- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਪਰਮਿੰਦਰ ਸਿੰਘ ਹਮੀਦੀ 'ਆਯੁਰਵੇਦ ਰਤਨ ਐਵਾਰਡ 2026' ਨਾਲ ਸਨਮਾਨਿਤ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਸੰਧਿਆ ਮੈਡੀਸਿਟੀ ਵੱਲੋਂ ਕਰਵਾਏ ਗਏ ਮੈਗਾ ਆਯੁਰਵੇਦ ਐਵਾਰਡ ਦੌਰਾਨ ਆਯੁਰਵੇਦ ਦੇ ਖੇਤਰਾਂ ’ਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਫਿੱਟ ਲਾਈਫ ਆਯੁਰਵੇਦ ਹਰਬਲ ਦਵਾਖਾਨਾ ਦੇ ਮੈਨੇਜਿੰਗ ਡਾਇਰੈਕਟਰ ਡਾ. ਪਰਮਿੰਦਰ ਸਿੰਘ ਹਮੀਦੀ ਨੂੰ ‘ਆਯੁਰਵੇਦਾ ਰਤਨ ਐਵਾਰਡ 2026’ ਨਾਲ ਨਿਵਾਜਿਆ ਗਿਆ। ਦਿੱਲੀ ਦੇ ਰੈਡੀਸਨ ਬਲੂ 7 ਸਟਾਰ ਰਿਜੋਰਟ ਨਵੀ ਦਿੱਲੀ ਵਿਖੇ ਕਰਵਾਏ ਗਏ ਆਯੁਰਵੇਦ ਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਆਯੁਰਵੇਦ ਮਾਹਿਰ ਬੁਲਾਏ ਗਏ ਤੇ ਸਾਲਾਨਾ ਆਯੁਰਵੇਦਾ ਰਤਨ ਐਵਾਰਡ ਸਮਾਗਮ ਜੋਸੋ ਖਰੋਸ਼ ਨਾਲ ਕਰਵਾਇਆ ਗਿਆ। ਡਾ. ਪਰਮਿੰਦਰ ਸਿੰਘ ਹਮੀਦੀ ਨੂੰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੇ ਪੰਜਾਬ ਦੀ ਸਾਨ ਰਹੇ ਮਰਹੂਮ ਦਾਰਾ ਸਿੰਘ ਦੇ ਸਪੁੱਤਰ ਫਿਲਮੀ ਅਦਾਕਾਰ ਬਿੰਦੂ ਦਾਰਾ ਸਿੰਘ ਵੱਲੋਂ "ਆਯੁਰਵੇਦਾ ਰਤਨ ਐਵਾਰਡ (2026)’ ਨਾਲ ਸਨਮਾਨਿਤ ਕਰਦਿਆਂ ਵਧਾਈ ਦਿੱਤੀ।
ਇਸ ਮੌਕੇ ਗੱਲਬਾਤ ਕਰਦਿਆਂ ਡਾ ਪਰਮਿੰਦਰ ਸਿੰਘ ਹਮੀਦੀ ਨੇ ਕਿਹਾ ਕਿ ਆਯੁਰਵੇਦ ਸਦੀਆਂ ਤੋਂ ਚੱਲ ਰਹੀ ਪ੍ਰੰਪਰਾ ਹੈ, ਜਿਸ ਦੇ ਨਾਲ ਅੱਜ ਵੀ ਅਸੀ ਹਰ ਬਿਮਾਰੀ ਦਾ ਇਲਾਜ ਕਰ ਸਕਦੇ ਹਾਂ। ਆਯੁਰਵੇਦ ਨੂੰ ਘਰ ਘਰ ਤੱਕ ਲੈ ਕੇ ਜਾਣਾ ਤੇ ਦੇਸ਼ ਦੇ ਲੋਕਾਂ ਨੂੰ ਆਯੁਰਵੇਦ ਨਾਲ ਜੋੜਕੇ ਰੱਖਣਾ ਉਨ੍ਹਾਂ ਦਾ ਮਕਸਦ ਹੈ, ਤਾਂ ਜੋ ਮਹਿੰਗੇ ਇਲਾਜ ਦੀ ਥਾਂ ਆਯੁਰਵੇਦ ਦਾ ਗਿਆਨ ਰੱਖਕੇ ਘਰ ’ਚ ਪਈਆਂ ਚੀਜ਼ਾਂ ਦੇ ਪ੍ਰਯੋਗ ਨਾਲ ਹੀ ਆਪਣੀਆਂ ਛੋਟੀਆਂ-ਛੋਟੀਆਂ ਸਰੀਰਿਕ ਬਿਮਾਰੀਆਂ ਦਾ ਹੱਲ ਕਰ ਸਕਣ। ਉਨ੍ਹਾਂ ਖੁਸੀ ਜਾਹਰ ਕੀਤੀ ਕਿ ਇਹ ਆਯੁਰਵੇਦ ਰਤਨ ਐਵਾਰਡ ਮੇਰਾ ਨਹੀਂ ਸਗੋਂ ਸਾਰੇ ਪੰਜਾਬ ਵਾਸੀਆਂ ਦਾ ਹੈ, ਜਿੰਨ੍ਹਾਂ ਦੀ ਬਦੌਲਤ ਅੱਜ ਇਹ ਸੁਪਨਾ ਪੂਰਾ ਹੋਇਆ ਹੈ। ਇਹ ਐਵਾਰਡ ਮੈਂ ਆਪਣੇ ਪਰਿਵਾਰ ਦੇ ਨਾਮ ਕਰਦਾ ਹਾਂ। ਉਨ੍ਹਾਂ ਦੱਸਿਆ ਕਿ ਉਹ ਲੋਕ ਭਲਾਈ ਵੈਲਫੇਅਰ ਸੁਸਾਇਟੀ ਮਹਿਲ ਕਲਾਂ ਸੰਸਥਾ ਰਾਹੀ ਜਿੱਥੇ ਸਮਾਜ ਭਲਾਈ ਦੇ ਕਾਰਜ ਕਰਦੇ ਹਨ, ਉਥੇ ਫਿੱਟ ਲਾਈਫ ਹਰਬਲ ਦਵਾਖਾਨਾ ਚਲਾਕੇ ਹਜਾਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਚੁੱਕੇ ਹਨ।