- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਜੀਦਕੇ ਖੁਰਦ ਤੋਂ ਹਮੀਦੀ ਨੂੰ ਜਾਂਦੀ ਲਿੰਕ ਸੜਕ ਥਾਂ ਥਾਂ ਤੋਂ ਟੁੱਟੀ

:: ਸੜਕ ਨੂੰ 18 ਫੁੱਟੀ ਕਰਕੇ ਸ਼ਹੀਦ ਰਹਿਮਤ ਅਲੀ ਮਾਰਗ ਕੀਤਾ ਜਾਵੇ
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ :ਗਦਰ ਲਹਿਰ ਦੇ ਮਹਾਨ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਪਿੰਡ ਵਜੀਦਕੇ ਤੋਂ ਪਿੰਡ ਹਮੀਦੀ ਨੂੰ ਜਾਂਦੀ ਲਿੰਕ ਸੜਕ ਥਾਂ ਥਾਂ ਤੋਂ ਟੁੱਟ ਚੁੱਕੀ ਹੈ । ਪਿੰਡ ਵਾਸੀਆਂ ਨੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੋਂ ਪਿੰਡ ਹਮੀਦੀ ਨੂੰ ਜੋੜਦੀ ਇਸ ਲਿੰਕ ਸੜਕ ਨੂੰ ਚੌੜਾ (18 ਫੁੱਟ) ਕਰਕੇ ਇਸ ਸੜਕ ਦਾ ਨਾਮ ਸ਼ਹੀਦ ਰਹਿਮਤ ਅਲੀ ਮਾਰਗ ਕਰਨ ਦੀ ਮੰਗ ਕੀਤੀ। ਇਸ ਮੌਕੇ ਨੌਜਵਾਨ ਆਗੂ ਕਾਬਲ ਸਿੰਘ ਘੁੰਮਣ,ਪੰਚ ਕੁਲਵਿੰਦਰ ਸਿੰਘ ਸੋਨੂੰ, ਪੰਚ ਅਮਨਦੀਪ ਸਿੰਘ ਗੋਲਡੀ,ਸਾਹਿਬ ਸਿੰਘ ਪੱਪੂ ਗਿੱਲ (ਪੱਪੂ),ਪੰਚ ਅਮਨਦੀਪ ਸਿੰਘ ਗੱਗਾ, ਪੰਚ ਸਿੰਦਰ ਸਿੰਘ, ਗੁਰਜੀਤ ਸਿੰਘ ਗਿੱਲ ਤੇ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਗਦਰ ਲਹਿਰ ਦੇ ਮਹਾਨ ਸਹੀਦ ਰਹਿਮਤ ਅਲੀ ਦਾ ਪਿੰਡ ਪੰਜਾਬ ਸਰਕਾਰ ਤੋਂ ਕਿਸੇ ਵੱਡੇ ਐਲਾਨ ਦੀ ਉਡੀਕ ’ਚ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ-ਬਰਨਾਲਾ ਮੁੱਖ ਮਾਰਗ ਤੋਂ ਹਮੀਦੀ ਤੱਕ ਜਾਂਦੀ ਲਿੰਕ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਇਸ ਸੜਕ ਤੇ ਡੂੰਘੇ ਟੋਏ ਪੈ ਚੁੱਕੇ ਹਨ। ਮੀਂਹ ਦੇ ਦਿਨਾਂ ’ਚ ਇਸ ਸੜਕ ਤੇ ਪਾਣੀ ਭਰ ਜਾਂਦਾ ਹੈ,ਜਿਸ ਕਾਰਨ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਦਾ ਹੈ। ਝੋਨੇ ਦੇ ਸੀਜਨ ਕਾਰਨ ਇਸ ਟੁੱਟੀ ਸੜਕ ਤੋਂ ਲੰਘਣ ਵਾਲੇ ਵਾਹਨਾਂ ਦਾ ਨੁਕਸਾਨ ਹੁੰਦਾ ਹੈ। ਮਲੇਰਕੋਟਲਾ ਤੋਂ ਬਰਨਾਲਾ ਵਾਇਆ ਵਜੀਦਕੇ ਖੁਰਦ ’ਚ ਦੀ ਜਾਣ ਵਾਲੀਆਂ ਬੱਸਾਂ ਸੜਕ ਟੁੱਟੀ ਹੋਣ ਕਾਰਨ ਪਿੰਡ ਹਮੀਦੀ ਤੋਂ ਅਮਲਾ ਸਿੰਘ ਵਾਲਾ ’ਚੋਂ ਲੰਘ ਜਾਂਦੀਆਂ ਹਨ, ਜਿਸ ਕਾਰਨ ਰੋਜ਼ਾਨਾ ਕੰਮਕਾਰ ਤੇ ਜਾਣ ਵਾਲਿਆਂ ਨੂੰ ਪਰੇਸ਼ਾਨ ਹੋਣਾ ਪੈਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ 18 ਫੁੱਟ ਕਰਕੇ ਇਸਨੂੰ ਸਹੀਦ ਦੇ ਨਾਮ ਤੇ ਕੀਤਾ ਜਾਵੇ ਤਾਂ ਜੋ ਸਹੀਦ ਰਹਿਮਤ ਅਲੀ ਵਜੀਦਕੇ ਦੇ ਪਿੰਡ ਵਾਸੀਆਂ ਨੂੰ ਆ ਰਹੀ ਮੁਸਕਲਾਂ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਇੰਦਰਪਾਲ ਸਿੰਘ, ਤਰਲੋਚਨ ਸਿੰਘ ਤੋਚੀ, ਨਗਿੰਦਰ ਸਿੰਘ, ਹਰਨੇਕ ਸਿੰਘ ਗਿੱਲ, ਕਾਕਾ ਸਿੰਘ, ਰਿੰਕੂ ਸਿੰਘ, ਬਿੰਦਰ ਸਿੰਘ ਹਾਜਰ ਸਨ।