- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲ ਕਲਾਂ ’ਚ ਭਾਜਪਾ ਨੇ ਚੋਣ ਮੁਹਿੰਮ ਦਾ ਕੀਤਾ ਆਗਾਜ਼

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਭਾਵੇਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਭਾਜਪਾ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸਦੇ ਉਲਟ ਮਹਿਲ ਕਲਾਂ ’ਚ ਭਾਜਪਾ ਨੇ ਇਕੱਲੇ ਤੌਰ ’ਤੇ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਹੈ । ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਰਪੰਚ ਜਥੇਦਾਰ ਬਲਦੀਪ ਸਿੰਘ ਮਹਿਲ ਖੁਰਦ ਨੇ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਧਾਰਮਿਕ ਮਰਿਆਦਾਵਾਂ ਅਨੁਸਾਰ ਬਾਬਾ ਜੀਵਨ ਸਿੰਘ ਜੀ ਦੇ ਬੁੱਤ ਅੱਗੇ ਅਰਦਾਸ ਕਰਕੇ ਕੀਤਾ। ਇਸ ਮੌਕੇ ਸਿੰਘ ਸਾਹਿਬਾਨ ਵੱਲੋਂ ਅਰਦਾਸ ਕੀਤੀ ਗਈ। ਇਸ ਉਪਰੰਤ ਲੱਡੂ ਵੰਡ ਕੇ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਤੇ ਜਥੇਦਾਰ ਬਲਦੀਪ ਸਿੰਘ ਨੇ ਆਪਣੇ ਹੱਥੀਂ ਪਹਿਲਾ ਫਲੈਕਸ ਬੋਰਡ ਲਗਾ ਕੇ ਚੋਣ ਸਰਗਰਮੀਆਂ ਨੂੰ ਰਫ਼ਤਾਰ ਦਿੱਤੀ।
ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ, ਵਿਕਾਸਮੁਖੀ ਸੋਚ ਤੇ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਪ੍ਰੇਰਿਤ ਹੋ ਕੇ ਪਾਰਟੀ ਆਗੂ ਲੋਕਾਂ ’ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਰਬਪੱਖੀ ਵਿਕਾਸ, ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਕਿਸਾਨਾਂ ਦੀ ਭਲਾਈ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਭਾਜਪਾ ਦੀ ਮੁੱਖ ਤਰਜੀਹ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਲੋਕ ਵਿਕਾਸ, ਪਾਰਦਰਸ਼ਤਾ ਤੇ ਮਜ਼ਬੂਤ ਲੀਡਰਸ਼ਿਪ ਨੂੰ ਤਰਜੀਹ ਦਿੰਦਿਆਂ ਭਾਜਪਾ ਦਾ ਸਾਥ ਦੇਣਗੇ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਪੀਏ ਗੁਰਪ੍ਰੀਤ ਸਿੰਘ ਜੋਹਲ ਪੰਡੋਰੀ, ਸੀਨੀਅਰ ਭਾਜਪਾ ਆਗੂ ਬਲਤੇਜ ਸਿੰਘ ਸਿੱਧੂ ਮਹਿਲ ਕਲਾਂ, ਪੰਜਾਬ ਵਾਲਮੀਕ ਸਭਾ ਦੇ ਪੰਜਾਬ ਸਕੱਤਰ, ਸੰਘ ਆਗੂ ਸੰਦੀਪ ਕੁਮਾਰ ਕਲਿਆਣ, ਰਾਕੇਸ਼ ਕੁਮਾਰ ਅਤੇ ਸੰਦੀਪ ਕਪੂਰ, ਭਾਜਪਾ ਬੀਐੱਲਓ ਸੁਖਵਿੰਦਰ ਸਿੰਘ ਮਹਿਲ ਖੁਰਦ, ਬੀਐੱਲਓ ਮਹਿੰਦਰਪਾਲ ਸਿੰਘ, ਸਕੱਤਰ ਮਹਿਲ ਖੁਰਦ, ਕਿਸਾਨ ਜਥੇਬੰਦੀ ਦੇ ਆਗੂ ਚਮਕੌਰ ਸਿੰਘ ਮਹਿਲ ਖੁਰਦ, ਸ਼ਖਦੇਵ ਸਿੰਘ ,ਚਰਨ ਸਿੰਘ ਦਿਆਲ ਸਿੰਘ, ਮੋਹਰ ਸਿੰਘ, ਛੋਟਾ ਸਿੰਘ, ਜਗਦੀਸ਼ ਸਿੰਘ ਬਿੱਲੂ, ਸ਼ੁੱਕਰ ਸਿੰਘ, ਜੋਰਾ ਸਿੰਘ, ਅਵਤਾਰ ਸਿੰਘ, ਕੋਰ ਸਿੰਘ, ਦੱਲਾ ਸਿੰਘ, ਅੰਮ੍ਰਿਤਪਾਲ ਸਿੰਘ, ਨਸੀਬ ਸਿੰਘ, ਹਰਦੇਵ ਸਿੰਘ, ਗੁਰਮੇਲ ਸਿੰਘ, ਨਿਸ਼ਾਨ ਸਿੰਘ, ਕਰਮਜੀਤ ਕੌਰ, ਅਜਮੇਰ ਕੌਰ, ਰਾਣੀ ਕੌਰ, ਗੁਰਦੀਪ ਕੌਰ, ਰਾਜ ਰਾਣੀ, ਲਾਲਵੰਤੀ ਰਾਣੀ, ਸਰਬਜੀਤ ਕੌਰ ਤੇ ਰੁਪਿੰਦਰ ਕੌਰ ਹਾਜ਼ਰ ਸਨ।