- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਹੌਟਸਪੌਟਾਂ ਦੇ ਕਾਇਆ ਕਲਪ ਤੇ ਸੁਧਾਰ ਸਬੰਧੀ ਲਈ ਗਤੀਵਿਧੀਆਂ ਜਾਰੀ: ਡਿਪਟੀ ਕਮਿਸ਼ਨਰ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਤਹਿਤ ਤੇ ਯੁੱਧ ਨਸ਼ਿਆਂ ਵਿਰੁੱਧ 2.0 ਮੁਹਿੰਮ ਤਹਿਤ ਨਸ਼ਾ ਹੌਟਸਪੌਟਾਂ ਦੀ ਕਾਇਆ ਕਲਪ ਤੇ ਸੁਧਾਰ ਲਈ ਜ਼ਿਲ੍ਹਾ ਬਰਨਾਲਾ ’ਚ ਲਗਾਤਾਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਗਤੀਵਿਧੀਆਂ ਜਾਰੀ ਹਨ। ਡੀਸੀ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਨਾਖ਼ਤ ਕੀਤੇ 10 ਹੌਟਸਪੌਟਾਂ ਇਲਾਕਿਆਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਉਨ੍ਹਾਂ ਸਬੰਧਤ ਐੱਸਡੀਐਮਜ਼ ਨੂੰ ਸਾਰੇ ਖੇਤਰਾਂ ਦਾ ਲਗਾਤਾਰ ਦੌਰਾ ਕਰਨ ਤੇ ਰੀਵਿਊ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ। ਇਸ ਤਹਿਤ ਉਪ ਮੰਡਲ ਮੈਜਿਸਟ੍ਰੇਟ ਤਪਾ ਆਯੂਸ਼ ਗੋਇਲ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ ਤੇ ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ ਵੱਲੋਂ ਆਪਣੇ ਆਪਣੇ ਖੇਤਰ ’ਚ ਪਿਛਲੇ ਦਿਨੀਂ ਹੌਟਸਪੌਟਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰੀਵਿਊ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਇਸ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਤਪਾ ਆਯੂਸ਼ ਗੋਇਲ ਆਈਏਐੱਸ ਵਲੋਂ ਜਿੱਥੇ ਡਰੱਗ ਹੌਟਸਪੌਟਾਂ ਪਿੰਡਾਂ ਦਾ ਦੌਰਾ ਕੀਤਾ ਗਿਆ, ਓਥੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਸਬ ਡਵੀਜ਼ਨ ਤਪਾ ਅਧੀਨ ਲਾਵਾਰਿਸ ਜਾਂ ਖੰਡਰ ਇਮਾਰਤਾਂ, ਪਾਰਕਾਂ ਤੇ ਸ਼ਮਸ਼ਾਨ ਘਾਟਾਂ ’ਚ ਨਸ਼ਾ ਹੌਟ ਸਪੌਟਾਂ ’ਚ ਨਸ਼ਿਆਂ ਦੀ ਰੋਕਥਾਮ ਲਈ ਚਰਚਾ ਕੀਤੀ ਗਈ ਤੇ ਸੁਝਾਅ ਲਏ ਗਏ ਤੇ ਲੋੜੀਂਦੇ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪਿੰਡ ਛੀਨੀਵਾਲ ਖੁਰਦ ’ਚ ਪਾਰਕ ਅਤੇ ਸ਼ਮਸ਼ਾਨ ਘਾਟ ’ਚ ਸੀਸੀਟੀਵੀ ਕੈਮਰੇ, ਸੋਲਰ ਲਾਈਟਾਂ ਲਗਾਉਣ ਤੇ ਪੁਲਿਸ ਦੀ ਗਸ਼ਤ ਤੇਜ਼ ਕਰਨ ਦੀ ਕਵਾਇਦ ਵਿਚਾਰੀ ਗਈ। ਇਸ ਤੋਂ ਇਲਾਵਾ ਪਿੰਡ ਰਾਮਗੜ੍ਹ, ਟੱਲੇਵਾਲ ਸਮੇਤ ਹੋਰ ਥਾਵਾਂ ਉੱਤੇ ਸੀਸੀਟੀਵੀ ਕੈਮਰੇ, ਸੋਲਰ ਲਾਈਟਾਂ ਲਗਾਉਣ, ਪੁਲਿਸ ਗਸ਼ਤ ਤੇਜ਼ ਕਰਨ, ਚਾਰਦੀਵਾਰੀ, ਖਿੜਕੀਆਂ ਦਰਵਾਜੇ ਸਮੇਤ ਹੋਰ ਕੰਮ ਕਰਵਾਉਣ ਦਾ ਪਲਾਨ ਤਿਆਰ ਕੀਤਾ ਗਿਆ। ਉਨ੍ਹਾਂ ਵਲੋਂ ਸਿਹਤ ਵਿਭਾਗ ਨੂੰ ਹੌਟਸਪੌਟ ਇਲਾਕਿਆਂ ’ਚ ਸਿਹਤ ਕੈਂਪ ਲਗਾਉਣ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਨੂੰ ਮੈਡੀਕਲ ਸਟੋਰਾਂ ਦੀ ਸਖਤੀ ਨਾਲ ਜਾਂਚ ਕਰਨ, ਸਿੱਖਿਆ ਵਿਭਾਗ ਨੂੰ ਸਕੂਲਾਂ ਤੇ ਕਾਲਜਾਂ ’ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਉਣ,ਖੇਡ ਤੇ ਯੁਵਕ ਸੇਵਾਵਾਂ ਵਿਭਾਗ ਨੂੰ ਹੌਟਸਪੌਟ ਇਲਾਕਿਆਂ ’ਚ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਕਰਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਰੋਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਵਿਭਾਗ ਨੂੰ ਇਲਾਜ ਉਪਰੰਤ ਠੀਕ ਹੋਣ ਵਾਲੇ ਨੌਜਵਾਨਾਂ ਨੂੰ ਮੁਫ਼ਤ ਸਕਿੱਲ ਟ੍ਰੇਨਿੰਗ ਦੇਣ ਤੇ ਆਪਣਾ ਕੰਮ ਸ਼ੁਰੂ ਕਰਨ ’ਚ ਮੱਦਦ ਕਰਨ ਲਈ ਕੰਮ ਕਰਨ ਲਈ ਕਿਹਾ।
ਇਸੇ ਤਰ੍ਹਾਂ ਪੇਂਡੂ ਵਿਕਾਸ, ਪੰਚਾਇਤ ਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਹੌਟਸਪੌਟ ਇਲਾਕਿਆਂ ’ਚ ਸੀਸੀਟੀਵੀ, ਸਟਰੀਟ ਲਾਈਟਾਂ, ਸਫ਼ਾਈ ਤੇ ਸੁੰਦਰੀਕਰਨ ਦੇ ਕੰਮਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।