- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਚਰੋਪੈਥੀ ਨਾਲ ਹਰੇਕ ਬਿਮਾਰੀ ਦਾ ਇਲਾਜ ਸੰਭਵ : ਡਾ:ਵਿਰਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਨੈਚਰੋਪੈਥੀ ਵਿਧੀ ਹਰੇਕ ਬਿਮਾਰੀ ਲਈ ਬੜੀ ਕਾਰਗਰ ਸਿੱਧ ਹੋ ਰਹੀ ਹੈ ਤੇ ਇਸਦੇ ਨਤੀਜੇ ਬੜੇ ਸਾਰਥਕ ਆ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਨੈਚਰੋਪੈਥੀ ਦੇ ਸੂਬਾ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਵਿਰਕ ਰਿਟਾਇਰਡ ਸੀਐੱਮਓ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਈ ਬਿਮਾਰੀਆਂ ਤੋਂ ਪੀੜਤ ਸੁਰਿੰਦਰ ਸਿੰਘ ਨੂੰ ਛੁੱਟੀ ਦੇਣ ਮੌਕੇ ਪੱਤਰਕਾਰਾਂ ਦੇ ਰੂਬਰੂ ਕਰਦਿਆਂ ਦੱਸਿਆ ਕਿ ਸੁਰਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਤੇ ਕਈ ਬਿਮਾਰੀਆਂ ਤੋਂ ਪੀੜਤ ਸੀ ਜਿਸ ਨੂੰ ਨੈਚਰੋਪੈਥੀ ਵਿਧੀ ਨਾਲ ਨੌ ਬਰ ਨੌ ਕੀਤਾ ਗਿਆ ਹੈ। ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਦੇ ਡਾਇਰੈਕਟਰ ਡਾ. ਗੁਰਮੇਲ ਸਿੰਘ ਵਿਰਕ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਨਡੌਲਾ ਦਾ ਇਲਾਜ ਇੱਥੇ ਹਸਪਤਾਲ ’ਚ ਰੱਖਕੇ ਬਿਨਾਂ ਕਿਸੇ ਦਵਾਈ ਤੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੀੜਿਤ ਸੁਰਿੰਦਰ ਸਿੰਘ ਦੇ ਗੁਰਦਿਆਂ ’ਚ ਪੱਥਰੀਆਂ, ਗਦੂਦ ਵਧਣਾ,ਪਿਸ਼ਾਬ ਦੀ ਰੁਕਾਵਟ, ਦੋਨੋਂ ਗੋਡੇ ਖਰਾਬ,ਚੂਲਾ ਖਰਾਬ, ਕਬਜ,ਬਵਾਸੀਰ, ਜਿਆਦਾ ਸ਼ਰਾਬ ਪੀਣ ਕਾਰਨ ਲੀਵਰ ਦਾ ਖਰਾਬ ਹੋਣਾ, ਪੀੜਤ ਦਿਨੋ ਦਿਨ ਮੋਟਾਪੇ ਦਾ ਸ਼ਿਕਾਰ ਹੋ ਰਿਹਾ ਸੀ। ਪੀੜਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਦਾ ਪੰਜਾਬ ਦੇ ਅਲੱਗ ਅਲੱਗ ਡਾਕਟਰਾਂ ਤੇ ਨਾਮੀ ਹਸਪਤਾਲਾਂ ਤੋਂ ਇਲਾਜ ਕਰਵਾਇਆ ਪ੍ਰੰਤੂ ਸਾਰੇ ਇਲਾਜ ਫੇਲ ਹੋਣ ਕਾਰਨ ਜਦੋਂ ਪੀੜਤ ਸੁਰਿੰਦਰ ਸਿੰਘ ਸਾਡੇ ਰਿਸਰਚ ਸੈਂਟਰ ਭਦੌੜ ਵਿਖੇ ਪਹੁੰਚਿਆ ਤਾਂ ਸਾਡੀ ਟੀਮ ਦੇ ਮਾਹਰ ਡਾ. ਉਪਿੰਦਰ ਸਿੰਘ ਵਿਰਕ ਐਮਬੀਬੀਐਸ, ਡਾਕਟਰ ਮਨਿੰਦਰ ਸਿੰਘ ਵਿਰਕ, ਡਾਕਟਰ ਸ਼ਿਬਾਗੀ ਵਿਰਕ (ਦੋਨੋਂ ਵੀ ਐਨ ਆਈਐਸ ਨੈਚਰੋਪੈਥੀ) ਯੋਗਾ ਹਸਪਤਾਲ ਮੁਫਤ ਨਸ਼ਾ ਛੜਾਊ ਕੇਂਦਰ ਭਦੌੜ ਪੰਜਾਬ ਵੱਲੋਂ ਬਿਨਾਂ ਕਿਸੇ ਦਵਾਈ ਤੋਂ ਕੁਦਰਤੀ ਇਲਾਜ ਪ੍ਰਣਾਲੀ ਦੀਆਂ ਵਿਧੀਆਂ ਮਿੱਟੀ, ਪਾਣੀ, ਧੁੱਪ, ਯੋਗਾ, ਖੁਰਾਕ, ਮਾਲਸ਼, ਸੈਰ, ਨਾਲ ਪੀੜਤ ਦਾ ਇਲਾਜ ਕੀਤਾ ਗਿਆ ਤਾਂ ਪੀੜਤ ਸੁਰਿੰਦਰ ਸਿੰਘ ਪੂਰੀ ਤਰਾਂ ਤੰਦਰੁਸਤ ਹੋ ਗਿਆ। ਤੰਦਰੁਸਤ ਹੋਏ ਸੁਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਨੈਚੁਰੋਪੈਥੀ ਵਿਧੀ ਰਾਹੀਂ ਇਲਾਜ ਕਰਵਾ ਕੇ ਆਪਣੇ ਆਪ ਨੂੰ ਬੜਾ ਬਿਹਤਰ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਡਾਕਟਰ ਵਿਰਕ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।