- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਰੂਰ ਵਿਖੇ ਰੋਸ ਰੈਲੀ ਲਈ ਨੰਬਰਦਾਰਾਂ ਦਾ ਜੱਥਾ ਰਵਾਨਾ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਨੰਬਰਦਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਸਬ-ਡਵੀਜ਼ਨ ਤਪਾ ਤੋਂ ਨੰਬਰਦਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਬਲਵਿੰਦਰ ਸਿੰਘ ਤਪਾ ਦੀ ਅਗਵਾਈ ਹੇਠ ਨੰਬਰਦਾਰਾਂ ਦਾ ਵੱਡਾ ਜੱਥਾ ਸੰਗਰੂਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਲਈ ਰਵਾਨਾ ਹੋਇਆ। ਰੋਸ ਰੈਲੀ ਦੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਨੰਬਰਦਾਰ ਬਲਵਿੰਦਰ ਸਿੰਘ ਤਪਾ ਨੇ ਕਿਹਾ ਕਿ ਨੰਬਰਦਾਰਾਂ ਵਿਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਰਕਾਰ ਦੇ ਧਿਆਨ ’ਚ ਮਾਮਲਾ ਲਿਆਉਂਦੇ ਆ ਰਹੇ ਹਨ, ਪਰ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਇਸ ਕਾਰਨ ਨੰਬਰਦਾਰ ਭਾਈਚਾਰੇ ’ਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਤੱਕ ਆਪਣੀਆਂ ਮੰਗਾਂ ਦੀ ਆਵਾਜ਼ ਪਹੁੰਚਾਉਣ ਤੇ ਮੰਗਾਂ ਮਨਵਾਉਣ ਲਈ ਹੀ ਸੰਗਰੂਰ ਵਿਖੇ ਇਹ ਰੋਸ ਰੈਲੀ ਰੱਖੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਤੋਂ ਜਲਦ ਹੱਲ ਕਰੇ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਨੰਬਰਦਾਰ ਸਤਵਿੰਦਰ ਸਿੰਘ ਸੋਨਾ ਢਿਲਵਾਂ ਤੇ ਨੰਬਰਦਾਰ ਜੁਗਰਾਜ ਸਿੰਘ ਤਪਾ ਨੇ ਕਿਹਾ ਕਿ ਨੰਬਰਦਾਰ ਯੂਨੀਅਨ ਆਪਣੇ ਹੱਕੀ ਮੰਗਾਂ ਲਈ ਇਕਜੁੱਟ ਹੈ। ਜਿਸ ਦੇ ਚਲਦਿਆਂ ਅੱਜ ਸੰਗਰੂਰ ਰੋਸ ਰੈਲੀ ’ਚ ਪਹੁੰਚ ਕੇ ਸਮੂਹ ਨੰਬਰਦਾਰ ਆਪਣੀ ਏਕਤਾ ਦਾ ਪ੍ਰਗਟਾਵਾ ਕਰਨਗੇ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਰੋਸ ਰੈਲੀ ਤੋਂ ਬਾਅਦ ਵੀ ਨੰਬਰਦਾਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਨੰਬਰਦਾਰ ਗੁਰਦੀਪ ਸਿੰਘ, ਤਰਸੇਮ ਸਿੰਘ ਸੁਖਪੁਰਾ ਮੌੜ, ਜਗਰਾਜ ਸਿੰਘ ਦਰਾਜ, ਜਗਤਾਰ ਸਿੰਘ ਦਰਾਜ, ਚਰਨਜੀਤ ਸਿੰਘ, ਗੁਰਬਖਸ਼ੀਸ ਸਿੰਘ ਦਰਾਜ, ਗੁਰਤੇਜ ਸਿੰਘ ਤਪਾ,ਬਲਵਿੰਦਰ ਸਿੰਘ ਮੋੜ ਨਾਭਾ, ਜਗਤਾਰ ਸਿੰਘ ਧੌਲਾ,ਹਰਦੀਪ ਸਿੰਘ, ਜਗਰੂਪ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਨਾਹਰ ਸਿੰਘ, ਨੰਬਰਦਾਰ ਲਖਬੀਰ ਸਿੰਘ ਤਪਾ, ਯਾਦਵਿੰਦਰ ਸਿੰਘ ਮੋੜ ਨਾਭਾ, ਬਸੰਤ ਸਿੰਘ ਸੰਤਪੁਰਾ ਮੌੜ, ਨੰਦ ਸਿੰਘ ਕਾਹਨੇਕੇ, ਲਖਬੀਰ ਸਿੰਘ ਢਿਲਵਾਂ,ਗੁਰਮੇਲ ਸਿੰਘ ਕਾਹਨੇਕੇ, ਸੁਖਵਿੰਦਰ ਸਿੰਘ ਮੋੜ ਨਾਭਾ, ਸਤਨਾਮ ਸਿੰਘ ਤਪਾ, ਕੁਲਦੀਪ ਸਿੰਘ ਤਪਾ, ਦਰਸ਼ਨ ਸਿੰਘ ਤਾਜੋ ਆਦਿ ਸਮੂਹ ਨੰਬਰਦਾਰ ਮੌਜੂਦ ਸਨ।