- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਜੀਤਪੁਰਾ ਦੀ 18 ਏਕੜ ਜ਼ਮੀਨ ਦੇ ਕਬਜ਼ਾ ਵਾਰੰਟ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਰੋਹ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ,
ਭਦੌੜ : ਪਿੰਡ ਜਗਜੀਤ ਪੁਰਾ ਵਿਖੇ ਡੇਰਾ ਗੁਰਮੁਖ ਸਿੰਘ ਚੈਰੀਟੇਬਲ ਟਰੱਸਟ ਕਰਮੂ ਪੱਤੀ ਉੱਗੋਕੇ ਦੀ 18 ਏਕੜ ਜ਼ਮੀਨ ਸਬੰਧੀ ਕਬਜ਼ਾ ਵਾਰੰਟ ਦਸਵੀਂ ਵਾਰ ਵੀ ਰੋਕ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਇਸ ਮਾਮਲੇ ’ਚ ਭਰਵੀਂ ਹਮਾਇਤ ਕੀਤੀ ਗਈ। ਕਿਸਾਨਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਮੌਕੇ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਦਰਸ਼ਨ ਸਿੰਘ ਉੱਗੋਕੇ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਹਾ ਕਿ ਉਕਤ ਜ਼ਮੀਨ ਟਰੱਸਟ ਦੇ ਨਾਮ ਦਰਜ ਹੈ ਤੇ ਇੰਤਕਾਲ ਵੀ ਟਰੱਸਟ ਦੇ ਨਾਮ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜ਼ਮੀਨ ’ਤੇ ਕਬਜ਼ਾ ਅਤੇ ਵਾਹੀ ਟਰੱਸਟ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸੇ ਵੀ ਪਿੰਡ ਦੀ ਕਿਸਾਨ-ਮਜ਼ਦੂਰ ਦੀ ਜ਼ਮੀਨ ਜਾਂ ਘਰ ਦੀ ਕੁਰਕੀ ਤੇ ਕਬਜ਼ਾ ਵਾਰੰਟ ਨਹੀਂ ਹੋਣ ਦੇਵੇਗੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਬੂਟਾ ਸਿੰਘ, ਸਕੱਤਰ ਨਛੱਤਰ ਸਿੰਘ, ਵਾਇਸ ਪ੍ਰਧਾਨ ਜਗਰਾਜ ਸਿੰਘ, ਹਰਲੀਨ ਸਿੰਘ ਚੰਨੀ, ਬਲਵੀਰ ਸਿੰਘ, ਅਮਰੀਕ ਸਿੰਘ, ਤਾਰਾ ਸਿੰਘ ਜਗਜੀਤਪੁਰਾ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਹਰਜਿੰਦਰ ਸਿੰਘ ਚੀਮਾ, ਦਰਸ਼ਨ ਸਿੰਘ ਭੈਣੀ, ਬਲੌਰ ਸਿੰਘ ਛੰਨਾ, ਨਰਿੱਪਜੀਤ ਸਿੰਘ ਬਡਬਰ, ਦਰਸ਼ਨ ਸਿੰਘ ਚੀਮਾ, ਜਗਤਾਰ ਸਿੰਘ ਢਿਲਵਾਂ, ਹਰੀ ਸਿੰਘ ਭਗਤਪੁਰਾ, ਰਾਮ ਸਿੰਘ ਸੰਘੇੜਾ, ਕੁਲਜੀਤ ਸਿੰਘ, ਨਾਜ਼ਰ ਸਿੰਘ ਠੁੱਲੀਵਾਲ, ਬੂਟਾ ਸਿੰਘ ਗੰਡੇਵਾਲ, ਔਰਤ ਆਗੂ ਕਮਲਜੀਤ ਕੌਰ ਬਰਨਾਲਾ, ਲਖਵੀਰ ਕੌਰ ਧਨੌਲਾ, ਅਮਰਜੀਤ ਕੌਰ ਬਡਬਡ, ਬਿੰਦਰ ਪਾਲ ਕੌਰ ਭਦੌੜ, ਮਨਜੀਤ ਕੌਰ ਕਾਨੇ ਕੇ, ਰਣਜੀਤ ਕੌਰ ਪੱਤੀ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ।