- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੈਲੋ ਬੀਨਜ ਵੱਲੋਂ ਜੈ ਵਾਟਿਕਾ ਸਕੂਲ ਦੇ ਵਿਦਿਆਰਥੀਆਂ ਦਾ ਉਦਯੋਗਿਕ ਦੌਰੇ ਦੌਰਾਨ ਸਵਾਗਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੈ ਵਾਟਿਕਾ ਪਬਲਿਕ ਸਕੂਲ, ਬਰਨਾਲਾ ਦੇ ਵਿਦਿਆਰਥੀਆਂ ਨੇ ਉਦਯੋਗਿਕ ਕਾਰਜਪ੍ਰਣਾਲੀ, ਉਤਪਾਦਾਂ ਦੇ ਨਿਰਮਾਣ ਤੇ ਕਾਰੋਬਾਰੀ ਪ੍ਰਬੰਧਨ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕਨ੍ਹੱਈਆ ਸਾਲਵੈਕਸ ਪ੍ਰਾਈਵੇਟ ਲਿਮਟਿਡ, ਦਾ ਉਦਯੋਗਿਕ ਦੌਰਾ ਕੀਤਾ। ਇਸ ਮੌਕੇ ਮੋਹਿਤ ਗਰਗ, ਮੈਨੇਜਿੰਗ ਪਾਰਟਨਰ ਤੇ ਜੁਗਰਾਜ ਸਿੰਗਲਾ, ਮੈਨੇਜਿੰਗ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਕੰਪਨੀ ਦੀ ਕਾਰਜਪ੍ਰਣਾਲੀ, ਉਤਪਾਦਨ ਪ੍ਰਕਿਰਿਆਵਾਂ, ਗੁਣਵੱਤਾ ਨਿਯੰਤਰਣ ਤੇ ਕਾਰੋਬਾਰੀ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਯੈਲੋ ਬੀਨਜ਼ ਦੇ ਵੱਖ-ਵੱਖ ਖਾਣ ਵਾਲੇ ਤੇਲਾਂ ਬਾਰੇ ਜਾਣੂ ਕਰਵਾਇਆ ਗਿਆ, ਜਿਨ੍ਹਾਂ ’ਚ ਯੈਲੋ ਬੀਨਜ਼ ਕੱਚੀ ਘਾਣੀ ਸਰ੍ਹੋਂ ਦਾ ਤੇਲ, ਯੈਲੋ ਮਸਟਰਡ ਆਇਲ, ਰਿਫਾਈਂਡ ਸੋਇਆਬੀਨ ਆਇਲ ਤੇ ਕੌਰਨ ਆਇਲ ਸਮੇਤ ਹੋਰ ਉਤਪਾਦ ਸ਼ਾਮਲ ਹਨ। ਵਿਦਿਆਰਥੀਆਂ ਨੇ ਵੱਖ-ਵੱਖ ਕਿਸਮਾਂ ਦੇ ਖਾਣ ਵਾਲੇ ਤੇਲਾਂ ਤੇ ਉਨ੍ਹਾਂ ਦੀ ਗੁਣਵੱਤਾ ਤੇ ਪ੍ਰੋਸੈਸਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮੋਹਿਤ ਗਰਗ ਤੇ ਜੁਗਰਾਜ ਸਿੰਗਲਾ ਨੇ ਕਲਾਸਰੂਮ ’ਚ ਪ੍ਰਾਪਤ ਕੀਤੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਗਿਆਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਤੇ ਕਾਰੋਬਾਰੀ ਦੁਨੀਆ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਇਹ ਉਦਯੋਗਿਕ ਦੌਰਾ ਵਿਦਿਆਰਥੀਆਂ ਲਈ ਗਿਆਨਵਰਧਕ ਤੇ ਲਾਭਦਾਇਕ ਸਾਬਤ ਹੋਇਆ। ਯੈਲੋ ਬੀਨਜ਼ ਵੱਲੋਂ ਅਜਿਹੀਆਂ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਉਦਯੋਗਿਕ ਤੇ ਕਾਰੋਬਾਰੀ ਖੇਤਰ ਦਾ ਵਿਹਾਰਕ ਗਿਆਨ ਪ੍ਰਦਾਨ ਕਰਨ ਤੇ ਉਨ੍ਹਾਂ ਦੇ ਸਿੱਖਿਆਤਮਕ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।