ਸੰਤ ਬਾਬਾ ਲੋਗਪੁਰੀ ਬ੍ਰਿਲੀਐਂਟ ਸਕੂਲ ਨੇ ਖੇਡਾਂ ’ਚ ਮਾਰੀਆਂ ਮੱਲਾਂ ਸੰਤ ਬਾਬਾ ਲੋਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਮਾਰੀਆਂ ਮੱਲਾਂ
Publish Date: Fri, 09 Oct 2026 04:17 PM (IST)
Updated Date: Sat, 10 Oct 2026 04:03 AM (IST)
ਮੁਖਤਿਆਰ ਸਿੰਘ, ਪੰਜਾਬੀ ਜਾਗਰਣ, ਪੱਖੋ ਕਲਾਂ : ਸੰਤ ਬਾਬਾ ਲੋਗਪੁਰੀ ਬ੍ਰਿਲੀਐਂਟ ਸਕੂਲ ਪੱਖੋ ਕਲਾਂ, ਸੰਤ ਬਾਬਾ ਚਰਨਪੁਰੀ ਤੇ ਐੱਮਡੀ ਕਰਮਜੀਤ ਕੌਰ ਦੇਵਾ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਚੱਲ ਰਿਹਾ ਹੈ। ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਲਗਾਤਾਰ ਮੱਲਾਂ ਮਾਰ ਰਹੇ ਹਨ। ਹਾਲ ਹੀ ’ਚ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਜ਼ਿਲ੍ਹਾ ਪੱਧਰੀ ਖੋ-ਖੋ ਟੂਰਨਾਮੈਂਟ, ਜੋ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਕਰਵਾਏ ਗਏ, ’ਚ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੂਰਨਾਮੈਂਟ ’ਚ ਸਕੂਲ ਦੀ ਅੰਡਰ-14 ਲੜਕੀਆਂ ਦੀ ਖੋ-ਖੋ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-14 ਲੜਕਿਆਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਲੜਕਿਆਂ ਦੀ ਟੀਮ ’ਚ ਗੁਰਨੂਰ ਸਿੰਘ, ਸੁਭਦੀਪ ਸਿੰਘ, ਮਹਿਕਦੀਪ, ਦਵਿੰਦਰ ਸਿੰਘ, ਫਤਿਹ, ਨਵਦੀਪ, ਹਰਜੋਤ, ਭਵਦੀਪ ਸਿੰਘ, ਤੇਜਿੰਦਰ ਅਤੇ ਜੰਨਤ ਨੇ ਭਾਗ ਲਿਆ। ਲੜਕੀਆਂ ਦੀ ਟੀਮ ’ਚ ਪੁਨੀਤ ਕੌਰ, ਹੁਸਨਪ੍ਰੀਤ, ਜਸਪ੍ਰੀਤ, ਨਵਜੋਤ ਕੌਰ, ਗੁਰਨੂਰ, ਚਾਹਤ ਪ੍ਰੀਤ, ਪਰਮਜੀਤ, ਤ੍ਰਿਪਦੀਪ ਤੇ ਕੁਲਪ੍ਰੀਤ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕੋਮਲਪ੍ਰੀਤ ਕੌਰ, ਨਵਜੋਤ ਕੌਰ, ਪਰਮਜੀਤ ਕੌਰ ਤੇ ਗੁਰਨੂਰ ਕੌਰ ਦੀ ਚੋਣ ਸਟੇਟ ਟੂਰਨਾਮੈਂਟ ਲਈ ਹੋਈ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ’ਚ ਮਹਿਕਦੀਪ ਸਿੰਘ ਨੇ 600 ਮੀਟਰ ਦੌੜ ’ਚ ਤੀਜਾ ਸਥਾਨ ਤੇ ਪਰਮਜੀਤ ਕੌਰ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਕੋਚ ਗੁਰਸੇਵਕ ਸਿੰਘ, ਸੁਖਰਾਜ ਅਤੇ ਰਵੀ ਰਾਮ ਦੀ ਯੋਗ ਅਗਵਾਈ ਸਦਕਾ ਇਹ ਸਫ਼ਲਤਾ ਹਾਸਲ ਹੋਈ ਹੈ। ਇਸ ਮੌਕੇ ਮੈਡਮ ਅਮਨਦੀਪ ਕੌਰ ਅਤੇ ਕੋਆਰਡੀਨੇਟਰ ਨਰਿੰਦਰ ਵੀ ਹਾਜ਼ਰ ਸਨ।