- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਚੋਣ ਕਮਿਸ਼ਨਰ ਤੇ ਮੋਦੀ ਸਰਕਾਰ ਦੇ 9 ਅਕਤੂਬਰ ਨੂੰ ਫੂਕੇ ਜਾਣਗੇ ਪੁਤਲੇ: ਆਲ ਇੰਡੀਆ ਗਠਜੋੜ

ਸਟਾਫ ਰਿਪੋਰਟਰ, ਪੰਜਾਬ ਜਾਗਰਣ,
ਬਰਨਾਲਾ : ਬਾਬਾ ਅਰਜਨ ਸਿੰਘ ਤੇ ਚੰਦ ਭਦੌੜ ਯਾਦਗਾਰ ਭਵਨ ਵਿਖੇ ਆਲ ਇੰਡੀਆ ਦੇ ਸੱਦੇ ਤੇ ਸਾਂਝੀ ਮੀਟਿੰਗ ਕਾਮਰੇਡ ਚੰਦ ਸਿੰਘ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਐਮਐਲਏ ਕੁਲਦੀਪ ਸਿੰਘ ਕਾਲਾ ਢਿੱਲੋਂ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆਂ ਸਿੰਘ, ਸੀਆਈਐਮ ਦੇ ਸਾਥੀ ਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਐੱਸਆਈਆਰ ਤਹਿਤ ਕਰੋੜਾਂ ਲੋਕਾਂ ਨੂੰ ਵੋਟ ਹੱਕਾਂ ਦੇ ਅਧਿਕਾਰ ਤੋਂ ਲਾਂਭੇ ਕੀਤਾ ਗਿਆ ਹੈ ਤੇ ਲੋਕਤੰਤਰ ਦਾ ਦਿਨ ਦਿਹਾੜੇ ਘਾਣ ਕੀਤਾ ਗਿਆ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਸ਼ ’ਚ ਮਨੂੰ ਸਿਮਰਤੀ ਨੂੰ ਰੋਕਣਾ, ਗਲਤ ਐੱਸ ਆਈ ਆਰ ਰੱਦ ਕਰਨਾ, ਈਵੀਐੱਮ ਨੂੰ ਰੋਕਣਾ ਆਦਿ ਮੰਗਾਂ ਸਬੰਧੀ 9 ਅਕਤੂਬਰ ਨੂੰ ਬਰਨਾਲਾ ਵਿਖੇ ਸੈਂਕੜੇ ਲੋਕਾਂ ਦਾ ਇਕੱਠ ਕਰਕੇ ਡੀ ਸੀ ਦਫਤਰ ਰੈਲੀ ਕਰਨ ਉਪਰੰਤ ਮੋਦੀ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ ਕੁਮਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਮੀਟਿੰਗ ’ਚ ਜਗਰਾਜ ਰਾਮਾ, ਮੁਕੰਦ ਸਿੰਘ, ਐਡਵੋਕੇਟ ਹਾਕਮ ਭੁੱਲਰ, ਕੁਲਵੰਤ ਸਿੰਘ ਪੰਡੋਰੀ, ਧਰਮਾ ਸਿੰਘ,ਉਤਮ ਕੁਮਾਰ ਤੇ ਨੌਜਵਾਨ ਆਗੂ ਸੁਮਨ ਕੁਮਾਰ ਆਦਿ ਹਾਜ਼ਰ ਸਨ।