- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥਣਾਂ ਨੇ ਸੂਬਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ 9 ਮੈਡਲ ਪ੍ਰਾਪਤ ਕੀਤੇ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਭਦੌੜ ਕੰਨਿਆ ਸਕੂਲ ਦੀਆਂ ਕੁੜੀਆਂ ਨੇ ਸੂਬਾ ਪਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 9 ਮੈਡਲ ਜਿੱਤੇ। ਉਨ੍ਹਾਂ ਦਾ ਭਦੌੜ ਪੁੱਜਣ ’ਤੇ ਸਵਾਗਤ ਕੀਤਾ, ਇਨ੍ਹਾਂ ਜੇਤੂ ਖਿਡਾਰੀਆਂ ਨੂੰ ਓਪਨ ਜੀਪ ’ਚ ਹਾਰ ਪਾ ਕੇ ਪੂਰੇ ਸ਼ਹਿਰ ਦਾ ਗੇੜਾ ਲਗਵਾਇਆ। ਸਕੂਲ ਮੈਨੇਜਮੈਂਟ ਕਮੇਟੀ, ਸਮੂਹ ਸਟਾਫ ਤੇ ਨਗਰ ਕੌਂਸਲ ਭਦੌੜ ਪੁੱਜਣ ਤੇ ਨਗਰ ਕੌਂਸਲ ਪ੍ਰਧਾਨ ਜਗਦੀਪ ਜੱਗੀ ਤੇ ਕੌਂਸਲਰਾਂ ਵੱਲੋਂ ਬੱਚੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। 70 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਭਦੌੜ ਕੰਨਿਆ ਦੇ ਪ੍ਰਿੰਸੀਪਲ ਮੈਡਮ ਵਸੁੰਧਰਾ ਨੇ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿੱਤੀ ਤੇ ਡੀਪੀਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਪੀਐੱਮ ਸ੍ਰੀ ਸਰਕਾਰੀ ਸੈਕੰਡਰੀ ਸਕੂਲ ਭਦੌੜ ਕੰਨਿਆ ਦੀਆਂ ਲੜਕੀਆਂ ਦਾ ਵਧੀਆ ਪ੍ਰਦਰਸ਼ਨ ਰਿਹਾ ਜਿਸ ’ਚ ਭੁਪਿੰਦਰ ਕੌਰ ਨੇ 2 ਤਮਗੇ ਤੇ ਸਿਮਰਨਜੀਤ ਕੌਰ 3 ਤਮਗੇ, ਬੀਰਬਲ ਕੌਰ, ਪ੍ਰਿੰਅਕਾ ਕੌਰ, 1-1 ਮੈਡਲ ਪ੍ਰਾਪਤ ਕੀਤਾ, ਕੁਸ਼ਤੀਆਂ ’ਚ ਸੁਖਪ੍ਰੀਤ ਕੌਰ ਤੇ ਰਮਨਪ੍ਰੀਤ ਕੌਰ ਨੇ ਮੈਡਲ ਪ੍ਰਾਪਤ ਕੀਤੇ, ਸਕੂਲ ਨੇ ਕੁੱਲ ਸਟੇਟ ਖੇਡਾਂ ’ਚੋਂ 9 ਮੈਡਲ ਪ੍ਰਾਪਤ ਕੀਤੇ । ਇਸ ਮੌਕੇ ਅਥਲੈਟਿਕਸ ਕੋਚ ਸਰਦਾਰ ਹਰਨੇਕ ਸਿੰਘ ਲੈਕਚਰਾਰ ਸਰੀਰਕ ਸਿੱਖਿਆ, ਲੈਕਚਰਾਰ ਸੰਦੀਪ ਕੁਮਾਰ ਡਿੰਪਲ, ਲੈਕਚਰਾਰ ਅਮਰਿੰਦਰ ਸਿੰਘ, ਮਾਸਟਰ ਨਿਰਮਲ ਸਿੰਘ, ਦਲਜੀਤ ਸਿੰਘ, ਚਰਨਜੀਤ ਸਿੰਘ, ਮਾ. ਵਿਸ਼ਾਲ ਉੱਪਲ, ਮਾ. ਪ੍ਰੇਮ ਕੁਮਾਰ, ਜਗਸੀਰ ਸਿੰਘ, ਸੁਰਜੀਤ ਸਿੰਘ ਬੁੱਘੀ, ਅਵਤਾਰ ਡੀਪੀਈ, ਦਵਿੰਦਰ ਸਿੰਘ ਬਾਕਸਿੰਗ ਕੋਚ ਅਰਸ਼ਦੀਪ ਕੌਰ ਤੇ ਸਮੂਹ ਸਟਾਫ ਮੌਕੇ ਤੇ ਹਾਜ਼ਰ ਸਨ।