ਸੰਤ ਲੌਗਪੁਰੀ ਬਿ੍ਲੀਐਂਟ ਸਕੂਲ ਮੁਕਾਬਲਾ ਕਰਵਾਇਆ
ਸੰਤ ਲੌਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ’ਚ ਸਕੈਚ ਮੇਕਿੰਗ ਮੁਕਾਬਲਾ ਕਰਵਾਇਆ
Publish Date: Thu, 15 Oct 2026 04:17 PM (IST)
Updated Date: Thu, 15 Oct 2026 04:21 PM (IST)
ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਸੰਤ ਲੌਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਜੋ ਕਿ ਸੰਤ ਬਾਬਾ ਚਰਨਪੁਰੀ ਤੇ ਐੱਮਡੀ ਕਰਮਜੀਤ ਕੌਰ ਦੇਵਾ ਦੀ ਅਗਵਾਈ ਹੇਠ ਚੱਲ ਰਿਹਾ ਹੈ। ਸਕੂਲ ’ਚ ਬੱਚਿਆਂ ਦੇ ਬੌਧਿਕ ਤੇ ਸਰੀਰਕ ਵਿਕਾਸ ਦੇ ਲਈ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਦੇ ਤਹਿਤ ਹੀ ਸਕੂਲ ’ਚ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ’ਚ ਸੰਤ ਲੌਗਪੁਰੀ ਤੇ ਬਿ੍ਲੀਐਂਟ ਸਕੂਲ ਦੇ ਛੇਵੀਂ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ’ਚ ਸਕੈਚ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ’ਚ ਵਿਦਿਆਰਥੀਆਂ ਨੇ ਮਹਾਨ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਬਣਾਈਆਂ। ਲੋਗਪੁਰੀ ਆਦਰਸ਼ ਸਕੂਲ ਦੀ ਵਿਦਿਆਰਥਣ ਹਰਵਿੰਦਰ ਕੌਰ ਨੇ ਪਹਿਲਾ ਸਥਾਨ ਤੇ ਸੱਤਵੀਂ ਕਲਾਸ ਦੀ ਗੁਰਨੂਰ ਕੌਰ ਤੇ ਜਸਪ੍ਰੀਤ ਸਿੰਘ ਨੇ ਦੁਸਰੀ ਪੁਜੀਸ਼ਨ ਹਾਸਿਲ ਕੀਤੀ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ’ਚ ਆਰਟ ਕਰਨ ਦੀ ਕਲਾ ਪੈਂਦਾ ਹੁੰਦੀ ਹੈ ਤੇ ਵਿਦਿਆਰਥੀਆਂ ਹਰ ਕੰਮ ਨੂੰ ਰੁਚੀ ਨਾਲ ਕਰਦੇ ਹਨ। ਆਰਟ ਵਿਭਾਗ ਦੇ ਅਧਿਆਪਕ ਮਹਿਕ ਪੰਧੇਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।