- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਡੇਟ 13 ਨੰਬਰ ਫਾਈਲਅਪਡੇਟ 13 ਨੰਬਰ ਫਾਈਲਅਪਡੇਟ 13 ਨੰਬਰ ਫਾਈਲ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਚੌਂਕੀ ਹੰਡਿਆਇਆ ਵੱਲੋਂ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਦੇ ਡੋਪ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ ਦੂਜੇ ਮਾਮਲੇ ’ਚ ਦੋ ਵਿਅਕਤੀਆਂ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਰਕਾਰੀ ਹਸਪਤਾਲ ਹੰਡਿਆਇਆ ਦੇ ਨੇੜੇ ਚਾਰ ਵਿਅਕਤੀ ਸ਼ੱਕੀ ਹਾਲਤ ’ਚ ਦਿਖਾਈ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਦੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਡੋਪ ਟੈਸਟ ਕਰਵਾਏ ਗਏ, ਜੋ ਪਾਜ਼ੇਟਿਵ ਆਏ। ਪੁਲਿਸ ਨੇ ਇਸ ਆਧਾਰ ’ਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਨੰਬਰ 211, ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ।
ਪੁਲਿਸ ਅਨੁਸਾਰ ਇਨ੍ਹਾਂ ਵਿਅਕਤੀਆਂ ਦੀ ਪਛਾਣ ਜਗਸੀਰ ਸਿੰਘ ਉਰਫ਼ ਜੋਰਡਨ ਪੁੱਤਰ ਗੁਰਜੰਟ ਸਿੰਘ (ਉਮਰ 27 ਸਾਲ), ਗੁਰਪਿੰਦਰ ਸਿੰਘ ਉਰਫ਼ ਸਾਬੂ ਪੁੱਤਰ ਸੁਖਦੇਵ ਸਿੰਘ (ਉਮਰ 32 ਸਾਲ) ਤੇ ਗੋਰਾ ਸਿੰਘ ਪੁੱਤਰ ਨਿਰਮਲ ਸਿੰਘ (ਉਮਰ 32 ਸਾਲ), ਤਿੰਨੇ ਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਵਜੋਂ ਹੋਈ ਹੈ। ਚੌਥੇ ਵਿਅਕਤੀ ਦੀ ਪਛਾਣ ਅਨੁਰਾਗ ਸਿੰਘ ਉਰਫ਼ ਅੰਡੂ ਪੁੱਤਰ ਪ੍ਰਗਟ ਸਿੰਘ (ਉਮਰ 21 ਸਾਲ), ਵਾਸੀ ਨੇੜੇ ਕਲਾ ਮਹਿਰ ਸਟੇਡੀਅਮ, ਸੰਧੂ ਪੱਤੀ ਬਰਨਾਲਾ, ਹਾਲ ਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਵਜੋਂ ਦੱਸੀ ਗਈ ਹੈ।