰੀਦਦਾਰੀ ਨੂੰ ਲੈ ਕੇ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ।
ਸੇਲ ’ਚ ਖਰੀਦਦਾਰੀ ਕਰਨ ਪਹੁੰਚ ਰਹੇ ਲੋਕਾਂ ਦਾ ਕਹਿਣਾ ਹੈ ਕਿ ਟਰਾਈਡੈਂਟ ਗਰੁੱਪ ਵੱਲੋਂ ਤਿਉਹਾਰਾਂ ਦੇ ਮੌਕੇ ਲੋਕਾਂ ਦੀ ਸਹੂਲਤ ਤੇ ਆਰਥਿਕ ਬੱਚਤ ਨੂੰ ਧਿਆਨ ’ਚ ਰੱਖਦਿਆਂ ਆਪਣੇ ਵੱਖ-ਵੱਖ ਉਤਪਾਦ ਭਾਰੀ ਛੋਟਾਂ ’ਤੇ ਮੁਹੱਈਆ ਕਰਵਾਉਣਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ। ਲੋਕਾਂ ਨੇ ਇਸ ਉਪਰਾਲੇ ਲਈ ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਡਾ. ਰਜਿੰਦਰ ਗੁਪਤਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਖਰੀਦਦਾਰਾਂ ਦਾ ਕਹਿਣਾ ਹੈ ਕਿ ਡਾ. ਰਜਿੰਦਰ ਗੁਪਤਾ ਦੀ ਦੂਰਅੰਦੇਸ਼ ਸੋਚ ਤੇ ਲੋਕਾਂ ਪ੍ਰਤੀ ਸੇਵਾ ਭਾਵਨਾ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਲਾਭ ਆਮ ਲੋਕਾਂ ਤੇ ਹਰ ਵਰਗ ਦੇ ਪਰਿਵਾਰਾਂ ਨੂੰ ਮਿਲ ਰਿਹਾ ਹੈ। ਤਿਉਹਾਰਾਂ ਦੇ ਮੌਕੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਨੂੰ ਭਾਰੀ ਛੋਟਾਂ ’ਤੇ ਉਪਲਬਧ ਕਰਵਾਉਣਾ ਉਨ੍ਹਾਂ ਦੀ ਇਸ ਸੋਚ ਦਾ ਪ੍ਰਗਟਾਵਾ ਹੈ ਕਿ ਉਦਯੋਗ ਦੀ ਤਰੱਕੀ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਦੀ ਖੁਸ਼ਹਾਲੀ ਤੇ ਸਹੂਲਤ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ।
ਲੋਕਾਂ ਨੇ ਕਿਹਾ ਕਿ ਅਕਸਰ ਵੱਡੇ ਬ੍ਰਾਂਡਾਂ ਦੇ ਉੱਚ ਗੁਣਵੱਤਾ ਵਾਲੇ ਉਤਪਾਦ ਆਮ ਪਰਿਵਾਰਾਂ ਦੇ ਬਜਟ ਤੋਂ ਬਾਹਰ ਹੁੰਦੇ ਹਨ ਪਰ ਟਰਾਈਡੈਂਟ ਗਰੁੱਪ ਵੱਲੋਂ ਤਿਉਹਾਰੀ ਸੇਲ ਰਾਹੀਂ ਅਜਿਹੇ ਉਤਪਾਦ ਵਾਜਬ ਕੀਮਤਾਂ ਤੇ ਵਿਸ਼ੇਸ਼ ਛੋਟਾਂ ’ਤੇ ਮੁਹੱਈਆ ਕਰਵਾਉਣੇ ਸ਼ਲਾਘਾਯੋਗ ਹਨ। ਇਸ ਨਾਲ ਲੋਕਾਂ ਦੀ ਖਰੀਦਦਾਰੀ ਵੀ ਆਸਾਨ ਹੋ ਰਹੀ ਹੈ ਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਲਈ ਵਧੀਆ ਸਾਮਾਨ ਖਰੀਦਣ ਦਾ ਮੌਕਾ ਵੀ ਮਿਲ ਰਿਹਾ ਹੈ। ਲੋਕਾਂ ਅਨੁਸਾਰ ਡਾ. ਰਜਿੰਦਰ ਗੁਪਤਾ ਦੀ ਅਗਵਾਈ ਹੇਠ ਟਰਾਈਡੈਂਟ ਗਰੁੱਪ ਵੱਲੋਂ ਉਦਯੋਗਿਕ ਵਿਕਾਸ ਦੇ ਨਾਲ-ਨਾਲ ਲੋਕ ਭਲਾਈ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਦਿੱਤੀ ਜਾ ਰਹੀ ਤਰਜੀਹ ਇੱਕ ਪ੍ਰੇਰਨਾਦਾਇਕ ਮਿਸਾਲ ਹੈ। ਜ਼ਿਕਰਯੋਗ ਹੈ ਕਿ ਤ੍ਰਿਵੈਣੀ ਕੰਪਲੈਕਸ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਦੀਵਾਲੀ ਮੇਲਾ 1 ਨਵੰਬਰ ਨੂੰ ਬੇਹੱਦ ਸ਼ਾਨਦਾਰ ਅਤੇ ਯਾਦਗਾਰੀ ਮਾਹੌਲ ’ਚ ਸੰਪੰਨ ਹੋ ਚੁੱਕਾ ਹੈ। ਮੇਲੇ ਦੇ ਦੋਵੇਂ ਦਿਨ ਸੰਗੀਤ, ਮਨੋਰੰਜਨ, ਖੇਡਾਂ, ਬੱਚਿਆਂ ਦੀਆਂ ਪੇਸ਼ਕਾਰੀਆਂ ਅਤੇ ਵੱਖ-ਵੱਖ ਗਤੀਵਿਧੀਆਂ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਖਾਸ ਕਰਕੇ ਦੂਜੇ ਦਿਨ ਅਜੈ ਖਾਨ ਲਾਈਵ ਬੈਂਡ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ’ਚ ਜੇਤੂ ਰਹੇ ਬੱਚਿਆਂ ਤੇ ਕਲਾਕਾਰਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮ ਵੀ ਵੰਡੇ ਗਏ। ਮੇਲਾ ਭਾਵੇਂ ਸਮਾਪਤ ਹੋ ਗਿਆ ਹੈ ਪਰ ਲੋਕਾਂ ਲਈ ਖਰੀਦਦਾਰੀ ਦਾ ਇਹ ਸੁਨਹਿਰੀ ਮੌਕਾ ਹੁਣ 4 ਨਵੰਬਰ ਤੱਕ ਜਾਰੀ ਰਹੇਗਾ।
ਟਰਾਈਡੈਂਟ ਗਰੁੱਪ ਵੱਲੋਂ ਸੇਲ ਦੌਰਾਨ ਖਰੀਦਦਾਰਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੇਲ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਤ੍ਰਿਵੈਣੀ ਕੰਪਲੈਕਸ ਪਹੁੰਚ ਕੇ ਇਸ ਵਧਾਈ ਗਈ ਮਿਆਦ ਦਾ ਲਾਭ ਉਠਾਉਣ ਅਤੇ ਵੱਖ-ਵੱਖ ਉਤਪਾਦਾਂ ’ਤੇ ਮਿਲ ਰਹੀਆਂ ਆਕਰਸ਼ਕ ਛੋਟਾਂ ਦਾ ਫਾਇਦਾ ਲੈਣ।