- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਮਟੀਆਈਐਸ ਹੰਡਿਆਇਆ ਵਿਖੇ “ਫੈਮਿਲੀ ਫਲੇਵਰਜ਼ ਫੀਏਸਟਾ” ਨੇ ਬੰਨ੍ਹਿਆ ਰੰਗ

ਰੇਸ਼ਮ ਦੂਆ, ਪੰਜਾਬੀ ਜਾਗਰਣ,
ਬਰਨਾਲਾ : ਮਦਰ ਟੀਚਰ ਇੰਟਰਨੈਸ਼ਨਲ ਸਕੂਲ, ਹੰਡਿਆਇਆ ਵਿਖੇ ਜੂਨੀਅਰ ਕੇ.ਜੀ. ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ‘ਫੈਮਿਲੀ ਫਲੇਵਰਜ਼ ਫੀਏਸਟਾ’ ਨਾਮ ਹੇਠ ਇੱਕ ਸ਼ਾਨਦਾਰ ਕੁਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮਾਪਿਆਂ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਦੇ ਸੁਆਦੀ ਤੇ ਆਕਰਸ਼ਕ ਪਕਵਾਨ ਤਿਆਰ ਕੀਤੇ। ਸਾਰੀਆਂ ਟੀਮਾਂ ਨੇ ਆਪਣੀ ਰਸੋਈ ਕਲਾ, ਰਚਨਾਤਮਕਤਾ ਤੇ ਟੀਮ ਵਰਕ ਦਾ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਮਾਗਮ ਦਾ ਖ਼ਾਸ ਆਕਰਸ਼ਣ ਮਾਪਿਆਂ ਤੇ ਬੱਚਿਆਂ ਦਾ ਰੈਂਪ ਵਾਕ ਰਿਹਾ। ਬੱਚਿਆਂ ਨੇ ਆਪਣੇ ਮਾਪਿਆਂ ਨਾਲ ਰੈਂਪ ਵਾਕ ਕਰਦਿਆਂ ਸਟੇਜ ’ਤੇ ਆਪਣੇ ਵੱਲੋਂ ਤਿਆਰ ਕੀਤੇ ਪਕਵਾਨਾਂ ਬਾਰੇ ਬੜੇ ਉਤਸ਼ਾਹ ਤੇ ਆਤਮ-ਵਿਸ਼ਵਾਸ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਦਿਲਚਸਪ ਗਤੀਵਿਧੀ ਨੇ ਸਮਾਗਮ ’ਚ ਹੋਰ ਵੀ ਰੌਣਕ ਭਰ ਦਿੱਤੀ। ਸਕੂਲ ਦੀ ਪ੍ਰਿੰਸੀਪਲ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ’ਚ ਆਤਮ-ਵਿਸ਼ਵਾਸ, ਰਚਨਾਤਮਕਤਾ ਤੇ ਸੰਚਾਰ ਦੇ ਹੁਨਰ ਵਿਕਸਿਤ ਕਰਨ ਦੇ ਨਾਲ-ਨਾਲ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਇਸ ਤਰ੍ਹਾਂ ‘ਫੈਮਿਲੀ ਫਲੇਵਰਜ਼ ਫੀਏਸਟਾ’ ਸੁਆਦ, ਖੁਸ਼ੀਆਂ, ਰਚਨਾਤਮਕਤਾ ਅਤੇ ਪਰਿਵਾਰਕ ਸਾਂਝ ਦਾ ਇੱਕ ਯਾਦਗਾਰ ਜਸ਼ਨ ਬਣ ਕੇ ਨਿਬੜਿਆ।