- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੇ ਦਿਨਾਂ ’ਚ ਮੇਨ ਬਾਜ਼ਾਰ ’ਚ ਸਟਰੀਟ ਲਾਈਟਾਂ ਬੰਦ

---ਗਾਹਕ ਹਨੇਰੇ ’ਚ ਕਰ ਰਹੇ ਖਰੀਦਾਰੀ, ਦੁਕਾਨਦਾਰ ਪਰੇਸ਼ਾਨ
ਰੇਸ਼ਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਦੇਸ਼ ਭਰ ’ਚ ਮਨਾਇਆ ਜਾਣ ਵਾਲਾ ਤਿਉਹਾਰ ਕਰਵਾ ਚੌਥ ਇਸ ਤਿਉਹਾਰ ਦੀ ਦੇਸ਼ ਦੇ ਮੇਨ ਤਿਉਹਾਰਾਂ ’ਚ ਗਿਣਤੀ ਆਉਂਦੀ ਹੈ ਤੇ ਹੋਰ ਦੱਸ ਦਿਨਾਂ ਤੱਕ ਦੀਵਾਲੀ ਦਾ ਤਿਉਹਾਰ ਵੀ ਆਉਣ ਵਾਲਾ ਹੈ। ਇਸ ਵੱਡੇ ਤਿਉਹਾਰਾਂ ਨੂੰ ਲੈ ਕੇ ਹਰ ਵਰਗ ਕੁਝ ਦਿਨ ਪਹਿਲਾਂ ਹੀ ਖਰੀਦਦਾਰੀ ਕਰਨ ਵਾਸਤੇ ਸ਼ਹਿਰ ਦੇ ਮੇਨ ਬਾਜ਼ਾਰਾਂ ’ਚ ਆਉਂਦੇ ਹਨ। ਹਰ ਦੁਕਾਨਦਾਰ ਇਸ ਦੀ ਤਿਆਰੀ ਤੇ ਉਡੀਕ ਕਾਫੀ ਟਾਈਮ ਤੋਂ ਪਹਿਲਾਂ ਹੀ ਕਰਦਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇੰਨੇ ਵੱਡੇ ਤਿਉਹਾਰ ਨੂੰ ਲੈ ਕੇ ਨਗਰ ਨਿਗਮ ਦੀ ਕੋਈ ਤਿਆਰੀ ਨਹੀਂ ਹੈ ਜਾ ਇੱਥੇ ਇਹ ਕਹੀਏ ਕਿ ਉਨ੍ਹਾਂ ਨੂੰ ਲੋਕਾਂ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ। ਅੱਜ ‘ਪੰਜਾਬੀ ਜਾਗਰਣ’ ਦੀ ਟੀਮ ਵੱਲੋਂ ਮੇਨ ਬਾਜ਼ਾਰਾਂ ਦਾ ਦੌਰਾ ਕੀਤਾ ਗਿਆ ਤਾਂ ਲੱਖਾਂ ਕਰੋੜਾਂ ਰੁਪਏ ਦਾ ਵਿਕਾਸ ਕਰਵਾਉਣ ਵਾਲੀ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲਦੀ ਵੇਖੀ ਤੇ ਮੇਨ ਬਾਜ਼ਾਰ ’ਚ ਦੁਕਾਨਦਾਰਾਂ ਦੀਆਂ ਪ੍ਰੇਸ਼ਾਨੀਆਂ ਸੁਣੀਆਂ ਜੋ ਕਿ ਸਰਕਾਰਾਂ ਨੂੰ ਕੋਸਦੇ ਨਜ਼ਰ ਆ ਰਹੇ ਸਨ।
-----------
ਅੱਧੀ’ਆਂ ਸਟਰੀਟ ਲਾਈਟਾਂ ਪਈਆਂ ਬੰਦ : ਰਿੱਕੀ ਆਨੰਦ
ਦੁਕਾਨਦਾਰ ਰਿੱਕੀ ਆਨੰਦ ਨੇ ਭਰੇ ਮਨ ਨਾਲ ਦੱਸਿਆ ਕਿ ਇੰਨਾ ਵੱਡਾ ਤਿਉਹਾਰ ਹੈ ਤੇ ਬਾਜ਼ਾਰਾਂ ’ਚ ਲੱਗੀਆਂ ਸਟਰੀਟ ਲਾਈਟਾਂ ਅੱਧੀਆਂ ਨਾਲੋਂ ਵੱਧ ਬੰਦ ਪਈਆਂ ਹਨ ਤਾਂ ਇਸਨੂੰ ਇਹ ਕਹਿ ਸਕਦੇ ਹਾਂ ਕਿ ਵਪਾਰੀਆਂ ਦੀ ਸੁਧ ਲੈਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਵਾਹਰ ਲਾਲ ਨਹਿਰੂ ਦੇ ਚੌਂਕ ਕੋਲ ਕੁਝ ਦਿਨ ਪਹਿਲਾਂ ਹੀ ਕਈ ਲੱਖਾਂ ਰੁਪਏ ਖਰਚਕੇ ਇੱਕ ਵੱਡੇ ਪੋਲ ਉੱਪਰ ਟਾਵਰ ਲਾਈਟਾਂ ਲਗਾਈਆਂ ਗਈਆਂ ਹਨ ਪਰ ਪਤਾ ਨਹੀਂ ਇਹ ਟਾਵਰ ਲਾਈਟਾਂ ਹੁਣ ਤੱਕ ਕਿਸੇ ਵੱਡੇ ਲੀਡਰ ਤੋਂ ਰੀਬਨ ਕਟਵਾਉਣ ਦਾ ਇੰਤਜ਼ਾਰ ਕਰ ਰਹੀਆਂ ਹਨ ਜਾਂ ਫਿਰ ਕੋਈ ਹੋਰ ਮਸਲਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ’ਚ ਬਾਜ਼ਾਰਾਂ ’ਚ ਖਰੀਦਦਾਰੀ ਕਰਨ ਵਾਸਤੇ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਬਾਜ਼ਾਰਾਂ ’ਚ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਕਿਸੇ ਵੇਲੇ ਕੋਈ ਵੀ ਅਸਮਾਜਿਕ ਤਾਕਤ ਵੱਲੋਂ ਕੋਈ ਵੀ ਘਟਨਾ ਬਿਨਾਂ ਕਿਸੇ ਡਰ ਤੋਂ ਕਰਨ ਦਾ ਖਤਰਾ ਵੀ ਵੱਧ ਜਾਂਦਾ ਹੈ । ਉਨ੍ਹਾਂ ਨੇ ‘ਪੰਜਾਬੀ ਜਾਗਰਣ’ ਦੇ ਮਾਧਿਅਮ ਰਾਹੀਂ ਨਗਰ ਨਿਗਮ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੂੰ ਗੁਹਾਰ ਲਗਾਉਂਦੇ ਕਿਹਾ ਕਿ ਮਾੜੇ ਅਨਸਰ ਕੋਈ ਘਟਨਾ ਨਾ ਕਰ ਜਾਣ ਉਸ ਤੋਂ ਪਹਿਲਾਂ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਬੰਦ ਪਈਆਂ ਸਟਰੀਟ ਲਾਈਟਾਂ ਜਲਦ ਤੋਂ ਜਲਦ ਠੀਕ ਕਰਵਾਈਆਂ ਜਾਣ।
--------
ਜਗਣ ਦੀ ਬਜਾਏ ਲਾਈਟਾਂ ਬਣੀਆਂ ਸ਼ੋਅਪੀਸ : ਇਸ਼ਾਨ ਗੋਇਲ
ਦੁਕਾਨਦਾਰ ਇਸ਼ਾਨ ਗੋਇਲ ਨੇ ਕਿਹਾ ਕਿ ਸ਼ਹਿਰ ’ਚ ਤਿਉਹਾਰਾਂ ਦੇ ਦਿਨਾਂ ’ਚ ਵੀ ਹਨੇਰਾ ਹੋਇਆ ਪਿਆ ਹੈ। ਨਗਰ ਨਿਗਮ ਦੀ ਲਾਪਰਵਾਹੀ ਨਾਲ ਅੱਜ ਬਾਜ਼ਾਰ ਹਨੇਰੇ ’ਚ ਡੁੱਬਿਆ ਪਿਆ ਹੈ। ਇਸ ਹਨੇਰੇ ਕਰਕੇ ਕਿਸੇ ਵੀ ਵੇਲੇ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ! ਸ਼ਹਿਰ ਦੇ ਮੇਨ ਬਾਜ਼ਾਰਾਂ ’ਚ ਖੰਬਿਆ ਉੱਪਰ ਲਾਈਟਾਂ ਤਾਂ ਲੱਗੀਆਂ ਹਨ ਪਰ ਇਸ ਲਾਈਟਾਂ ’ਚ ਜ਼ਿਆਦਾਤਰ ਲਾਈਟਾਂ ਰੋਸ਼ਨੀ ਦੇਣ ਦੀ ਬਜਾਏ ਸੋ ਪੀਸ ਹੀ ਬਣੀਆਂ ਹੋਈਆਂ ਹਨ। ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਤੋਂ ਜਲਦ ਇਹਨਾਂ ਲਾਈਟਾਂ ਨੂੰ ਠੀਕ ਕਰਵਾ ਕੇ ਵਪਾਰੀਆਂ ਨੂੰ ਸੁਖਾਵਾਂ ਮਾਹੌਲ ਦਿੱਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਗ੍ਰਾਹਕ ਬਾਜ਼ਾਰ ’ਚ ਖਰੀਦਾਰੀ ਕਰਨ ਵਾਸਤੇ ਆਉਣ ਅਤੇ ਬੇਖੌਫ ਹੋ ਕੇ ਖਰੀਦਦਾਰੀ ਕਰਨ।