- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰੀ ਮੀਂਹ ਵੀ ਨਾ ਡੁਲਾ ਸਕਿਆ ਸੇਵਾ ਦਾ ਜਜ਼ਬਾ:

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਸੇਵਾ ਦਾ ਜਜ਼ਬਾ, ਇਨਸਾਨੀਅਤ ਦੇ ਨਾਮ ਤੇ ਚੰਗੀ ਸਿਹਤ ਹਰ ਇਕ ਦਾ ਅਧਿਕਾਰ ਹੈ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਤੇ ਬੀਐੱਮਸੀ ਹਸਪਤਾਲ ਬਰਨਾਲਾ ਦੇ ਸਾਂਝੇ ਉਪਰਾਲੇ ਨਾਲ ਸਵਰਗੀ ਨਿਰਮਲਾ ਦੇਵੀ (ਮਾਤਾ ਲਾਇਨ ਸ਼ਿਵ ਸਿੰਗਲਾ ਪ੍ਰਧਾਨ) ਦੀ ਨਿੱਘੀ ਯਾਦ ’ਚ ਇਕ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਕੈਂਪ ਸ਼ਾਨਦਾਰ ਤੇ ਯਾਦਗਾਰੀ ਢੰਗ ਨਾਲ ਸੰਪੰਨ ਹੋਇਆ। ਕੈਂਪ ਦੌਰਾਨ ਖਰਾਬ ਮੌਸਮ ਤੇ ਭਾਰੀ ਮੀਂਹ ਦੇ ਬਾਵਜੂਦ ਲੋਕਾਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਦੇਖਣ ਨੂੰ ਮਿਲੀ। ਬਰਨਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਤੋਂ 1000 ਤੋਂ ਵੱਧ ਲੋੜਵੰਦ ਮਰੀਜਾਂ ਨੇ ਇਸ ਕੈਂਪ ’ਚ ਪਹੁੰਚ ਕੇ ਮੁਫਤ ਸਿਹਤ ਸੇਵਾਵਾਂ, ਟੈਸਟਾਂ ਤੇ ਦਵਾਈਆਂ ਦਾ ਭਰਪੂਰ ਲਾਭ ਉਠਾਇਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਲਾਇਨ ਅਜੇ ਗੋਇਲ ਡਿਸਟ੍ਰਿਕਟ ਗਵਰਨਰ 321-ਐੱਫ ਵਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਬੀਐੱਮਸੀ ਹਸਪਤਾਲ ਦੇ ਡਾਇਰੈਕਟਰ ਡਾ. ਈਸ਼ਾਨ ਬਾਂਸਲ ਤੇ ਡਾ. ਗੁਰਿੰਦਰ ਮਾਨ ਨੇ ਸ਼ਿਰਕਤ ਕੀਤੀ ਤੇ ਸੰਸਥਾ ਦੇ ਇਸ ਸਮਾਜ ਸੇਵੀ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਸਮਾਗਮ ’ਚ ਹੋਰ ਪ੍ਰਮੁੱਖ ਮਹਿਮਾਨ ਸੀਤਾ ਰਾਮ ਸੁਪਰਡੈਂਟ ਡੀਸੀ ਦਫਤਰ, ਪ੍ਰਵੀਨ ਗੋਇਲ ਸਾਬਕਾ ਏਡੀਸੀ ਬਰਨਾਲਾ, ਨਰੇਸ਼ ਕਾਂਸਲ ਮਾਨਾਲ ਗਊਸ਼ਾਲਾ, ਜਿੰਮੀ ਮਿੱਤਲ ਪ੍ਰਧਾਨ ਤੇ ਸ਼ੰਮੀ ਸਿੰਗਲਾ ਸਕੱਤਰ ਮਹਾਂਸ਼ਕਤੀ ਕਲਾ ਮੰਦਰ ਬਰਨਾਲਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕੀਤੀ। ਪੂਰੇ ਸਮਾਗਮ ਦੌਰਾਨ ਜਤਿੰਦਰ ਜਿੰਮੀ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਹੁਤ ਹੀ ਸ਼ਾਨਦਾਰ ਤੇ ਬਾਖੂਬੀ ਢੰਗ ਨਾਲ ਨਿਭਾਈ। ਜਿਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਮੰਚ ਸੰਚਾਲਨ ਕਰਦਿਆਂ ਆਏ ਹੋਏ ਮਹਿਮਾਨਾਂ ਤੇ ਮਰੀਜ਼ਾਂ ਦਾ ਧੰਨਵਾਦ ਕੀਤਾ। ਖਰਾਬ ਮੌਸਮ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਲੋਂ 7 ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਨਾਲ ਮਰੀਜ਼ਾਂ ਨੂੰ ਕੈਂਪ ਤਕ ਆਉਣ-ਜਾਣ ’ਚ ਕਾਫੀ ਰਾਹਤ ਮਿਲੀ। ਕੈਂਪ ਦੇ ਅਖੀਰ ’ਚ ਲਾਇਨਜ਼ ਕਲੱਬ ਬਰਨਾਲਾ ਸੁਪਰੀਮ ਦੇ ਪ੍ਰਧਾਨ ਲਾਇਨ ਸ਼ਿਵ ਸਿੰਗਲਾ ਨੇ ਬੀਐੱਮਸੀ ਹਸਪਤਾਲ ਦੇ ਸਮੂਹ ਡਾਕਟਰਾਂ, ਨਰਸਿੰਗ ਸਟਾਫ, ਲਾਇਨਜ਼ ਕਲੱਬ ਦੇ ਸਮੂਹ ਮੈਂਬਰਾਂ, ਸਹਿਯੋਗੀ ਸੰਸਥਾਵਾਂ ਤੇ ਵਲੰਟੀਅਰਾਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕੀਤਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਸਾਡੇ ਲਈ ਅਸਲ ਸਫਲਤਾ 1000 ਮਰੀਜ਼ਾਂ ਦਾ ਅੰਕੜਾ ਨਹੀਂ, ਸਗੋਂ ਇਸ ਤੋਂ ਵੱਧ ਪਰਿਵਾਰਾਂ ਦੇ ਚਿਹਰਿਆਂ ਦੀ ਮੁਸਕਰਾਹਟ ਤੇ ਅਸੀਸਾਂ ਹਨ। ਸੇਵਾ ਹੀ ਸਾਡਾ ਧਰਮ ਹੈ ਤੇ ਇਨਸਾਨੀਅਤ ਹੀ ਸਾਡੀ ਅਸਲ ਪਹਿਚਾਣ ਹੈ।
------
ਮਾਹਿਰ ਡਾਕਟਰ, ਮੁਫਤ ਲੈਬ ਟੈਸਟ ਤੇ ਮੁਫਤ ਦਵਾਈਆਂ
ਕੈਂਪ ’ਚ 12 ਤੋਂ ਵੱਧ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ। ਮਰੀਜ਼ਾਂ ਦੀ ਸਹੂਲਤ ਲਈ ਅਧੁਨਿਕ ਮਸ਼ੀਨਰੀ ਨਾਲ ਕਈ ਮਹਿੰਗੇ ਲੈਬ ਟੈਸਟ ਬਿਲਕੁਲ ਮੁਫਤ ਕੀਤੇ ਗਏ। ਇਨ੍ਹਾਂ ’ਚ ਫਾਈਬਰੋਸਕੈਨ ਲਿਵਰ, ਐੱਚਬੀਏ-1 ਸੀ, ਯੂਰਿਕ ਐਸਿਡ, ਆਰਐੱਫਟੀ, ਈਸੀਜੀ, ਆਰਬੀਐੱਸ, ਬੀਐੱਮਡੀ ਟੈਸਟ, ਐੱਲਐਫਟੀ, ਸੀਬੀਸੀ, ਪੀਐੱਸਏ ਟੈਸਟ ਤੇ ਯੂਰੋਫਲੋਮੇਟਰੀ ਆਦਿ ਸ਼ਾਮਲ ਸਨ। ਇਸ ਦੇ ਨਾਲ ਹੀ ਲੋੜਵੰਦ ਮਰੀਜ਼ਾਂ ਨੂੰ ਡਾਕਟਰਾਂ ਦੀ ਸਲਾਹ ਅਨੁਸਾਰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।
---ਕਲੱਬ ਮੈਂਬਰਾਂ ਤੇ ਸਮਾਜ ਸੇਵੀ ਸ਼ਖਸੀਅਤਾਂ ਦਾ ਵਿਸ਼ੇਸ਼ ਯੋਗਦਾਨ
ਇਸ ਕੈਂਪ ਨੂੰ ਸਫਲ ਬਣਾਉਣ ’ਚ ਲਾਇਨਜ਼ ਕਲੱਬ ਦੇ ਪ੍ਰਮੁੱਖ ਮੈਂਬਰ ਸੁਰਿੰਦਰ ਮਿੱਤਲ, ਯਸ਼ਪਾਲ ਗਰਗ ਜਨਰਲ ਸਕੱਤਰ, ਅਰੁਣ ਬਾਂਸਲ ਕੈਸ਼ੀਅਰ, ਸੰਜੇ ਬਾਂਸਲ, ਕੁਲਦੀਪ ਸਹੌਰੀਆ, ਹਰਮੇਲ ਸਿੰਘ, ਮਨਜੀਤ ਕਾਂਸਲ, ਅਸ਼ੋਕ ਗਰਗ, ਅਸ਼ੋਕ ਸ਼ਰਮਾ ਪ੍ਰੋਜੈਕਟ ਚੇਅਰਮੈਨ, ਡਾ. ਦੀਪਕ ਗਰਗ, ਹੀਰਾ ਲਾਲ, ਜਤਿੰਦਰ ਗੋਇਲ ਪੀਆਰਓ, ਸੁਖਦਰਸ਼ਨ ਸਿਦਿਉੜਾ, ਪ੍ਰੋ. ਦਰਸ਼ਨ ਲਾਲ ਤੇ ਪਵਨ ਮਿੱਤਲ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਪ੍ਰਮੁੱਖ ਸਮਾਜ ਸੇਵੀ ਸ਼ਖਸੀਅਤਾਂ ਵਿਜੈ ਭਦੌੜੀਆ, ਸੱਤਪਾਲ ਮੌੜ, ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਜੀਤ ਸਿੰਘ ਠੀਕਰੀਵਾਲਾ, ਹਰਿੰਦਰ ਨਿੱਕਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਦੀਪਕ ਬਾਂਸਲ ਪਾਤੜਾਂ, ਜਗਸੀਰ ਸਿੰਘ ਚਹਿਲ, ਬ੍ਰਾਹਮਣ ਸਭਾ ਦੇ ਪ੍ਰਧਾਨ ਅਨਿਲ ਦੱਤ ਸ਼ਰਮਾ, ਬਜਰੰਗ ਦਲ ਤੋਂ ਨੀਲਮਣੀ ਸਮਾਧੀਆ, ਲੋਕੇਸ਼ ਮੱਕੜਾ, ਚੇਤਨ ਸ਼ਰਮਾ, ਸੁਰਿੰਦਰ ਗੋਇਲ ਸ਼ਹਿਣਾ, ਅਮਨ ਸੁਨਾਮੀਆ, ਐਡਵੋਕੇਟ ਬਿਬਾਂਸ਼ੂ ਗੋਇਲ, ਰਾਹੁਲ ਬਾਲੀ, ਅਮਿਤ ਮਿੱਤਰ, ਠੇਕੇਦਾਰ ਬਿੰਦਰ ਲੌਂਗੋਵਾਲ ਤੇ ਪ੍ਰੋ. ਰਾਕੇਸ਼ ਜਿੰਦਲ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਇਸ ਕੈਂਪ ’ਚ ਆਪਣਾ ਭਰਪੂਰ ਸਹਿਯੋਗ ਦਿੱਤਾ।