- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀਐੱਮ ਆਯੂਸ਼ ਗੋਇਲ ਵੱਲੋਂ ਦਰਾਜ ਦਾ ਦੌਰਾ, ਬੇਲਰ ਮਾਲਕਾਂ ਤੇ ਕਿਸਾਨਾਂ ਨਾਲ ਕੀਤੀ ਗੱਲਬਾਤ

ਦੀਪਕ ਬਾਂਸਲ, ਪੰਜਾਬੀ ਜਾਗਰਣ
ਤਪਾ ਮੰਡੀ : ਐੱਸਡੀਐੱਮ ਤਪਾ ਆਯੂਸ਼ ਗੋਇਲ ਆਈਏਐੱਸ ਵੱਲੋਂ ਪਿੰਡ ਦਰਾਜ ਦੇ ਖੇਤਾਂ ਦਾ ਦੌਰਾ ਕਰ ਕੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਖੇਤਾਂ ’ਚ ਬੇਲਰ ਮਸ਼ੀਨ ਰਾਹੀਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਸਨ। ਦੌਰੇ ਦੌਰਾਨ ਐੱਸਡੀਐੱਮ ਆਯੂਸ਼ ਗੋਇਲ ਨੇ ਬੇਲਰ ਮਾਲਕਾਂ ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪਰਾਲੀ ਪ੍ਰਬੰਧਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨ ਵੀ ਪ੍ਰੇਰਨਾ ਲੈਂਦੇ ਹੋਏ ਪਰਾਲੀ ਦਾ ਸੁਚੱਜਾ ਨਿਬੇੜਾ ਕਰਨ। ਇਸ ਦੌਰਾਨ ਉਨ੍ਹਾਂ ਪਿੰਡ ਧੂਰਕੋਟ ਦਾ ਵੀ ਦੌਰਾ ਕੀਤਾ ਜਿਸ ਦੌਰਾਨ ਪਿੰਡ ਦੀ ਸਹਿਕਾਰੀ ਸੋਸਾਇਟੀ ’ਚ ਖੇਤੀਬਾੜੀ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਸੁਖਪਾਲ ਸਿੰਘ ਦੀ ਅਗਵਾਈ ਹੇਠ ਦਿੱਤੇ ਲਗਭਗ 32 ਲੱਖ ਦੇ ਸੰਦ ਪਿੰਡ ਦੇ ਲੋਕਾਂ ਨੂੰ ਸੌਂਪੇ। ਇਸ ਮੌਕੇ ਉਨ੍ਹਾਂ ਪਿੰਡ ਦੇ ਕਿਸਾਨਾਂ ਨੂੰ ਝੋਨੇ ਦੀ ਪ੍ਰਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਉਹ ਪਿੰਡ ’ਚ ਨਵੇਂ ਆਏ ਸੰਦਾਂ ਦੀ ਬੁਕਿੰਗ ਕੋਆਪ੍ਰੇਟਿਵ ਸੁਸਾਇਟੀ ਦੇ ਮੁਲਾਜ਼ਮਾਂ ਨਾਲ ਰਾਬਤਾ ਕਰਕੇ ਕਰਵਾ ਸਕਦੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ, ਨੰਬਰਦਾਰ, ਪਟਵਾਰੀ ਟਿੰਕੂ ਕੁਮਾਰ, ਨੋਡਲ ਅਫ਼ਸਰ ਹੈਪੀ ਸ਼ਰਮਾ ਤੇ ਕਲੱਸਟਰ ਅਫ਼ਸਰ ਏਡੀਓ ਪ੍ਰਦੀਪ ਕੁਮਾਰ, ਕੋਆਪ੍ਰਟਿਵ ਸੁਸਾਇਟੀ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ, ਪ੍ਰਧਾਨ ਬਲਜੀਤ ਸਿੰਘ ਤੇ ਪਿੰਡ ਦੇ ਹੋਰ ਲੋਕ ਹਾਜ਼ਰ ਸਨ।