- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਟਰੱਸਟ ਨੇ ਕਰਵਾਇਆ ਧਾਰਮਿਕ ਸਮਾਗਮ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਪਿੰਡ ਘੁੰਨਸ ਦੇ ਗੁਰਦੁਆਰਾ ਤਪ ਅਸਥਾਨ ਸੰਤ ਅਤਰ ਸਿੰਘ ਘੁੰਨਸ ਵਿਖੇ ਮੁੱਖ ਸੇਵਾਦਾਰ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਦੇਖ-ਰੇਖ ਹੇਠ 10ਵੀਂ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਢਾਡੀ ਕਵੀਸ਼ਰੀ ਜਥਿਆਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਤੇ ਨਾਲ ਹੀ ਸੰਤ ਅਤਰ ਸਿੰਘ ਦੇ ਸਮਾਜ ’ਚ ਪਾਏ ਯੋਗਦਾਨ ਉੱਪਰ ਚਾਨਣਾ ਪਾਇਆ।ਇਸ ਮੌਕੇ ਉਨ੍ਹਾਂ ਸਮੁੱਚੀ ਸੰਗਤ ਨੂੰ ਗੁਰੂਆਂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਸਮਾਗਮ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸ਼ਿਰਕਤ ਕੀਤੀ, ਜਿਨਾਂ ਦਾ ਟਰੱਸਟ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਮਾਰੋਹ ਮੌਕੇ ਸੰਤ ਬਲਬੀਰ ਸਿੰਘ ਘੁੰਨਸ਼ ਵਲੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਪਰੰਤ ਸਮਾਰੋਹ ਦੌਰਾਨ ਜਸਵੰਤ ਜਫਰ ਨੂੰ ਸੰਤ ਅਤਰ ਸਿੰਘ ਘੁੰਨਸ ਐਵਾਰਡ ਨਾਲ ਕੀਤਾ ਗਿਆ, ਜਿਸ ’ਚ ਨਕਦ ਰਾਸ਼ੀ, ਦੁਸ਼ਾਲਾ, ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਦੀ ਬਖਸ਼ਿਸ਼ ਕੀਤੀ।
ਇਸ ਤੋਂ ਇਲਾਵਾ ਟਰੱਸਟ ਵੱਲੋਂ ਡਾ. ਬਲਬੀਰ ਕੌਰ ਪੰਧੇਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਟਰੱਸਟ ਦੇ ਮੈਂਬਰਾਂ ਪੰਜਾਬੀ ਕਵੀ ਸੀ.ਮਾਰਕੰਡਾ, ਆਲੋਚਕ ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਸਿੰਘ ਬੇਦੀ ਤੇ ਜਨਰਲ ਸਕੱਤਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਜ਼ਫ਼ਰ ਦੇ ਹੁਣ ਤੱਕ ਪੰਜ ਕਾਵਿ ਸੰਗ੍ਰਹਿ, ਚਾਰ ਪੁਸਤਕਾਂ ਵਾਰਤਕ ਤੇ ਅੱਠ ਪੁਸਤਕਾਂ ਹੋਰ ਛਪ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਐਵਾਰਡ 1991 ’ਚ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਦੇਣ ਉਪਰੰਤ ਸ਼ੁਰੂ ਕੀਤਾ ਗਿਆ ਸੀ। ਟਰੱਸਟ ਵੱਲੋਂ ਹੁਣ ਤੱਕ 55 ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸਨਮਾਨਿਤ ਹੋਏ ਲੇਖਕਾਂ ’ਚ ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਸੰਤੋਖ ਸਿੰਘ ਧੀਰ, ਦਲੀਪ ਕੌਰ ਟਿਵਾਣਾ, ਰਾਮ ਸਰੂਪ ਅਣਖੀ, ਸੁਰਜੀਤ ਸਿੰਘ ਪਾਤਰ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਲੇਖਕ ਸ਼ਾਮਿਲ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਤਨਾਮ ਸਿੰਘ ਰਾਹੀ, ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਕੁਲਵੰਤ ਸਿੰਘ ਕੀਤੂ, ਪਰਮਜੀਤ ਸਿੰਘ ਖਾਲਸਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ, ਡੋਗਰ ਸਿੰਘ ਉਗੋਕੇ, ਵਿਨੋਦ ਬਾਂਸਲ, ਗੁਰਮੀਤ ਸਿੰਘ ਰੋੜ,ਹਰਜਿੰਦਰ ਸਿੰਘ ਪਾਲੀ,ਪਰਮਜੀਤ ਸਿੰਘ ਪੰਮਾ ਤਾਜੋ, ਪਰਮਜੀਤ ਟੀਟੂ, ਟੀਟੂ ਭਗਵਾਨ ਸਿੰਘ ਭਾਨਾ, ਵਿਜੇ ਘੁੰਨਸ, ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ ਬਰਨਾਲਾ, ਜਸਵੀਰ ਸਿੰਘ, ਗੁਰਤੇਜ ਖੁੱਡੀ, ਮੱਖਣ ਸਿੰਘ ਮਹਿਰਮੀਆਂ, ਗੁਰਜੀਤ ਸਿੰਘ ਖੁੱਡੀ,ਗੁਰਜਿੰਦਰ ਸਿੰਘ ਸਿੱਧੂ,ਡਾ. ਜੱਗਾ ਸਿੰਘ ਮੌੜ,ਸਰਪੰਚ ਬੇਅੰਤ ਸਿੰਘ ਬੰਤੀ, ਡਾ. ਸੂਬਾ ਸਿੰਘ, ਨਾਜਰ ਸਿੰਘ, ਬਾਬਾ ਸ਼ਿੰਦਰ ਸਿੰਘ, ਜਸਵਿੰਦਰ ਸਿੰਘ ਲੱਧੜ ਪੀ.ਏ ਟੂ ਘੁੰਨਸ਼, ਡਾ: ਰਾਜ ਸਿੰਘ,ਭਿੰਦਰ ਸਿੰਘ ਘੁੰਨਸ ਆਦਿ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਤੋਂ ਇਲਾਵਾ ਪਿੰਡ ਨਿਵਾਸੀ ਮੌਜੂਦ ਸਨ।