- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਝੋਟਾ ਕਤਲ ਮਾਮਲਾ: ਵੱਖ ਵੱਖ ਜਥੇਬੰਦੀਆਂ ਵੱਲੋਂ ਵਿਧਾਇਕ ਪੰਡੋਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਿਆਸੀ ਪਾਰਟੀਆਂ ਤੇ ਸਮਾਜਿਕ ਆਗੂਆਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਮਾਨਸਾ ਐਕਸ਼ਨ ਕਮੇਟੀ ਵੱਲੋਂ ਪੀੜਤ ਪਰਿਵਾਰ ਦੀ ਸਹਿਮਤੀ ਨਾਲ ਤਿਆਰ ਕੀਤੇ ਲਾਹਨਤੀ ਪੱਤਰ ’ਚ ਮੁੱਖ ਮੰਤਰੀ ਤੇ ਡੀਜੀਪੀ ਤੋਂ ਅਸਤੀਫ਼ੇ ਦੀ ਮੰਗ, ਪੀਜੀਆਈ ਚੰਡੀਗੜ੍ਹ ਤੋਂ ਪੋਸਟਮਾਰਟਮ, ਸੀਬੀਆਈ ਜਾਂਚ, ਸਬੰਧਤ ਐੱਸਐੱਚਓ, ਡੀਐੱਸਪੀ ਤੇ ਡਰੱਗ ਇੰਸਪੈਕਟਰ ਨੂੰ ਬਰਖ਼ਾਸਤ ਕਰਨ ਤੇ ਨਸ਼ਿਆਂ ਦੇ ਵੱਡੇ ਨੈੱਟਵਰਕ ਦੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਜਗਸੀਰ ਸਿੰਘ ਛੀਨੀਵਾਲ,ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਮਾ ਅਮਰਜੀਤ ਸਿੰਘ ਮਹਿਲ ਖੁਰਦ,ਸਿੰਗਾਰਾ ਸਿੰਘ ਛੀਨੀਵਾਲ, ਗੁਰਜੰਟ ਸਿੰਘ ਕੱਟੂ, ਜਥੇਦਾਰ ਨਾਥ ਸਿੰਘ ਹਮੀਦੀ,ਗੁਰਮੀਤ ਸਿੰਘ ਮਾਹਮਦਪੁਰ, ਹਰਜੀਤ ਸਿੰਘ ਖਿਆਲੀ, ਅਵਤਾਰ ਸਿੰਘ ਰਾਏਸਰ,ਸਤਨਾਮ ਸਿੰਘ ਮਹਿਲ ਕਲਾਂ, ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਗੁਰਮੇਲ ਸਿੰਘ ਮੌੜ,ਜਸਮੇਲ ਸਿੰਘ ਡੇਆਰੀ ਵਾਲਾ, ਬਨੀ ਖਹਿਰਾ, ਐਡਵੋਕੇਟ ਗੁਰਮੁਖ ਸਿੰਘ, ਡਾ. ਅਮਰਜੀਤ ਸਿੰਘ ਮਹਿਲ ਕਲਾਂ, ਖੁਸੀਆਂ ਸਿੰਘ, ਜਸਪਾਲ ਸਿੰਘ ਕਲਾਲ ਮਾਜਰਾ, ਕਰਨੈਲ ਸਿੰਘ ਗਾਂਧੀ, ਜਗਪਾਲ ਸਿੰਘ ਸਹਿਜੜਾ, ਐਡਵੋਕੇਟ ਜਸਵੀਰ ਸਿੰਘ ਖੇੜੀ, ਗਗਨ ਸਰਾ, ਬਲਦੇਵ ਸਿੰਘ ਗਾਗੇਵਾਲ, ਪਰਮਜੀਤ ਕੌਰ ਹਮੀਦੀ, ਮਹੰਤ ਜਮਨ ਦਾਸ, ਬਲਵਿੰਦਰ ਸਿੰਘ ਬਿੰਦਾ, ਅਮਨਦੀਪ ਸਿੰਘ ਟੱਲੇਵਾਲ ਨੇ ਕਿਹਾ ਨਸ਼ਿਆਂ ਦੇ ਮੁੱਦੇ ਤੇ ਧਰਨਿਆਂ ’ਚੋਂ ਨਿੱਕਲ ਦੇ ਰਾਜਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਜਿੱਥੇ ਨਸਿਆਂ ਦੀ ਸਪਲਾਈ ’ਚ ਭਾਰੀ ਵਾਧਾ ਹੋਇਆ ਹੈ । ਨਸ਼ਿਆਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਹਮੇਸਾ ਲਈ ਬੰਦ ਕਰ ਦਿੱਤਾ ਜਾਂਦਾ ਹੈ । ਆਗੂਆਂ ਨੇ ਕਿਹਾ ਕਿ ਧਰਨਿਆਂ ’ਚੋਂ ਹੋਈ ਪਾਰਟੀ ਹੁਣ ਧਰਨਿਆਂ ਤੋਂ ਡਰ ਰਹੀ ਹੈ । ਆਗੂਆਂ ਨੇ ਕਿਹਾ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਾਰੀਆਂ ਪਾਰਟੀਆਂ ਇਕਜੁੱਟ ਹਨ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਜੀਤ ਸਿੰਘ ਸੰਧੂ ਕੁਤਬਾ, ਬਚਿੱਤਰ ਸਿੰਘ ਰਾਏਸਰ, ਜਥੇਦਾਰ ਮਹਿੰਦਰ ਸਿੰਘ ਸਹਿਜੜਾ,ਕੁਲਵੰਤ ਸਿੰਘ ਜਗਦੇ,ਹਰਜਿੰਦਰ ਸਿੰਘ ਮਾਂਗੇਵਾਲ,ਕੁਲਵਿੰਦਰ ਸਿੰਘ ਮਾਂਗੇਵਾਲ,ਡਾ. ਹਰਨੇਕ ਸਿੰਘ ਪੰਡੋਰੀ,ਰਾਜੂ ਕਲਾਲਾ,ਸੁਖਵਿੰਦਰ ਸਿੰਘ ਪੱਪੂ ਹਾਜ਼ਰ ਸਨ।
------
ਵਿਧਾਇਕ ਦੀ ਗੈਰ ਹਾਜ਼ਰੀ ’ਚ ਕੋਠੀ ਦੇ ਗੇਟ ਤੇ ਚਿਪਕਾਏ ਪੱਤਰ
ਜਿਰਕਯੋਗ ਹੈ ਪਰਵਿੰਦਰ ਸਿੰਘ ਝੋਟਾ ਐਕਸਨ ਕਮੇਟੀ ਵੱਲੋਂ ਮੰਤਰੀਆਂ ਤੇ ਵਿਧਾਇਕਾ ਨੂੰ ਲਾਹਨਤ ਪੱਤਰ ਸੌਪਣ ਲਈ ਕਈ ਦਿਨਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ। ਪਰ ਅੱਜ ਜਦੋਂ ਜਥੇਬਦੀਆਂ ਦੇ ਆਗੂ ਵਿਧਾਇਕ ਪੰਡੋਰੀ ਦੀ ਕੋਠੀ ਪੁੱਜੇ ਤਾਂ ਪਤਾ ਲੱਗਾ ਕਿ ਵਿਧਾਇਕ ਪੰਡੋਰੀ ਘਰ ਤੋਂ ਬਾਹਰ ਹਨ । ਜਿਸ ਤੋਂ ਬਾਅਦ ਕਿਸਾਨ ਆਗੂ ਜਗਸੀਰ ਸਿੰਘ ਛੀਨੀਵਾਲ ਨੇ ਸਟੇਜ਼ ਤੋਂ ਐਲਾਨ ਕੀਤਾ ਕਿ ਇਹ ਲਾਹਣਤ ਪੱਤਰ ਜਾਂ ਵਿਧਾਇਕ ਖ਼ੁਦ ਆ ਕੇ ਲਵੇ ਨਹੀਂ ਤਾਂ ਇਹ ਲਾਹਨਤ ਪੱਤਰ ਵਿਧਾਇਕ ਦੀ ਕੋਠੀ ਦੇ ਲਾਇਆ ਜਾਵੇਗਾ । ਦੁਪਹਿਰ ਤੱਕ ਜਦੋਂ ਵਿਧਾਇਕ ਧਰਨੇ ’ਚ ਨਾ ਪੁੱਜੇ ਤਾਂ ਲੋਕਾਂ ਵੱਲੋਂ ਲਾਹਨਤੀ ਪੱਤਰ ਵਿਧਾਇਕ ਦੇ ਘਰ ਦੇ ਬਾਹਰ ਚਿਪਕਾ ਦਿੱਤਾ ਗਿਆ ।