- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਤਪਾ ਦੀ ਅਨਾਜ ਮੰਡੀ ’ਚ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਹਨ ਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਮੰਡੀ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਕਿ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਹਰਦੀਪ ਸਿੰਘ ਗਿੱਲ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ 'ਚ ਕਿਸਾਨ ਹਰਮਨਪ੍ਰੀਤ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੌੜ ਮਕਸੁੱਥਾ ਵਲੋਂ ਐੱਸ.ਐੱਮ ਟਰੇਡਿੰਗ ਕੰਪਨੀ ਆੜ੍ਹਤੀਏ ਮੋਹਿਤ ਭੂਤ ਦੀ ਦੁਕਾਨ ਤੇ ਝੋਨੇ ਦੀ ਢੇਰੀ ਲਿਆਂਦੀ ਗਈ। ਜਿਸਨੂੰ ਮਾਰਕਫੈਡ ਵੱਲੋਂ ਸਰਕਾਰ ਵੱਲੋਂ ਜਾਰੀ ਮਾਪਦੰਡਾਂ ਅਨੁਸਾਰ ਸਰਕਾਰੀ ਰੇਟ 2461 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ’ਚ ਬਾਰਦਾਨਾ, ਲਿਫ਼ਟਿੰਗ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਮੰਡੀ ’ਚ ਕਿਸਾਨਾਂ ਦੇ ਪੀਣ ਲਈ ਪਾਣੀ ਦੇ ਪ੍ਰਬੰਧ ਤੇ ਰਾਤ ਨੂੰ ਫੜਾਂ 'ਤੇ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ।ਇਸ ਮੌਕੇ ਮਾਰਕਫੈਡ ਮੈਨੇਜਰ ਹਰਿੰਦਰ ਸਿੰਘ, ਇੰਸਪੈਕਟਰ ਮਹਿੰਦਰ ਪਾਲ, ਅੰਗਰੇਜ਼ ਸਿੰਘ ਵਿਕਰਮ ਕੁਮਾਰ ਲੋਟਾ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਆੜਤੀਏ ਮੋਹਿਤ ਭੂਤ, ਮਨੋਹਰ ਲਾਲ ਮੋਹਰੀ ਮੌੜ, ਰਿਚੀ ਭੱਟਾ, ਮਨੀਸ਼ ਕੁਮਾਰ ਕਾਕਾ, ਬੋਬੀ ਤਾਜੋ, ਬਬਲਾ ਘੁੰਨਸ਼, ਗੋਲਡੀ ਭੱਟਾ ਆਦਿ ਮੌਜੂਦ ਸਨ।