- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਪੰਜਾਬ ਦੇ ਮੱਥੇ ’ਤੇ ਵੱਡਾ ਕਲੰਕ : ਕੈਪਟਨ ਸਿੱਧੂ

ਸਟਾਫ ਰਿਪਰੋਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਅੰਦਰ ਭਾਜਪਾ ਵੱਲੋਂ ਵਿੱਢੀ ਗਈ ਵੱਡੀ ਨਸ਼ਾ ਮੁਕਤ ਯਾਤਰਾ 24 ਸਤੰਬਰ ਨੂੰ ਪਹੁੰਚ ਰਹੀ ਹੈ। ਜ਼ਿਲ੍ਹਾ ਬਰਨਾਲਾ ਅੰਦਰ ਇਸ ਯਾਤਰਾ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਕਰਨਗੇ। ਇਹ ਯਾਤਰਾ ਸਵੇਰੇ 10 ਵਜੇ ਤਪਾ, 12 ਵਜੇ ਸ਼ਾਂਤੀ ਹਾਲ ਬਰਨਾਲਾ ਤੇ 2 ਵਜੇ ਸ਼ੇਰਪੁਰ ਪਹੁੰਚ ਰਹੀ ਹੈ। ਇਹ ਜਾਣਕਾਰੀ ਸਾਬਕਾ ਸੈਨਿਕ ਵਿੰਗ ਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਸੈਨਿਕਾਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲੀ ਹੈ ਤੇ ਇਸ ਨੂੰ ਹਰੀ ਝੰਡੀ ਦਿਖਾ ਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰਵਾਨਾ ਕੀਤਾ ਸੀ। ਇਹ ਯਾਤਰਾ 24 ਸਤੰਬਰ ਨੂੰ ਬਰਨਾਲਾ ਜ਼ਿਲ੍ਹੇ ’ਚ ਪਹੁੰਚ ਰਹੀ ਹੈ ਤੇ ਇਸ ਦੀ ਅਗਵਾਈ ਪੰਜਾਬ ਦੇ ਵੱਡੇ-ਵੱਡੇ ਆਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਪੰਜਾਬ ਦੀ ਧਰਤੀ ’ਤੇ ਕੋਹੜ ਹਨ ਤੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਹਰ ਇੱਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਬਰਨਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਾਤਾਂ, ਗੋਤਾਂ, ਧਰਮਾਂ ਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਮਹਾਨ ਤੇ ਨੋਬਲ ਕਾਰਜ ਲਈ ਭਾਜਪਾ ਵੱਲੋਂ ਵਿੱਢੀ ਯਾਤਰਾ ’ਚ ਸਮੂਹ ਸ਼ਹਿਰ ਵਾਸੀ ਤੇ ਸਮੂਹ ਜ਼ਿਲ੍ਹਾ ਨਿਵਾਸੀ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਤੇ ਇਸ ਯਾਤਰਾ ਦੇ ਨਾਲ ਆਏ ਸੀਨੀਅਰ ਆਗੂਆਂ ਦੇ ਵਿਚਾਰ ਸੁਣਨ ਅਤੇ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ’ਚ ਆਪਣਾ ਸਹਿਯੋਗ ਪਾਉਣ।