- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਜੀਦਕੇ ਖੁਰਦ ਵਿਖੇ ਸਰਕਾਰੀ ਨਰਸਰੀ ਨੂੰ ਲੀਜ ਦੇ ਦਿੱਤੇ ਜਾਣ ਦੇ ਰੋਸ ਵਜੋਂ ਮਜਦੂਰਾਂ ਵਲੋਂ ਧਰਨਾ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ,
ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਦੇ ਪਿੰਡ ਵਜੀਦਕੇ ਖੁਰਦ ਵਿਖੇ ਨਹਿਰੀ ਵਿਭਾਗ ਦੀ 32 ਕਨਾਲਾਂ (4 ਏਕੜ) ਜ਼ਮੀਨ ਚੱਲ ਰਹੀ ਨਰਸਰੀ ਨੂੰ ਖਾਲੀ ਕਰਵਾ ਕੇ ਇੱਕ ਨਿੱਜੀ ਕੰਪਨੀ ਨੂੰ ਲੀਜ ਤੇ ਦਿੱਤੇ ਜਾਣ ਦੇ ਵਿਰੋਧ ’ਚ ਮਜ਼ਦੂਰਾਂ ਵੱਲੋਂ ਗੁਰਦੁਆਰਾ ਬਾਬਾ ਸਤਿਕਰਤਾਰ ਜੀ ਨਜ਼ਦੀਕ ਲੁਧਿਆਣਾ ਬਰਨਾਲਾ ਮੁੱਖ ਮਾਰਗ ਪਿੰਡ ਵਜੀਦਕੇ ਖੁਰਦ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੱਲ ਰਹੀ ਨਰਸਰੀ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ । ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਰਜੀਤ ਸਿੰਘ ਖਿਆਲੀ, ਨਰੇਗਾ ਰੁਜ਼ਗਾਰ ਪ੍ਰਾਪਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਰਾਮਾ, ਜ਼ਿਲ੍ਹਾ ਸਕੱਤਰ ਖੁਸੀਆ ਸਿੰਘ ਬਰਨਾਲਾ, ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰੀ ਨਰਸਰੀਆਂ ਨੂੰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰਕੇ ਮਜ਼ਦੂਰਾਂ ਦੇ ਕੰਮ ਬੰਦ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਜਦੂਰ ਜਥੇਬੰਦੀਆ ਵੱਲੋਂ ਲੜੇ ਗਏ ਸੰਘਰਸ਼ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਝੁਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਵੱਲੋਂ ਫਿਰ ਵੀ ਨਰਸਰੀ ਨੂੰ ਚੱਕਣ ਲਈ ਹੁਕਮ ਆਉਦੇ ਹਨ ਤਾਂ ਮਜ਼ਦੂਰਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਿਜਲੀ ਵਿਭਾਗ ਦੇ ਅਧਿਕਾਰੀ ਗੁਰਮੇਲ ਸਿੰਘ ਤੇ ਜੇਈ ਕੁਲਵੀਰ ਸਿੰਘ ਔਲਖ ਨੇ ਨਹਿਰੀ ਵਿਭਾਗ ਵੱਲੋਂ ਮਜ਼ਦੂਰ ਆਗੂਆਂ ਨੂੰ ਇੱਕ ਲਿਖਤੀ ਪੱਤਰ ਸੋਪਦਿਆਂ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਇਸ ਨਰਸਰੀ ਨੂੰ ਇਸੇ ਥਾਂ ’ਤੇ ਬਰਕਰਾਰ ਰੱਖਿਆ ਜਾਵੇਗਾ । ਇਸ ਮੌਕੇ ਭਾਈ ਸੁਖਦੇਵ ਸਿੰਘ ਖਾਲਸਾ ਵਜੀਦਕੇ, ਐੱਮਪੀ ਵਜੀਦਕੇ,ਬੂਟਾ ਸਿੰਘ ਦੀਵਾਨਾ, ਕੁਲਦੀਪ ਕੌਰ ਚੁਹਾਣਕੇ ਕਲਾਂ, ਸੁਮਨਪ੍ਰੀਤ ਕੌਰ ਕੁਰੜ, ਜਗਸੀਰ ਸਿੰਘ ਵਜੀਦਕੇ, ਕਰਮਜੀਤ ਕੌਰ ਵਜੀਦਕੇ ਖੁਰਦ, ਕਾਕਾ ਸਿੰਘ ਮਹਿਲ ਕਲਾਂ, ਹਰਵਿੰਦਰ ਸਿੰਘ ਛੀਨੀਵਾਲ, ਹਰਵਿੰਦਰ ਕੌਰ ਕੁਰੜ, ਦਰਬਾਰਾ ਸਿੰਘ, ਸਿੰਦਰ ਸਿੰਘ ਵਜੀਦਕੇ, ਸੁਰਜੀਤ ਸਿੰਘ ਵਜੀਦਕੇ, ਬਿੱਕਰ ਸਿੰਘ ਕੁਰੜ, ਜਗਦੇਵ ਸਿੰਘ, ਪ੍ਰੀਤਮ ਸਿੰਘ ਅਮਲਾ ਸਿੰਘ ਵਾਲਾ, ਪ੍ਰਕਾਸ ਸਿੰਘ ਕੁਰੜ, ਰਾਜ ਕੁਮਾਰ ਖਿਆਲੀ, ਬਿੱਕਰ ਸਿੰਘ ਵਜੀਦਕੇ, ਰਾਣੀ ਕੌਰ, ਕਰਮਜੀਤ ਸਿੰਘ, ਪਰਮਜੀਤ ਕੌਰ ਕੁਰੜ, ਕਿਰਨਜੀਤ ਕੌਰ, ਜੀਤ ਕੌਰ, ਪਰਮਜੀਤ ਕੌਰ ਕੁਰੜ ਆਦਿ ਹਾਜਰ ਸਨ।