- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਬੰਦ ਦੇ ਸੱਦੇ ਤੇ ਸ਼ਹਿਣਾ ਮਕੁੰਮਲ ਤੌਰ 'ਤੇ ਬੰਦ, ਬੱਸ ਸਟੈਂਡ ’ਤੇ ਲਗਾਇਆ ਧਰਨਾ, ਰੋਡ ਜਾਮ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਪਿਛਲੇ ਦਿਨੀਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ ਲੜ ਰਹੇ ਪਰਵਿੰਦਰ ਸਿੰਘ ਝੋਟਾ ਦੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਨਸਾ ਵਿਖੇ ਕੀਤੇ ਗਏ ਕਤਲ ਦੇ ਰੋਸਸ ਵੱਜੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤੇ ਕਬਜ਼ਾ ਸ਼ਹਿਣਾ ਮੁਕੰਮਲ ਤੌਰ ’ਤੇ ਬੰਦ ਕਿਸਾਨ, ਮਜ਼ਦੂਰ ਤੇ ਵਪਾਰੀ ਵਰਗ ਨੇ ਬੰਦ ਕਰਕੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਡਟੇ ਰਹਿਣ ਦਾ ਸਬੂਤ ਦਿੱਤਾ ਗਿਆ। ਮੇਨ ਬੱਸ ਸਟੈਂਡ ਸ਼ਹਿਣਾ ਤੇ ਬਰਨਾਲਾ ਬਾਜਾਖਾਨਾ ਰੋਡ ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ ਗਿਆ ਹੈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ, ਬੀਬੀ ਮਲਕੀਤ ਕੌਰ ਸਹੋਤਾ, ਮੁੱਖ ਸੇਵਾਦਾਰ ਬਾਬਾ ਨਗਿੰਦਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਬੱਬੂ ਪੰਧੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ, ਗੁਰਜੰਟ ਸਿੰਘ ਜੰਟਾ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸਰਪੰਚ ਜਤਿੰਦਰ ਸਿੰਘ ਖਹਿਰਾ,ਜਗਸੀਰ ਸਿੰਘ ਸੀਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਬੇਅੰਤ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ, ਗੁਰਤੇਜ ਸਿੰਘ ਸੰਧੂ ਬਲਾਕ ਪ੍ਰਧਾਨ ਕਾਂਗਰਸ, ਬਲਜੀਤ ਸਿੰਘ ਅਜਾਦ, ਗੁਰਮੀਤ ਦਾਸ ਬਾਵਾ, ਲਖਵੀਰ ਸਿੰਘ ਮਠਾੜੂ ਬਲਾਕ ਪ੍ਰਧਾਨ ਵਾਰਿਸ ਪੰਜਾਬ, ਸਾਬਕਾ ਸਰਪੰਚ ਅਮ੍ਰਿਤਪਾਲ ਸਿੰਘ ਖਾਲਸਾ, ਰਾਮ ਸਿੰਘ ਸ਼ਹਿਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ, ਨਿਰਮਲ ਸਿੰਘ ਖਾਲਸਾ, ਦਰਸ਼ਨ ਸਿੰਘ ਸਿੱਧੂ, ਰੋਸ਼ਨ ਲਾਲ ਸ਼ਰਮਾ, ਮਿੰਟੂ ਜੱਸਲ, ਦਵਿੰਦਰ ਕੌਰ, ਕਲਵਿੰਦਰ ਸਿੰਘ ਕਿੰਦਾ, ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਲਖਵੀਰ ਸਿੰਘ ਖਾਲਸਾ, ਮੱਘਰ ਸਿੰਘ ਖਾਲਸਾ, ਮਾ. ਬਲਦੇਵ ਸਿੰਘ, ਨਿਰੰਜਣ ਸਿੰਘ, ਸਰਪੰਚ ਨਾਜ਼ਮ ਸਿੰਘ, ਪੰਚਾਇਤ ਮੈਂਬਰ ਹੈਪੀ ਸਿੰਘ, ਮਲਕੀਤ ਸਿੰਘ ਜਟਾਣਾ, ਰੂਪ ਸਿੰਘ,ਨਵੀ ਪਟਵਾਰੀ, ਸਾਬਕਾ ਸੈਨਿਕ ਗੁਰਨਾਮ ਸਿੰਘ ਭੋਤਨਾ, ਸੁਰਜੀਤ ਸਿੰਘ ਭੋਲਾ ਵਿਧਾਤਾ,ਜੱਸਾ ਧੀਮਾਨ, ਜੱਗਾ ਸਿੰਘ ਸਾਬਕਾ ਪੰਚ, ਉਂਕਾਰ ਸਿੰਘ ਉੱਪਲ, ਜਲੰਧਰ ਸਿੰਘ ਗਿੱਲ ਕੋਠੇ, ਰਣਜੀਤ ਸਿੰਘ ਗਿੱਲ, ਹਰਜੀਤ ਸਿੰਘ ਖਹਿਰਾ, ਸੂਬੇਦਾਰ ਮਨਜੀਤ ਸਿੰਘ ਜਿਮਨ ਸਿੰਘ ਵਾਲਾ, ਕੁਲਵੰਤ ਸਿੰਘ ਚੂੰਘਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸੈਕਟਰੀ ਕੁਲਦੀਪ ਸਿੰਘ ਬੁਰਜ ਫ਼ਤਿਹਗੜ੍ਹ ਆਦਿ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹ ਰਹੇ ਹਨ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਯਤਨ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਵਰਗੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ’ਚੋਂ ਨਸ਼ਾ ਬੰਦ ਕਰਨ ’ਚ ਫੇਲ ਸਾਬਤ ਹੋ ਚੁੱਕੀ ਹੈ, ਉਨ੍ਹਾਂ ਆਖਰ ’ਚ ਆਖਿਆ ਜਿੰਨਾ ਸਮਾਂ ਪਰਮਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ।