ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਨੇ ਝੰਡਾ ਯਾਤਰਾ ਕੱਢੀ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਸ਼ਹਿਰ ਅੰਦਰ ਝੰਡਾ ਯਾਤਰਾ ਕੱਢੀ
Publish Date: Sat, 10 Oct 2026 04:41 PM (IST)
Updated Date: Sun, 11 Oct 2026 04:03 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 40ਵੇਂ ਸਲਾਨਾ ਲੰਗਰ ਨੂੰ ਮੁੱਖ ਰੱਖਦਿਆਂ ਸ਼ਹਿਰ ਅੰਦਰ ਝੰਡਾ ਯਾਤਰਾ ਕੱਢੀ ਗਈ। ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਨੇ ਵੇਦ ਮੰਤਰਾਂ ਦਾ ਉਚਾਰਨ ਕਰਕੇ ਝੰਡਾ ਪੂਜਨ ਦੀ ਰਸਮ ਅਨਮੋਲ ਭੈਣੀ ਤੋਂ ਪਰਿਵਾਰ ਸਮੇਤ ਅਦਾ ਕਰਵਾਈ। ਇਹ ਝੰਡਾ ਯਾਤਰਾ ਸ਼੍ਰੀ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਗਲੀਆਂ, ਮਹੱਲਿਆਂ ’ਚੋਂ ਦੀ ਹੁੰਦੀ ਹੋਈ ਸ਼੍ਰੀ ਗੀਤਾ ਭਵਨ ਵਿਖੇ ਸਮਾਪਤ ਹੋਈ। ਇਸ ਮੌਕੇ ਦਲ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵਲੋਂ 40ਵਾਂ ਸਲਾਨਾ ਲੰਗਰ 11 ਅਕਤੂਬਰ ਤੋਂ 19 ਅਕਤੂਬਰ ਤੱਕ ਹਿਮਾਚਲ ਪ੍ਰਦੇਸ਼ ਜਵਾਲਾ ਜੀ ਸ੍ਰੀ ਗੀਤਾ ਭਵਨ ਵਿਖੇ ਲਗਾਇਆ ਜਾ ਰਿਹਾ ਹੈ ਤੇ ਪੰਜਵੇਂ ਨਰਾਤੇ ਤੇ ਮਾਤਾ ਦੇ ਭਵਨ ਤੇ ਝੰਡਾ ਚੜਾਇਆ ਜਾਵੇਗਾ।ਇਸ ਤੋਂ ਇਲਾਵਾ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਸ਼ਹਿਰ ਵਾਸੀਆਂ ਦੀ ਮਦਦ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਲੰਗਰ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਮੌਕੇ ਪਵਨ ਕੁਮਾਰ, ਤਰਲੋਕ ਚੰਦ ਤੋਤੀ, ਸੈਕਟਰੀ ਰਮੇਸ਼ ਧੌਲਾ, ਵਿਵੇਸ਼ ਗਰਗ,ਡਾਕਟਰ ਸੁਰੇਸ਼, ਸੁਰੇਸ਼ ਟਹਿਣਾ,ਲਵਲੀ ਟਰਾਂਸਪੋਰਟ ਵਾਲਾ, ਟਿੰਕੂ ਧੂਰਕੋਟੀਆ,ਸੁਭਾਸ਼ ਕੁਮਾਰ ਤਪਾਸੇ, ਗੌਰਵ ਚੌਧਰੀ, ਬੱਲਾ ਮੌੜ, ਰਮੇਸ਼ ਧੌਲਾ, ਖੇਮਕਰਨ, ਲੱਕੀ ਵਰਮਾ, ਮੀਸ਼ੂ, ਪ੍ਰਦੀਪ ਤੀਲੀ ਤੋਂ ਇਲਾਵਾ ਦਲ ਦੇ ਸੇਵਾਦਾਰ ਹਾਜ਼ਰ ਸਨ।