- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਏ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਕੀਤਾ ਦਾਨ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਅਮਲਾ ਸਿੰਘ ਵਾਲਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮੈਡੀਕਲ ਖੋਜ਼ਾਂ ਲਈ ਦਾਨ ਕੀਤਾ ਹੈ। ਜਾਣਕਾਰੀ ਅਨੁਸਾਰ ਰਾਏ ਸਿੰਘ ਇੰਸਾਂ ਪੁੱਤਰ ਭੂਰਾ ਸਿੰਘ ਇੰਸਾਂ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ। ਜਿਸ ’ਤੇ ਪੂਰੇ ਪਰਿਵਾਰ ਨੇ ਸਹਿਮਤੀ ਜਤਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਬਲਾਕ ਪ੍ਰੇਮੀ ਸੇਵਕ ਸੁਖਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਰਾਏ ਸਿੰਘ ਇੰਸਾਂ ਦੀ ਸਿਹਤ ਕੁੱਝ ਸਮੇਂ ਤੋਂ ਠੀਕ ਨਹੀਂ ਸੀ ਚੱਲ ਰਹੀ। ਆਖਿਰਕਾਰ ਉਹ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ। ਜਿਸ ਤੋਂ ਬਾਅਦ ਸਮੁੱਚੇ ਪਰਿਵਾਰ ਨੇ ਆਪਣੀ ਸਹਿਮਤੀ ਨਾਲ ਮਾਨਵਤਾ ਦੇ ਭਲੇ ਦਾ ਵੱਡਾ ਫੈਸਲਾ ਲਿਆ। ਜਿਸ ਤਹਿਤ ਰਾਏ ਸਿੰਘ ਇੰਸਾਂ (47) ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਇਸ ਮੌਕੇ ਕੁਲਵਿੰਦਰ ਸਿੰਘ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਹਰਬੰਸ ਸਿੰਘ ਇੰਸਾਂ (ਸਾਬਕਾ ਸਰਪੰਚ), ਸੁਦੇਸ਼ ਸੂਦ ਇੰਸਾਂ, ਰਾਮ ਦੀਪ ਇੰਸਾਂ, ਜੋਗਿੰਦਰ ਸਿੰਘ ਇੰਸਾਂ, ਕੁਲਦੀਪ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਬਲਦੇਵ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਜਰਨੈਲ ਸਿੰਘ ਸਾਬਕਾ ਪੰਚ, ਜਰਨੈਲ ਸਿੰਘ ਕੈਪਟਨ, ਬਲਦੇਵ ਸਿੰਘ ਢਿਪਾਲੀ ਤੇ ਹਰਬੰਸ ਸਿੰਘ ਬੰਸੀ ਆਦਿ ਵੀ ਹਾਜ਼ਰ ਸਨ।