- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਵੱਲੋਂ ਡੀਏਸੀ ਕੰਪਲੈਕਸ ਦਾ ਘਿਰਾਓ, ਦਫ਼ਤਰੀ ਕੰਮ ਪ੍ਰਭਾਵਿਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮੰਗਲਵਾਰ ਸਵੇਰੇ ਡੀਏਸੀ ਕੰਪਲੈਕਸ ਬਰਨਾਲਾ ਦੇ ਬਾਹਰ ਉਸ ਸਮੇਂ ਸਥਿਤੀ ਬਣ ਗਈ ਜਦੋਂ ਕਿਸਾਨ ਜਥੇਬੰਦੀ ਵੱਲੋਂ ਕੰਪਲੈਕਸ ਦਾ ਘਿਰਾਓ ਕੀਤਾ ਗਿਆ। ਇਸ ਕਾਰਨ ਰੋਜ਼ਾਨਾ ਦੀ ਤਰ੍ਹਾਂ ਡਿਊਟੀ ’ਤੇ ਪਹੁੰਚੇ ਕਰਮਚਾਰੀਆਂ ਨੂੰ ਦਫ਼ਤਰਾਂ ਅੰਦਰ ਜਾਣ ਲਈ ਰਸਤਾ ਨਹੀਂ ਮਿਲਿਆ ਤੇ ਉਹ ਕਾਫ਼ੀ ਸਮੇਂ ਤੱਕ ਕੰਪਲੈਕਸ ਦੇ ਬਾਹਰ ਉਡੀਕ ਕਰਦੇ ਰਹੇ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਨੇ ਦੱਸਿਆ ਕਿ ਕਰਮਚਾਰੀ ਸਵੇਰੇ ਕਰੀਬ 9 ਵਜੇ ਆਪਣੀ ਡਿਊਟੀ ’ਤੇ ਪਹੁੰਚੇ ਸਨ, ਪਰ ਘਿਰਾਓ ਕਾਰਨ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਉਨ੍ਹਾਂ ਵੱਲੋਂ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਵੀ ਲਿਆਂਦੀ ਗਈ। ਕਰਮਚਾਰੀ ਕਰੀਬ ਦੋ ਘੰਟੇ ਤੱਕ ਕੰਪਲੈਕਸ ਦੇ ਬਾਹਰ ਰਸਤਾ ਖੁੱਲ੍ਹਣ ਦੀ ਉਡੀਕ ਕਰਦੇ ਰਹੇ। ਇਸ ਦੌਰਾਨ ਦਫ਼ਤਰੀ ਕੰਮਕਾਜ ਪ੍ਰਭਾਵਿਤ ਹੋਇਆ। ਬਾਅਦ ’ਚ ਯੂਨੀਅਨ ਵੱਲੋਂ ਕਰਮਚਾਰੀਆਂ ਨੂੰ ਘਰ ਵਾਪਸ ਜਾਣ ਲਈ ਕਿਹਾ ਗਿਆ। ਇਸ ਕਾਰਨ ਅੱਜ ਡੀਏਸੀ ਕੰਪਲੈਕਸ ’ਚ ਦਫ਼ਤਰੀ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ ਤੇ ਕਰਮਚਾਰੀ ਕਰੀਬ ਦੋ ਘੰਟੇ ਉਡੀਕ ਕਰਨ ਉਪਰੰਤ ਘਰਾਂ ਨੂੰ ਪਰਤ ਗਏ।