- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਨਿਰਮਲਾ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਭਾਰਤੀ ਕਮਿਊਨਿਸਟ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਆਗੂ ਕਾਮਰੇਡ ਗੁਰਮੇਲ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਤੇ ਸਮਾਜ ਸੇਵੀ ਨਰਿੰਦਰ ਸ਼ਰਮਾ, ਮਾ. ਭੁਪਿੰਦਰ ਸ਼ਰਮਾ ਦੇ ਮਾਤਾ ਨਿਰਮਲਾ ਦੇਵੀ(76) ਸਾਲ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਮਾਤਾ ਨਿਰਮਲਾ ਦੇਵੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਆਦੇਸ਼ ਹਸਪਤਾਲ ਭੁੱਚੋ ਮੰਡੀ ਨੂੰ ਦਾਨ ਦਿੱਤੀ ਗਈ। ਮਾਤਾ ਨਿਰਮਲਾ ਦੇਵੀ ਦੇ ਦੇਹਾਂਤ ਉਪਰੰਤ ਉਨਾਂ ਦੀ ਮ੍ਰਿਤਕ ਦੇਹ ਤੇ ਸੀਪੀਆਈ, ਬੀਕੇਯੂ ਡਕੌਦਾ, ਬੀਕੇਯੂ ਉਗਰਾਹਾ, ਸ੍ਰੀ ਬ੍ਰਾਹਮਣ ਸਭਾ ਭਦੌੜ, ਸ਼ਿਵਾਲਾ ਟਰਸਟ ਭਦੌੜ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਦੁਸ਼ਾਲੇ ਭੇਟ ਕਰਦਿਆਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਮਾਸਟਰ ਰਜਿੰਦਰ ਭਦੌੜ, ਕਾਂਗਰਸੀ ਆਗੂ ਜੁਗਰਾਜ ਸਿੰਘ ਤੇ ਉੱਘੇ ਗੀਤਕਾਰ ਜਸਵੰਤ ਬੋਪਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਨਿਰਮਲਾ ਦੇਵੀ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਦੇਣਾ ਪਰਿਵਾਰ ਦਾ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਦੇਣ ਨਾਲ ਸਾਡੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਤਜਰਬੇ ਕਰਨ ਦਾ ਮੌਕਾ ਮਿਲਦਾ ਹੈ। ਇਸ ਦੇ ਨਾਲ ਨਾਲ ਵਾਤਾਵਰਨ ਵੀ ਦੂਸ਼ਿਤ ਹੋਣੋ ਬਚਦਾ ਹੈ ਕਿਉਂਕਿ ਜਦੋਂ ਅਸੀਂ ਸ਼ਮਸ਼ਾਨਘਾਟ ’ਚ ਅੱਗ ਲਗਾਉਂਦੇ ਹਾਂ ਤੇ ਧੂੰਆਂ ਹੁੰਦਾ ਹੈ ਤੇ ਲੱਗਭੱਗ ਜੇਕਰ ਹਿਸਾਬ ਲਗਾਇਆ ਜਾਵੇ ਤਾਂ ਅੱਧਾ ਦਰਖਤ ਵੀ ਲੱਕੜ ਵਜੋਂ ਬਚ ਜਾਂਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਅਜਿਹੀ ਸੋਚ ਹਰ ਇੱਕ ਨੂੰ ਅਪਣਾਉਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਮ੍ਰਿਤਕ ਦੇਹਾਂ ਮੈਡੀਕਲ ਖੋਜਾਂ ਲਈ ਦਿੱਤੀਆਂ ਜਾਣ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਸਾਬਕਾ ਪ੍ਰਧਾਨ ਮਨੀਸ਼ ਕੁਮਾਰ ਗਰਗ, ਤਰਕਸ਼ੀਲ ਆਗੂ ਮਾਸਟਰ ਰਜਿੰਦਰ ਭਦੌੜ, ਕੈਮਿਸਟ ਐਸੋਸੀਏਸ਼ਨ ਭਦੌੜ ਦੇ ਪ੍ਰਧਾਨ ਵਿਪਨ ਗੁਪਤਾ, ਵਪਾਰ ਮੰਡਲ ਦੇ ਪ੍ਰਧਾਨ ਵਿਜੇ ਭਦੌੜੀਆ, ਰਜਿੰਦਰ ਕੁਮਾਰ ਬਿੰਦਰ ਆੜਤੀਆ, ਰਾਜੇਸ਼ ਸ਼ੈਲੀ, ਸ਼ੀਤਲ ਕੁਮਾਰ ਸਿੰਗਲਾ, ਪਰਮਜੀਤ ਤਲਵਾੜ, ਗੁਰਦੀਪ ਦੀਪਾ ਪ੍ਰਧਾਨ, ਵਿਦਵਾਨ ਪੰਡਿਤ ਆਸ਼ੂ ਸ਼ਰਮਾ, ਜਸਵੰਤ ਬੋਪਾਰਾਏ,ਭੋਲਾ ਸ਼ਰਮਾ ਵੇਰਕਾ, ਦੀਪਕ ਬੋਨੀ ਸ਼ਰਮਾ, ਕਿਸਾਨ ਆਗੂ ਕੁਲਵੰਤ ਸਿੰਘ ਮਾਨ, ਤਰਸੇਮ ਕਾਲਾ ਸ਼ਰਮਾ, ਪ੍ਰਧਾਨ ਕਾਲਾ ਪਾਧਾ, ਬਾਬਾ ਸੁਰਿੰਦਰਪਾਲ ਘਿੱਲੂ ਤੋਂ ਇਲਾਵਾ ਪਰਿਵਾਰਿਕ ਮੈਂਬਰ ਨਰਿੰਦਰ ਸ਼ਰਮਾ, ਮਾਸਟਰ ਭੁਪਿੰਦਰ ਸ਼ਰਮਾ, ਈਐਨਐਮ ਮੈਡਮ ਰੰਜੂ ਸ਼ਰਮਾ ਵਿਧਾਤਿਆਂ ਵਾਲੇ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।