- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ਚੈਂਪੀਅਨਜ਼ ਕੱਪ : ‘ਹੰਡਿਆਇਆ ਜਸਵੀਰ’ ਟੀਮ ਬਣੀ ਓਵਰਆਲ ਚੈਂਪੀਅਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਸੰਸਦ ਮੈਂਬਰ ਤੇ ਪੰਜਾਬ ਕ੍ਰਿਕਟ ਐਸੋਏਸ਼ਨ ਦੇ ਜਨਰਲ ਸੈਕਟਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾ ਸਦਕਾ ‘ਬਰਨਾਲਾ ਚੈਂਪੀਅਨਜ਼ ਕੱਪ’ ਯਾਦਗਾਰੀ ਪਲਾਂ ਨਾਲ ਸੰਪੰਨ ਹੋ ਗਿਆ। ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਖੇਡੇ ਗਏ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ’ਚ ‘ਹੰਡਿਆਇਆ ਜਸਵੀਰ’ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਸੰਦੀਪ ਵਾਰਡ (38-39)’ ਦੀ ਟੀਮ ਨੂੰ 71 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਵੱਕਾਰੀ ਖ਼ਿਤਾਬ ਆਪਣੇ ਨਾਮ ਕੀਤਾ। ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ‘ਹੰਡਿਆਇਆ ਜਸਵੀਰ’ ਦੀ ਟੀਮ ਨੂੰ 3,00,000 ਰੁਪਏ ਨਕਦ ਇਨਾਮ ਤੇ 11,00,000 ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਸਥਾਨ ’ਤੇ ਰਹੀ ‘ਸੰਦੀਪ ਵਾਰਡ (38-39)’ ਦੀ ਟੀਮ ਨੂੰ 1,50,000 ਰੁਪਏ ਨਕਦ ਤੇ 6,00,000 ਰੁਪਏ ਦੀ ਗ੍ਰਾਂਟ ਦਿੱਤੀ ਗਈ। ਇਸੇ ਤਰ੍ਹਾਂ ‘ਹੰਡਿਆਇਆ ਬਲਵਿੰਦਰ 11’ ਦੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ 1,00,000 ਰੁਪਏ ਦਾ ਇਨਾਮ ਜਿੱਤਿਆ, ਜਦਕਿ ਚੌਥੇ ਸਥਾਨ 'ਤੇ ਰਹਿਣ ਵਾਲੀ ‘ਤਜਿੰਦਰ 11 (ਵਾਰਡ ਨੰ: 35)’ ਦੀ ਟੀਮ ਨੂੰ 51,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ।
ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ
ਟੂਰਨਾਮੈਂਟ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ।
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਮੈਨ ਆਫ਼ ਦ ਟੂਰਨਾਮੈਂਟ ਵਿਵੇਕ ਹੰਡਿਆਇਆ ਨੂੰ 21,000 ਰੁਪਏ,ਸਰਵੋਤਮ ਬੱਲੇਬਾਜ਼ ਹੈਪੀ ਵਾਰਡ ਨੰ: 38, 39 ਨੂੰ 11,000 ਰੁਪਏ,ਸਰਵੋਤਮ ਗੇਂਦਬਾਜ਼ ਹਜਾਰਾ ਹੰਡਿਆਇਆ,ਸ਼ਕੀਲ ਹੰਡਿਆਇਆ ਤੇ ਰਵੀ ਵਾਰਡ ਨੰ: 38, 39 ਨੂੰ ਵੀ 11,000-11,000 ਰੁਪਏ, ਫਾਈਨਲ ਮੈਚ ਦਾ ਸਰਵੋਤਮ ਖਿਡਾਰੀ ਮੈਨ ਆਫ਼ ਦ ਮੈਚ ਮੁਕੇਸ਼ ਹੰਡਿਆਇਆ ਨੂੰ 1,100 ਰੁਪਏ ਦੀ ਰਾਸ਼ੀ ਸਣੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਸਪੋਰਟਸ ਵੈਲਫੇਅਰ ਬੋਰਡ ਦੇ ਚੇਅਰਮੈਨ ਅਰਵਿੰਦ ਤੇਜਪਾਲ, ਯੈਲੋ ਵੀਨਸ ਡੇ ਸੰਸਥਾਪਕ ਜੁਗਰਾਜ ਸਿੰਗਲਾ ਤੇ ਡਾਇਰੈਕਟਰ ਮੋਹਿਤ ਗਰਗ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ਼ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਪ੍ਰਬੰਧਕੀ ਟੀਮ ਨੇ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਸਮੂਹ ਕੌਂਸਲਰਾਂ, ਸਰਪੰਚਾਂ, ਪੰਚਾਂ, ਖਿਡਾਰੀਆਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਦੁਹਰਾਇਆ ਕਿ ਖੇਤਰ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।