- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਦੀ ਅਭੈ ਓਸਵਾਲ ਟਾਊਨਸ਼ਿਪ ਬਣੀ ਲੋਕਾਂ ਦੀ ਪਹਿਲੀ ਪਸੰਦ : ਨਵੀਂ ਕੋਠੀ ਦਾ ਰੱਖਿਆ ਨੀਂਹ ਪੱਥਰ

-- ਆਧੁਨਿਕ ਸਹੂਲਤਾਂ ਨਾਲ ਸੌਖਾਲਾ ਜੀਵਨ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਅੱਜ ਦੇ ਬਦਲਦੇ ਜ਼ਮਾਨੇ ’ਚ ਆਪਣੀ ਛੱਤ ਬਣਾਉਣਾ ਸਿਰਫ਼ ਇੱਟਾਂ-ਪੱਥਰਾਂ ਦਾ ਢਾਂਚਾ ਖੜ੍ਹਾ ਕਰਨਾ ਨਹੀਂ, ਸਗੋਂ ਆਪਣੇ ਜੁਆਕਾਂ ਦੇ ਭਵਿੱਖ ਤੇ ਪਰਿਵਾਰ ਦੀ ਸੁੱਖ-ਸਾਂਦ ਦੀ ਨੀਂਹ ਧਰਨਾ ਹੈ। ਇਸੇ ਗੱਲ ਨੂੰ ਮੁੱਖ ਰੱਖਦਿਆਂ ਬਰਨਾਲਾ ਦੇ ਅਭੈ ਓਸਵਾਲ ਟਾਊਨਸ਼ਿਪ ਦੇ ਪ੍ਰਮੋਟਰ ਰੋਹਿਤ ਜਿੰਦਲ ਤੇ ਖੁਸ਼ਹਾਲ ਸਿੰਗਲਾ ‘ਸੀਤੂ ਰੋਮਾਣਾ’ ਸ਼ਹਿਰ ਦੀ ਰਹਾਇਸ਼ ਨੂੰ ਇੱਕ ਵੱਖਰੀ ਤੇ ਨਵੀਂ ਦਿੱਖ ਦੇਣ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਉਨ੍ਹਾਂ ਦਾ ਪੂਰਾ ਜੋਰ ਇਸ ਗੱਲ ’ਤੇ ਹੈ ਕਿ ਲੋਕਾਂ ਨੂੰ ਅੱਜ-ਕੱਲ੍ਹ ਦੀਆਂ ਸਾਰੀਆਂ ਸਹੂਲਤਾਂ ਦੇ ਨਾਲ-ਨਾਲ ਘਰ ’ਚ ਸਕੂਨ, ਪੂਰੀ ਸੁਰੱਖਿਆ ਤੇ ਇੱਕ ਚੰਗਾ ਮਾਹੌਲ ਮਿਲ ਸਕੇ।
--ਘਰ-ਬਾਰ ਵੇਖਣ ਦਾ ਬਦਲਿਆ ਜ਼ਮਾਨਾ
ਇਕ ਵੇਲਾ ਸੀ ਜਦੋਂ ਬੰਦਾ ਥਾਂ-ਜਗ੍ਹਾ ਤੇ ਪੈਸਾ ਵੇਖ ਕੇ ਕੋਠੀ ਪਾ ਲੈਂਦਾ ਸੀ, ਪਰ ਅੱਜ-ਕੱਲ੍ਹ ਹਰ ਕੋਈ ਚੰਗੀ ਪੱਕੀ ਸੜਕ, ਬਿਜਲੀ-ਪਾਣੀ ਦਾ ਪੂਰਾ ਪ੍ਰਬੰਧ, ਰਾਤ ਦੀਆਂ ਬੱਤੀਆਂ, ਸੁਰੱਖਿਆ ਤੇ ਆਲੇ-ਦੁਆਲੇ ਦਾ ਸਾਫ਼-ਸੁਥਰਾ ਮਾਹੌਲ ਪਹਿਲਾਂ ਵੇਖਦਾ ਹੈ। ਖ਼ਾਸ ਕਰਕੇ ਸਾਡੇ ਮੱਧਵਰਗੀ ਪਰਿਵਾਰ ਚਾਹੁੰਦੇ ਨੇ ਕਿ ਓਹਨਾ ਦੀ ਜ਼ਿੰਦਗੀ ਭਰ ਦੀ ਜੋੜੀ ਹੋਈ ਕਮਾਈ ਅਜਿਹੀ ਥਾਂ ਲੱਗੇ ਜੋ ਅੱਗੇ ਚੱਲ ਕੇ ਵੀ ਉਨ੍ਹਾਂ ਦੇ ਪਰਿਵਾਰ ਦੇ ਕੰਮ ਆਵੇ। ਓਸਵਾਲ ਟਾਊਨਸ਼ਿਪ ਦੀ ਧਾਰਨਾ ਵੀ ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ। ਪ੍ਰਮੋਟਰਾਂ ਦਾ ਮੰਨਣਾ ਹੈ ਕਿ ਅਸਲ ਸਫ਼ਲਤਾ ਸਿਰਫ਼ ਪਲਾਟ ਜਾਂ ਮਕਾਨ ਵੇਚਣਾ ਨਹੀਂ, ਸਗੋਂ ਓਥੇ ਵੱਸਣ ਵਾਲੇ ਪਰਿਵਾਰਾਂ ਦਾ ਭਰੋਸਾ ਤੇ ਮਨ ਦੀ ਸ਼ਾਂਤੀ ਜਿੱਤਣਾ ਹੈ।
--ਆਧੁਨਿਕ ਸਹੂਲਤਾਂ ਨਾਲ ਸੌਖਾਲਾ ਜੀਵਨ
ਅੱਜ-ਕੱਲ੍ਹ ਚੱਜ ਨਾਲ ਬਣੀਆਂ ਕਾਲੋਨੀਆਂ ਸ਼ਹਿਰਾਂ ਦੇ ਸੁਚੱਜੇ ਵਿਕਾਸ ਦੀ ਜਿੰਦ-ਜਾਨ ਹਨ। ਚੌੜੀਆਂ ਸੜਕਾਂ, ਹਰਿਆਵਲ ਵਾਲੇ ਪਾਰਕ, ਸਟਰੀਟ ਲਾਈਟਾਂ ਤੇ ਸਾਫ਼-ਸੁਥਰਾ ਵਾਤਾਵਰਨ ਹੀ ਬੰਦੇ ਦਾ ਜਿਊਣਾ ਸੌਖਾ ਬਣਾਉਂਦੇ ਹਨ। ਓਸਵਾਲ ਟਾਊਨਸ਼ਿਪ 'ਚ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਹੈ, ਤਾਂ ਜੋ ਰੋਜ ਦੀ ਭੱਜ-ਦੌੜ ਤੋਂ ਬਾਅਦ ਬੰਦਾ ਆਪਣੇ ਟੱਬਰ ਨਾਲ ਬੈਠ ਕੇ ਦੋ ਘੜੀਆਂ ਸਕੂਨ ਦੀਆਂ ਬਿਤਾ ਸਕੇ। ਇਸ ਤੋਂ ਇਲਾਵਾ ਸ਼ਹਿਰ ਦੇ ਮੁੱਖ ਬਾਜ਼ਾਰ, ਸਕੂਲ-ਕਾਲਜ ਤੇ ਹਸਪਤਾਲ ਨੇੜੇ ਹੋਣ ਕਰਕੇ ਲੋਕਾਂ ਦਾ ਸਮਾਂ ਵੀ ਬਚਦਾ ਹੈ ਤੇ ਦਿਨ ਦੇ ਕੰਮ-ਕਾਰ ਵੀ ਸੁਖਾਲੇ ਹੋ ਜਾਂਦੇ ਹਨ।
--ਜੇਬ ਦੇ ਹਿਸਾਬ ਨਾਲ ਮਿਆਰੀ ਘਰ
ਅੱਜ ਦੀ ਮਹਿਂਗਾਈ 'ਚ ਆਮ ਬੰਦੇ ਲਈ ਘਰ ਬਣਾਉਣਾ ਇੱਕ ਬਹੁਤ ਵੱਡਾ ਜਿਗਰੇ ਦਾ ਕੰਮ ਹੈ। ਜ਼ਮੀਨਾਂ ਦੇ ਭਾਅ ਤੇ ਮਿਸਤਰੀ-ਮਜ਼ਦੂਰ ਦੇ ਖ਼ਰਚੇ ਅਸਮਾਨੀ ਚੜ੍ਹੇ ਹੋਏ ਹਨ। ਅਜਿਹੇ ਵੇਲੇ ਲੋਕ ਅਜਿਹੀ ਥਾਂ ਲੱਭਦੇ ਹਨ ਜਿੱਥੇ ਉਨ੍ਹਾਂ ਦੀ ਜੇਬ ’ਤੇ ਜ਼ਿਆਦਾ ਬੋਝ ਵੀ ਨਾ ਪਵੇ ਤੇ ਚੀਜ਼ ਵੀ ਵਧੀਆ ਮਿਲੇ। ਪ੍ਰਮੋਟਰ ਰੋਹਿਤ ਜਿੰਦਲ ਤੇ ਖੁਸ਼ਹਾਲ ਸਿੰਗਲਾ ਦਾ ਨਜ਼ਰੀਆ ਹੈ ਕਿ ਹਰ ਬਜਟ ਦੇ ਪਰਿਵਾਰ ਨੂੰ ਧਿਆਨ 'ਚ ਰੱਖ ਕੇ ਵਿਕਲਪ ਦਿੱਤੇ ਜਾਣ, ਤਾਂ ਜੋ ਹਰ ਕੋਈ ਆਪਣੇ ਘਰ ਦਾ ਸੁਪਨਾ ਪੂਰਾ ਕਰ ਸਕੇ।
--ਕੋਠੀ ਨੰਬਰ 183 ਦਾ ਕੀਤਾ ਗਿਆ ਭੂਮੀ ਪੂਜਨ
ਟਾਊਨਸ਼ਿਪ 'ਚ ਬੜੀ ਤੇਜ਼ੀ ਨਾਲ ਬਣ ਰਹੀਆਂ ਰਹਾਇਸ਼ੀ ਕੋਠੀਆਂ ਦੀ ਲੜੀ ’ਚ 400 ਗਜ਼ 'ਚ ਬਣਨ ਵਾਲੀ ਕੋਠੀ ਨੰਬਰ 183 ਦਾ ਭੂਮੀ ਪੂਜਨ ਪੂਰੀ ਰੀਤੀ-ਰਿਵਾਜ ਨਾਲ ਕੀਤਾ ਗਿਆ। ਕੋਠੀ ਬਣਾ ਰਹੇ ਮਾਲਕ ਰਕੇਸ਼ ਗੋਇਲ ਨੇ ਦੱਸਿਆ ਕਿ ਅਭੈ ਓਸਵਾਲ ਟਾਊਨਸ਼ਿਪ ’ਚ ਸਾਰੀਆਂ ਆਧੁਨਿਕ ਸਹੂਲਤਾਂ ਤੇ ਵਧੀਆ ਮਾਹੌਲ ਮਿਲਣ ਕਰਕੇ ਮੈਂ ਇੱਥੇ ਆਪਣਾ ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਟਾਊਨਸ਼ਿਪ ਦੇ ਮੁੱਖ ਪ੍ਰਮੋਟਰ ਰੋਹਿਤ ਜਿੰਦਲ ਤੇ ਸੀਤੂ ਰੋਮਾਣਾ ਨੇ ਰਕੇਸ਼ ਗੋਇਲ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਅਭੈ ਓਸਵਾਲ ਟਾਊਨਸ਼ਿਪ ਅੱਜ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਤੇ ਇੱਥੇ ਬੜੀ ਤੇਜ਼ੀ ਨਾਲ ਨਵੀਆਂ ਕੋਠੀਆਂ ਦੀ ਉਸਾਰੀ ਚੱਲ ਰਹੀ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਦਾ ਉਨ੍ਹਾਂ 'ਤੇ ਜਤਾਏ ਭਰੋਸੇ ਲਈ ਧੰਨਵਾਦ ਕੀਤਾ।