ਲਵਪ੍ਰੀਤ ਸਿੰਘ ਨੂੰ ਚੌਥੇ ਪਾਠਕ ਸਨਮਾਨ ਨਾਲ ਨਿਵਾਜਿਆ ਲਵਪ੍ਰੀਤ ਸਿੰਘ ਨੂੰ ਚੌਥੇ ਪਾਠਕ ਸਨਮਾਨ ਨਾਲ ਨਵਾਜਿਆ
Publish Date: Mon, 05 Oct 2026 05:16 PM (IST)
Updated Date: Tue, 06 Oct 2026 04:05 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੀਤੇ ਦਿਨੀਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਿਖੇ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਉਜਾਗਰ ਸਿੰਘ ਮਾਨ ਨੇ ਕੀਤੀ। ਮੈਡਮ ਮਨਦੀਪ ਕੌਰ ਭਦੌੜ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਬਾਨੀ ਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਤੇ ਪਰਿਵਾਰ ਵੱਲੋਂ ਲਵਪ੍ਰੀਤ ਸਿੰਘ ਭਦੌੜ ਨੂੰ ਚੌਥਾ ਸਰਦਾਰਨੀ ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਭੇਟ ਕੀਤਾ ਗਿਆ। ਜਿਸ ’ਚ ਸਨਮਾਨ ਚਿੰਨ, ਲੋਈ, ਨਕਦ ਰਾਸ਼ੀ ਤੇ ਪੁਸਤਕਾਂ ਦਾ ਸੈੱਟ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਸਨਮਾਨ ਤੋਂ ਪਹਿਲਾਂ ਪਾਠਕ ਜਗਰਾਜ ਚੰਦ ਰਾਏਸਰ, ਬੀਰਪਾਲ ਕੌਰ ਤੇ ਸੁਖਵਿੰਦਰ ਸਿੰਘ ਭਦੌੜ ਨੂੰ ਸਨਮਾਨ ਦਿੱਤਾ ਜਾ ਚੁੱਕਾ ਹੈ। ਸਭ ਤੋਂ ਪਹਿਲਾਂ ਚੰਡਿਹੋਕ ਹੁਰਾਂ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆ ਆਖਿਆ ਤੇ ਸਕੂਲ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਹੁਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਸਮਾਗਮ ਲਈ ਸਹਿਯੋਗ ਦਿੱਤਾ ਤੇ ਇਸ ਸਨਮਾਨ ਬਾਰੇ ਜਾਣਕਾਰੀ ਦਿੱਤੀ ਕਿ ਇਹ ਸਨਮਾਨ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦੇ ਮਕਸਦ ਨਾਲ ਵੀ ਦਿੱਤਾ ਜਾਂਦਾ ਹੈ। ਸਨਮਾਨ ਬਾਰੇ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਲਵਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਪਿਆਰੇ ਦੀ ਯਾਦ ’ਚ ਇਹ ਸਨਮਾਨ ਇਕ ਚੰਗਾ ਉਪਰਾਲਾ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸਾਨੂੰ ਆਪਣੇ ਵਿਛੜਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਮੈਡਮ ਮਨਦੀਪ ਕੌਰ ਭਦੌੜ ਨੇ ਲਵਪ੍ਰੀਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿੰਡ ਦੀ ਲਾਇਬ੍ਰੇਰੀ ਨਾਲ ਜੁੜਿਆ ਹੋਇਆ ਹੈ ਤੇ ਆਮ ਹੀ ਲਾਇਬ੍ਰੇਰੀ ਵਿੱਚੋ ਪੁਸਤਕਾਂ ਕਢਵਾ ਕੇ ਪੜ੍ਹਦਾ ਰਹਿੰਦਾ ਹੈ। ਉਪਰੰਤ ਲਵਪ੍ਰੀਤ ਨੇ ਆਪਣੇ ਹਾਵ ਭਾਵ ਪੇਸ਼ ਕਰਦਿਆਂ ਲੇਖਕ ਪਾਠਕ ਸਾਹਿਤ ਸਭਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਸਭਾ ਦੇ ਪ੍ਰਧਾਨਗੀ ਮੰਡਲ ਵਲੋਂ ਡਾ. ਬਿਕਰਮਜੀਤ ਪੁਰਬਾ ਦੀ ਵਾਰਤਕ ਪੁਸਤਕ ਲੀਡਰਸ਼ਿਪ ਲੋਕ ਅਰਪਣ ਕੀਤੀ ਗਈ। ਇਸ ਸਬੰਧੀ ਡਾ. ਪੁਰਬਾ ਨੇ ਪੁਸਤਕ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਮੁਹਈਆ ਕਰਵਾਈ। ਉਪਰੰਤ ਸਭਾ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪ੍ਰਸਿੱਧ ਵਿਅੰਗਕਾਰ ਕੇ. ਐੱਲ. ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕਰਵਾਏ ਗਏ ਕਵੀ ਦਰਬਾਰ ’ਚ ਸੁਰਜੀਤ ਸਿੰਘ ਦਿਹੜ, ਮਨਦੀਪ ਕੁਮਾਰ, ਪਾਲ ਸਿੰਘ ਲਹਿਰੀ, ਡਾ. ਸੁਰਿੰਦਰ ਭੱਠਲ, ਡਾ. ਰਾਮਪਾਲ ਸਿੰਘ , ਰਘਬੀਰ ਸਿੰਘ ਗਿੱਲ, ਹਾਕਮ ਸਿੰਘ ਭੁੱਲਰ, ਜਸਵੀਰ ਕੌਰ ਬਦਰਾ, ਚਰਨ ਸਿੰਘ ਭਦੌੜ, ਰਾਮ ਸਿੰਘ ਬੀਹਲਾ, ਰਾਮ ਸਰੂਪ ਸ਼ਰਮਾ, ਜੰਗੀਰ ਸਿੰਘ ਦਿਲਬਰ, ਜਸਵਿੰਦਰ ਕੌਰ ਘਨੌਰੀ, ਸੁਖਵਿੰਦਰ ਸਿੰਘ ਭਦੌੜ, ਡਾ. ਰਾਮਪਾਲ ਸ਼ਾਹਪੂਰੀ, ਅਰਮਾਨ ਸਿੰਘ, ਭੋਲਾ ਸਿੰਘ ਸੰਘੇੜਾ ਤੇ ਭਰਪੂਰ ਸਿੰਘ ਗਰਚਾ ਨੇ ਆਪਣੀਆਂ ਕਵਿਤਾਵਾਂ, ਨਜ਼ਮਾਂ ਤੇ ਗੀਤ ਪੇਸ਼ ਕੀਤੇ। ਡਾ. ਮਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਚੰਡਿਹੋਕ ਆਪਣੇ ਜੀਵਨ ਸਾਥੀ ਤੇ ਜਾਣ ਤੋਂ ਬਾਅਦ ਆਪਣੀ ਇਕੱਲਤਾ ਨੂੰ ਦੂਰ ਕਰਕੇ ਵਧੀਆ ਕਾਰਜ ’ਚ ਕਾਰਜਸ਼ੀਲ ਹਨ। ਡਾ. ਅਮਨਦੀਪ ਸਿੰਘ ਟੱਲੇਵਾਲੀਆ ਜਨਰਲ ਸਕੱਤਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮੰਚ ਸੰਚਾਲਨ ਬਾਖੂਬੀ ਨਿਭਾਇਆ। ਸਮਾਗਮ ਦੌਰਾਨ ਜਪਿੰਦਰ ਸਿੰਘ, ਕੁਲਰੋਨਕ ਸਿੰਘ, ਜੈਸਮੀਨ ਕੌਰ, ਕਰਮਜੀਤ ਸਿੰਘ ਜੱਗੀ ਭੋਤਨਾ, ਸੁਦਰਸ਼ਨ ਕੁਮਾਰ ਗੂਡੂ, ਖੁਸ਼ਦੀਪ ਸਿੰਘ ਗਿੱਲ, ਕਰਮ ਸਿੰਘ ਭੰਡਾਰੀ ਤੇ ਭੀਮ ਸਿੰਘ ਆਦਿ ਹਾਜ਼ਰ ਸਨ।