- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ’ਤੇ, ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਇਹ ਕਹਾਵਤ ਹੂਬਹੂ ਢੁਕਦੀ ਹੈ - ਕੈਪਟਨ ਸਿੱਧੂ

ਕੈਪਸ਼ਨ: ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ।
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ,
ਬਰਨਾਲਾ : ਪਿਛਲੇ ਦਿਨੀਂ ਪਿੰਡ ਘਰਾਚੋਂ ਵਿਖੇ ਮੁੱਖ ਮੰਤਰੀ ਦੇ ਓਐੱਸਡੀ ਦੇ ਘਰ ਸੀਬੀਆਈ ਵੱਲੋਂ ਛਾਪਾ ਮਾਰਨ ਆਈ ਟੀਮ ’ਤੇ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ ਤੇ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਆਮ ਆਦਮੀ ਪਾਰਟੀ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਕੋਸ ਰਹੀ ਹੈ ਕਿ ਉਨ੍ਹਾਂ ਨੇ ਸੀਬੀਆਈ ਦੀ ਜਾਂਚ ਕਰਵਾਈ ਤੇ ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਫੁੱਲ ਬਰਸਾਉਣ ਲਈ ਉਕਸਾਇਆ। ਇਹ ਤਾਂ ਉਹ ਕਹਾਵਤ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਾਰਟੀ ’ਤੇ ਢੁਕਦੀ ਹੈ ਕਿ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ’ਤੇ। ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਅਤੇ ਸੈਨਿਕ ਵਿੰਗ ਦੇ ਸੂਬਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰਗਟ ਕਰਦਿਆਂ ਕਿਹਾ ਕਿ ਸੀਬੀਆਈ ਵੱਲੋਂ ਜੋ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਇਨਕੁਆਇਰੀ ਕੀਤੀ ਜਾ ਰਹੀ ਹੈ, ਉਸ ਦੇ ਆਦੇਸ਼ ਮਾਣਯੋਗ ਹਾਈਕੋਰਟ ਨੇ ਦਿੱਤੇ ਹਨ। ਭਾਰਤੀ ਜਨਤਾ ਪਾਰਟੀ ਦਾ ਕੁਝ ਵੀ ਲੈਣਾ-ਦੇਣਾ ਨਹੀਂ। ਸਾਡੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਸਮੁੱਚੀ ਪਾਰਟੀ ਇਸ ਗੱਲ ਨੂੰ ਵਾਰ-ਵਾਰ ਕਲੀਅਰ ਕਰ ਰਹੀ ਹੈ ਕਿ ਸਾਡਾ ਇਸ ’ਚ ਕੋਈ ਹੱਥ ਨਹੀਂ। ਪਰੰਤੂ ਸੌਖਾ ਹੈ ਕਿ ਦੂਜੇ ਨੂੰ ਬਲੇਮ ਕਰ ਦਿਓ। ਦੇਖੋ, ਜੇਕਰ ਤੁਸੀਂ ਇਮਾਨਦਾਰ ਹੋ, ਤਾਂ ਕਿਉਂ ਤੁਹਾਨੂੰ ਥਾਂ-ਥਾਂ ਬੋਰਡ ਲਗਾ ਕੇ ਦੱਸਣਾ ਪੈ ਰਿਹਾ ਹੈ ਕਿ ਸਾਡੇ ਸੀਐਮ ਸਾਹਿਬ ਇਮਾਨਦਾਰ ਸੀਐੱਮ ਹਨ? ਤੁਸੀਂ ਇਮਾਨਦਾਰ ਹੋ ਤਾਂ ਲੋਕ ਦੱਸਣਗੇ। 2027 ਦੇ ’ਚ ਤੁਹਾਡੀ ਇਮਾਨਦਾਰੀ ’ਤੇ ਮੋਹਰ ਲੱਗ ਜੂ। ਲੋਕ ਦੱਸਣਗੇ ਕਿ ਤੁਸੀਂ ਇਮਾਨਦਾਰ ਹੋ ਜਾਂ ਨਹੀਂ। ਇਸ ਲਈ ਸਰਕਾਰੀ ਖ਼ਜ਼ਾਨੇ ’ਤੇ ਬੋਝ ਪਾ ਕੇ ਵੱਡੇ-ਵੱਡੇ ਬੋਰਡ ਲਾਉਣ ਨਾਲ ਕੋਈ ਇਮਾਨਦਾਰ ਨਹੀਂ ਬਣ ਜਾਂਦਾ। ਪੰਜਾਬ ਦੇ ਲੋਕ, ਬਹੁਤ ਹੀ ਸਿਆਣੇ ਨੇ, ਸੂਝਵਾਨ ਨੇ, 2027 ’ਚ ਤੁਹਾਡੀਆਂ ਸਾਰੀਆਂ ਗੱਲਾਂ ਦਾ ਉਹ ਢੁਕਵਾਂ ਜਵਾਬ ਦੇਣਗੇ। ਕੈਪਟਨ ਸਿੱਧੂ ਨੇ ਐੱਸਐੱਚਓ ਭਵਾਨੀਗੜ੍ਹ ’ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ ਤੇ ਜਿਹੜੇ ਲੋਕਾਂ ਨੇ ਫੁੱਲ ਬਰਸਾਏ ਸਨ, ਉਨ੍ਹਾਂ ਨੂੰ ਵੀ ਸਰਕਾਰ ਦੇ ਆਦੇਸ਼ਾਂ ’ਤੇ ਪੁਲਿਸ ਵੱਲੋਂ ਹਰਾਸ ਕੀਤਾ ਗਿਆ, ਜਿਹੜਾ ਕਿ ਅਤਿ ਮੰਦਭਾਗਾ ਰੁਝਾਨ ਹੈ। ਇਹ ਇੱਕ ਡਿਕਟੇਟਰਸ਼ਿਪ ਵਾਲਾ ਰਵੱਈਆ ਹੈ ਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨਾ ਚਾਹੀਦਾ ਹੈ।