ਮਿੱਟੀ ਫਾਊਂਡੇਸ਼ਨ ਵੱਲੋਂ ਕੈਂਪ ’ਚ 800 ਲੋੜਵੰਦਾਂ ਨੂੰ ਵੰਡੀਆਂ ਐਨਕਾਂ ਮਿੱਟੀ ਫਾਊਂਡੇਸ਼ਨ ਵੱਲੋਂ ਬ੍ਰਹਮ ਸਾਗਰ ਭੂਰੀ ਵਾਲਿਆਂ ਦੀ ਕੁਟੀਆ ਵਿਖੇ ਐਨਕ ਵੰਡ ਕੈਂਪ, 800 ਲੋੜਵੰਦਾਂ ਨੂੰ ਵੰਡੀਆਂ ਐਨਕਾਂ
Publish Date: Tue, 06 Oct 2026 04:54 PM (IST)
Updated Date: Wed, 07 Oct 2026 04:05 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਿੱਟੀ ਫਾਊਂਡੇਸ਼ਨ ਵੱਲੋਂ ਸਮਾਜ ਸੇਵਾ ਦੇ ਖੇਤਰ ’ਚ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਪਿੰਡ ਝਲੂਰ ਵਿਖੇ ਬ੍ਰਹਮ ਸਾਗਰ ਭੂਰੀ ਵਾਲਿਆਂ ਦੀ ਕੁਟੀਆ ਵਿਖੇ ਸੰਤ ਵਿਦਿਆਨੰਦ ਜੀ ਦੀ ਬਰਸੀ ਦੇ ਮੌਕੇ ’ਤੇ ਮੁਫ਼ਤ ਐਨਕ ਵੰਡ ਕੈਂਪ ਲਗਾਇਆ ਗਿਆ। ਇਹ ਕੈਂਪ ਮਿੱਟੀ ਫਾਊਂਡੇਸ਼ਨ ਦੇ ਸੰਸਥਾਪਕ ਤੇ ਪ੍ਰਧਾਨ ਡਾ. ਹੇਮ ਰਾਜ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਕੈਂਪ ਦੌਰਾਨ ਕਰੀਬ 800 ਲੋੜਵੰਦ ਵਿਅਕਤੀਆਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਕੈਂਪ ’ਚ ਮਿੱਟੀ ਫਾਊਂਡੇਸ਼ਨ ਦੀ ਪੂਰੀ ਟੀਮ ਅਤੇ ਮੈਂਬਰਾਂ ਨੇ ਹਾਜ਼ਰੀ ਭਰਦਿਆਂ ਸੇਵਾ ਕਾਰਜ ’ਚ ਆਪਣਾ ਯੋਗਦਾਨ ਪਾਇਆ। ਲੋੜਵੰਦ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਨਜ਼ਰ ਅਨੁਸਾਰ ਐਨਕਾਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਸੰਤ ਅਮ੍ਰਿਤਾਨੰਦ ਜੀ ਅਤੇ ਸਵਾਮੀ ਅਨੰਤਾਨੰਦ ਨੇ ਮਿੱਟੀ ਫਾਊਂਡੇਸ਼ਨ ਦੀ ਪੂਰੀ ਟੀਮ ਨੂੰ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਕੈਂਪ ’ਚ ਸੇਵਾ ਦੇਣ ਲਈ ਪਹੁੰਚੇ ਡਾ. ਰਾਜ ਕੁਮਾਰ, ਡਾਕਟਰ ਕਰਮਜੀਤ ਸਿੰਘ ਤੇ ਡਾਕਟਰ ਸੁਰੇਸ਼ ਰਾਣੀ ਦਾ ਵੀ ਧੰਨਵਾਦ ਕੀਤਾ। ਸੰਤ ਅਮ੍ਰਿਤਾਨੰਦ ਜੀ ਤੇ ਸਵਾਮੀ ਅਨੰਤਾਨੰਦ ਜੀ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਸੇਵਾ ਅਤੇ ਸਿਹਤ ਸਬੰਧੀ ਕੈਂਪਾਂ ਦੀ ਬਹੁਤ ਲੋੜ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਿੱਟੀ ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ। 7,000 ਲੋੜਵੰਦਾਂ ਨੂੰ ਐਨਕਾਂ ਦੇਣ ਦਾ ਟੀਚਾ ਮਿੱਟੀ ਫਾਊਂਡੇਸ਼ਨ ਵੱਲੋਂ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਸਿਹਤ ਸਬੰਧੀ ਸਹਾਇਤਾ ਦੇਣ ਲਈ 7,000 ਵਿਅਕਤੀਆਂ ਨੂੰ ਐਨਕਾਂ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮੁਹਿੰਮ ਤਹਿਤ ਪਹਿਲੇ ਕੈਂਪ ’ਚ ਕਰੀਬ 400, ਦੂਜੇ ਕੈਂਪ ਵਿੱਚ ਕਰੀਬ 400 ਅਤੇ ਤੀਜੇ ਕੈਂਪ ’ਚ ਕਰੀਬ 800 ਲੋੜਵੰਦਾਂ ਨੂੰ ਐਨਕਾਂ ਦਿੱਤੀਆਂ ਜਾ ਚੁੱਕੀਆਂ ਹਨ। ਡਾ. ਹੇਮ ਰਾਜ ਗਰਗ, ਜੋ ਨਗਰ ਨਿਗਮ ਬਰਨਾਲਾ ਦੇ ਕੌਂਸਲਰ ਵੀ ਹਨ, ਨੇ ਕਿਹਾ ਕਿ ਮਿੱਟੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਤੱਕ ਸਿਹਤ ਅਤੇ ਭਲਾਈ ਨਾਲ ਸਬੰਧਤ ਸਹੂਲਤਾਂ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਕਰੀਬ 8,000 ਲੜਕੀਆਂ ਨੂੰ ਲਗਾਤਾਰ ਸੈਨੇਟਰੀ ਪੈਡ ਅਤੇ ਨਿੱਜੀ ਸਫਾਈ ਸਬੰਧੀ ਸਮੱਗਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਫਾਊਂਡੇਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਲੋੜਵੰਦ ਲੜਕੀਆਂ ਲਈ ਹਾਈਜੀਨ ਕਿੱਟਾਂ ਵੰਡਣ ਸਮੇਤ ਵੱਖ-ਵੱਖ ਸਮਾਜ ਸੇਵੀ ਉਪਰਾਲੇ ਕੀਤੇ ਜਾਂਦੇ ਰਹੇ ਹਨ। ਫਾਊਂਡੇਸ਼ਨ ਦੀ ਪੂਰੀ ਟੀਮ ਨੇ ਨਿਭਾਈ ਸੇਵਾ ਇਸ ਮੌਕੇ ਮਿੱਟੀ ਫਾਊਂਡੇਸ਼ਨ ਦੇ ਬਲਬੀਰ ਸਿੰਘ ਜੱਗਲ (ਚੇਅਰਮੈਨ), ਸੁਰੇਸ਼ ਕੁਮਾਰ ਰਿਟਾਇਰਡ ਮੈਨੇਜਰ (ਖ਼ਜ਼ਾਨਚੀ), ਗੋਰਾ ਸੰਧੂ, ਗਗਨ ਕੁਮਾਰ, ਤੇਜਿੰਦਰ ਪਿੰਟੂ, ਅਵਤਾਰ ਸਿੰਘ, ਐਡਵੋਕੇਟ ਸ਼ਿਵ ਕੁਮਾਰ, ਲਵਪ੍ਰੀਤ ਕੌਰ, ਸ਼ੀਲਾ ਰਾਣੀ, ਸੁਸ਼ੀਲ ਕੁਮਾਰ ਕੱਲੀ, ਸਤਨਾਮ ਸਿੰਘ, ਰਾਕੇਸ਼ ਕੁਮਾਰ, ਡਾ. ਅਭਿਸ਼ੇਕ ਸ਼ਰਮਾ, ਰਾਜਦੀਪ ਸਿੰਘ, ਪ੍ਰੋਫੈਸਰ ਵਿਜੈ ਕੁਮਾਰ (ਪ੍ਰੈੱਸ ਸਕੱਤਰ), ਪੂਜਣ ਬਾਂਸਲ, ਅਭੈ ਗਰਗ, ਸ਼ਸ਼ੀ ਭਦੌੜ, ਲੀਲਾ ਸੰਧੂ ਪੱਤੀ, ਹਰਪਾਲ ਸਿੰਘ ਵਿਰਕ ਅਤੇ ਜੀਤ ਸਿੰਘ ਵੜੈਚ ਸਮੇਤ ਫਾਊਂਡੇਸ਼ਨ ਦੀ ਪੂਰੀ ਟੀਮ ਅਤੇ ਹੋਰ ਸਹਿਯੋਗੀ ਹਾਜ਼ਰ ਸਨ। ਫਾਊਂਡੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸੇਵਾ, ਸਿਹਤ ਤੇ ਸਮਾਜ ਦੀ ਭਲਾਈ ਲਈ ਮਿੱਟੀ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ।