- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਈਡੈਂਟ ਗਰੁੱਪ ਦੀ ਦੀਵਾਲੀ ਧਮਾਕਾ ਸੇਲ ਨੇ ਮਚਾਈ ਧੂਮ, ਖਰੀਦਦਾਰਾਂ ਦਾ ਉਮੜਿਆ ਹੜ੍ਹ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਰੌਸ਼ਨੀਆਂ ਤੇ ਖੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਮੌਕੇ ਉਦਯੋਗ ਜਗਤ ਦੇ ਸਿਰਮੌਰ ਤੇ ਦੁਨੀਆ ਭਰ ’ਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਨਾਮਵਰ ਵਪਾਰਕ ਅਦਾਰੇ ‘ਟਰਾਈਡੈਂਟ ਗਰੁੱਪ’ ਵੱਲੋਂ ਇਲਾਕਾ ਨਿਵਾਸੀਆਂ ਨੂੰ ਬੇਮਿਸਾਲ ਤੋਹਫ਼ਾ ਦਿੱਤਾ ਗਿਆ ਹੈ। ਰਾਏਕੋਟ ਰੋਡ ’ਤੇ ਪਿੰਡ ਸੰਘੇੜਾ ਵਿਖੇ ਗਰੁੱਪ ਦੇ ਹੈੱਡਕੁਆਰਟਰ ਸਾਹਮਣੇ ਸਥਿਤ ਵਿਸ਼ਾਲ ‘ਤ੍ਰਿਵੈਣੀ ਕੰਪਲੈਕਸ’ ’ਚ ਲਗਾਈ ਗਈ ‘ਦੀਵਾਲੀ ਧਮਾਕਾ ਸੇਲ’ ਨੇ ਪੂਰੇ ਮਾਲਵਾ ਖੇਤਰ ’ਚ ਧੂੰਮਾਂ ਪਾ ਦਿੱਤੀਆਂ ਹਨ। ਇਸ ਵਾਰ ਤਿਉਹਾਰੀ ਸੀਜਨ ’ਚ ਲੋਕਾਂ ਦੀ ਜੇਬ ਦਾ ਖਾਸ ਖਿਆਲ ਰੱਖਦਿਆਂ ਕੰਪਨੀ ਵੱਲੋਂ ਦਿੱਤੀਆਂ ਜਾ ਰਹੀਆਂ ਬੇਮਿਸਾਲ ਛੋਟਾਂ ਸਦਕਾ ਖਰੀਦਦਾਰਾਂ ’ਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਪਰਿਵਾਰ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ।
ਦੂਜੇ ਪਾਸੇ, ਤਿਉਹਾਰੀ ਮਾਹੌਲ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਲਈ ਤ੍ਰਿਵੈਣੀ ਕੰਪਲੈਕਸ ਵਿਖੇ ਉਲੀਕਿਆ ਗਿਆ ਸਾਲਾਨਾ ਤਿੰਨ ਰੋਜ਼ਾ ਸ਼ਾਨਦਾਰ ਦੀਵਾਲੀ ਮੇਲਾ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਪੂਰੇ ਖੇਤਰ ’ਚ ਰੌਣਕਾਂ ਹੋਰ ਦੁੱਗਣੀਆਂ ਹੋ ਜਾਣਗੀਆਂ।
--------
- ਇੱਕੋ ਛੱਤ ਹੇਠ ਮਿਲ ਰਹੀ ਹੈ ਪ੍ਰੀਮੀਅਮ ਕੁਆਲਿਟੀ ਅਤੇ ਬੇਮਿਸਾਲ ਕਿਫ਼ਾਇਤ
ਸੇਲ ਦੌਰਾਨ ਸਭ ਤੋਂ ਵੱਡਾ ਆਕਰਸ਼ਣ ਇਹ ਹੈ ਕਿ ਆਮ ਤੌਰ ’ਤੇ ਦੇਸ਼-ਵਿਦੇਸ਼ ਦੇ ਪੰਜ ਤਾਰਾ ਹੋਟਲਾਂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਜਾਣ ਵਾਲੇ ਉੱਚ ਦਰਜੇ ਦੇ ਘਰੇਲੂ ਉਤਪਾਦ ਅੱਜ ਆਮ ਲੋਕਾਂ ਦੀ ਪਹੁੰਚ ਵਿੱਚ ਆ ਗਏ ਹਨ। ਕੰਪਲੈਕਸ ਵਿੱਚ ਸਜਾਏ ਗਏ ਵਿਸ਼ਾਲ ਕਾਊਂਟਰਾਂ ’ਤੇ ਸੁਪਰ ਸੌਫਟ ਟਾਵਲ ਅਤੇ ਲਗਜ਼ਰੀ ਬਾਥਰੋਬ, ਆਕਰਸ਼ਕ ਡਿਜ਼ਾਈਨਾਂ ਵਾਲੀਆਂ ਪ੍ਰੀਮੀਅਮ ਬੈੱਡਸ਼ੀਟਾਂ ਅਤੇ ਪਿਲੋ ਕਵਰ, ਸਰਦੀਆਂ ਲਈ ਹਲਕੇ ਅਤੇ ਗਰਮ ਕੰਫਰਟਰ ਤੇ ਆਧੁਨਿਕ ਬਲੈਂਕਟ, ਵਿਦਿਆਰਥੀਆਂ ਅਤੇ ਦਫ਼ਤਰੀ ਵਰਤੋਂ ਲਈ ਈਕੋ-ਫ੍ਰੈਂਡਲੀ ਨੋਟਬੁੱਕਾਂ ਸਮੇਤ ਅਨੇਕਾਂ ਤਰ੍ਹਾਂ ਦੀਆਂ ਵਸਤਾਂ 'ਤੇ ਇੰਨੀਆਂ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਕਿ ਖਰੀਦਦਾਰ ਆਪਣੀ ਖੁਸ਼ੀ ਨਹੀਂ ਛੁਪਾ ਪਾ ਰਹੇ। ਲੋਕਾਂ ਦਾ ਕਹਿਣਾ ਹੈ ਕਿ ਦੀਵਾਲੀ ਮੌਕੇ ਘਰ ਦੀ ਸਜਾਵਟ ਅਤੇ ਰਿਸ਼ਤੇਦਾਰਾਂ ਨੂੰ ਤੋਹਫ਼ੇ ਦੇਣ ਲਈ ਅਜਿਹਾ ਗੁਣਵੱਤਾ ਭਰਪੂਰ ਸਾਮਾਨ ਇੰਨੇ ਘੱਟ ਭਾਅ 'ਤੇ ਮਿਲਣਾ ਕਿਸੇ ਵੱਡੀ ਰਿਆਇਤ ਤੋਂ ਘੱਟ ਨਹੀਂ।
----------
- ਦੀਵਾਲੀ ਮੇਲਾ ਅੱਜ ਤੋਂ ਸ਼ੁਰੂ, ਪਰਿਵਾਰਾਂ ਲਈ ਬਣੇਗਾ ਖਾਸ ਖਿੱਚ ਦਾ ਕੇਂਦਰ
ਤ੍ਰਿਵੈਣੀ ਕੰਪਲੈਕਸ ਵਿਖੇ ਅੱਜ ਤੋਂ ਆਰੰਭ ਹੋਣ ਵਾਲਾ ਤਿੰਨ ਰੋਜ਼ਾ ਦੀਵਾਲੀ ਮੇਲਾ 2 ਨਵੰਬਰ ਤੱਕ ਧੂਮਧਾਮ ਨਾਲ ਜਾਰੀ ਰਹੇਗਾ। ਇਸ ਮੇਲੇ ਨੂੰ ਲੈ ਕੇ ਖੇਤਰ ਦੇ ਲੋਕਾਂ ਵਿੱਚ ਭਾਰੀ ਉਤਸੁਕਤਾ ਹੈ। ਮੇਲੇ ਦੌਰਾਨ ਜਿੱਥੇ ਲੋਕ ਆਧੁਨਿਕ ਲਾਈਟਾਂ ਨਾਲ ਸਜੇ ਖੂਬਸੂਰਤ ਕੰਪਲੈਕਸ ਵਿੱਚ ਤਿਉਹਾਰੀ ਮਾਹੌਲ ਦਾ ਆਨੰਦ ਮਾਣ ਸਕਣਗੇ, ਉੱਥੇ ਹੀ ਪਰਿਵਾਰਾਂ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਮੇਲਾ ਇੱਕ ਖਾਸ ਅਨੁਭਵ ਸਾਬਤ ਹੋਵੇਗਾ। ਖਰੀਦਦਾਰੀ ਦੇ ਨਾਲ-ਨਾਲ ਇਹ ਮੇਲਾ ਲੋਕਾਂ ਦੇ ਆਪਸੀ ਮਿਲਵਰਤਨ ਅਤੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਕੇਂਦਰ ਬਣ ਗਿਆ ਹੈ।
----------
- ਖਪਤਕਾਰਾਂ ਵੱਲੋਂ ਟਰਾਈਡੈਂਟ ਦੀ ਦਰਿਆਦਿਲੀ ਦੀ ਖੁੱਲ੍ਹ ਕੇ ਸ਼ਲਾਘਾ
ਸੇਲ ਵਿੱਚ ਖਰੀਦਦਾਰੀ ਕਰਨ ਪਹੁੰਚੇ ਸ਼ਹਿਰੀਆਂ ਅਤੇ ਪੇਂਡੂ ਖੇਤਰ ਦੇ ਲੋਕਾਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਟਰਾਈਡੈਂਟ ਗਰੁੱਪ ਨੇ ਹਮੇਸ਼ਾ ਹੀ ਆਮ ਲੋਕਾਂ ਦੀ ਨਬਜ਼ ਪਛਾਣੀ ਹੈ। ਖਰੀਦਦਾਰਾਂ ਦਾ ਕਹਿਣਾ ਸੀ ਕਿ ਅੱਜ-ਕੱਲ੍ਹ ਦੇ ਮਹਿੰਗਾਈ ਦੇ ਦੌਰ ਵਿੱਚ ਜਿੱਥੇ ਤਿਉਹਾਰਾਂ ’ਤੇ ਬਜਟ ਵਿਗੜ ਜਾਂਦਾ ਹੈ, ਉੱਥੇ ਟਰਾਈਡੈਂਟ ਨੇ ਵਿਸ਼ਵ ਪੱਧਰੀ ਬ੍ਰਾਂਡ ਦੇ ਉਤਪਾਦ ਇੰਨੇ ਸਸਤੇ ਭਾਅ ਦੇ ਕੇ ਆਮ ਪਰਿਵਾਰਾਂ ਦਾ ਦਿਲ ਜਿੱਤ ਲਿਆ ਹੈ। ਗਾਹਕਾਂ ਮੁਤਾਬਕ ਉਤਪਾਦਾਂ ਦੀ ਟਿਕਾਊ ਬਣਤਰ, ਸ਼ਾਨਦਾਰ ਰੰਗ-ਰੂਪ ਅਤੇ ਆਕਰਸ਼ਕ ਕੀਮਤਾਂ ਨੇ ਇਸ ਸੇਲ ਨੂੰ ਪੰਜਾਬ ਦੀ ਸਭ ਤੋਂ ਮਕਬੂਲ ਦੀਵਾਲੀ ਸੇਲ ਬਣਾ ਦਿੱਤਾ ਹੈ।
---------
- ਮੇਲੇ ਲਈ ਪੁਖ਼ਤਾ ਪ੍ਰਬੰਧ : ਰੁਪਿੰਦਰ ਗੁਪਤਾ
ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੀਵਾਲੀ ਧਮਾਕਾ ਸੇਲ ਤਾਂ ਲਗਾਤਾਰ ਚੱਲ ਹੀ ਰਹੀ ਹੈ ਤੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਸਾਲਾਨਾ ਦੀਵਾਲੀ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੰਪਲੈਕਸ ਅੰਦਰ ਵਿਸ਼ਾਲ ਪਾਰਕਿੰਗ, ਸੁਰੱਖਿਆ ਸਣੇ ਹਰ ਤਰ੍ਹਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸੇਲ 2 ਨਵੰਬਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਬਿਨਾਂ ਰੁਕਾਵਟ ਜਾਰੀ ਰਹੇਗੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਅੱਜ ਤੋਂ ਸ਼ੁਰੂ ਹੋਏ ਮੇਲੇ ਦਾ ਆਨੰਦ ਲੈਣ ਤੇ ਵੱਡੀਆਂ ਛੋਟਾਂ ਦਾ ਲਾਹਾ ਲੈਣ।
-------------
- ਸਮਾਜ ਭਲਾਈ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਟਰਾਈਡੈਂਟ : ਡਾ. ਰਜਿੰਦਰ ਗੁਪਤਾ ਦੀ ਦੂਰਅੰਦੇਸ਼ੀ
ਵਰਨਣਯੋਗ ਹੈ ਕਿ ਰਾਜ ਸਭਾ ਮੈਂਬਰ ਤੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਡਾ. ਰਜਿੰਦਰ ਗੁਪਤਾ ਦੀ ਦੂਰਅੰਦੇਸ਼ ਅਗਵਾਈ ਹੇਠ ਟਰਾਈਡੈਂਟ ਗਰੁੱਪ ਨੇ ਸਿਰਫ਼ ਉਦਯੋਗਿਕ ਕ੍ਰਾਂਤੀ ਹੀ ਨਹੀਂ ਲਿਆਂਦੀ, ਸਗੋਂ ਲੋਕ ਭਲਾਈ ਕਾਰਜਾਂ ’ਚ ਵੀ ਮੋਹਰੀ ਭੂਮਿਕਾ ਨਿਭਾਈ ਹੈ। ਡਾ. ਗੁਪਤਾ ਦੀ ਸੋਚ ਹਮੇਸ਼ਾ ਇਹ ਰਹੀ ਹੈ ਕਿ ਉਦਯੋਗ ਦੀ ਤਰੱਕੀ ਦਾ ਸਿੱਧਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚੇ। ਇਹ ਦੀਵਾਲੀ ਸੇਲ ਤੇ ਮੇਲਾ ਇਸੇ ਨਿਰਸਵਾਰਥ ਸੋਚ ਦਾ ਨਤੀਜਾ ਹੈ, ਜਿਸ ਰਾਹੀਂ ਹਰ ਘਰ ’ਚ ਦੀਵਾਲੀ ਦੀਆਂ ਖੁਸ਼ੀਆਂ ਤੇ ਰੋਸ਼ਨੀਆਂ ਪਹੁੰਚਾਈਆਂ ਜਾ ਰਹੀਆਂ ਹਨ। ਇਹੀ ਕਾਰਨ ਹੈ ਕਿ ਪੂਰੇ ਖੇਤਰ ’ਚ ਟਰਾਈਡੈਂਟ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।