- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕਰੇ ਤੇ ਡੀਏਪੀ ਖਾਦ ਦੀ ਘਾਟ ਨੂੰ ਪੂਰਾ ਕਰੇ - ਭਾਕਿਯੂ ਕਾਦੀਆਂ

ਨਵਦੀਪ ਸੇਖਾ, ਪੰਜਾਬੀ ਜਾਗਰਣ,
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰਨਾਲਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਨੌਵੀਂ ਧਨੋਲਾ ਵਿਖੇ ਹੋਈ! ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਬੜੈਚ, ਜਸਮੇਲ ਸਿੰਘ ਕਾਲੇਕੇ, ਯਾਦਵਿੰਦਰ ਸਿੰਘ ਰਾਜਗੜ੍ਹ, ਬਲਦੇਵ ਸਿੰਘ ਬਿੱਟੂ ਝਲੂਰ, ਪਰਵਿੰਦਰ ਹੰਡਿਆਇਆ ਨੇ ਕਿਹਾ ਕਿ ਸਰਕਾਰ ਮੰਡੀਆਂ ’ਚ ਢੁਕਵੇਂ ਪ੍ਰਬੰਧ ਕਰਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਵੇ। ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਮੰਡੀਆਂ ’ਚ ਆ ਰਹੀ ਹੈ ਜੋ ਸਰਕਾਰੀ ਖਰੀਦ ਸ਼ੁਰੂ ਨਾ ਹਨ ਕਰਕੇ ਕਿਸਾਨਾਂ ਨੂੰ ਐੱਮਐੱਸਪੀ ਤੋਂ ਘੱਟ ਰੇਟ ਉੱਤੇ ਵੇਚਣੀ ਪੈ ਰਹੀ ਹੈ ਜੋ ਕੇ ਕਿਸਾਨਾਂ ਦੀ ਚਿੱਟੇ ਦਿਨ ਲੁੱਟ ਹੀ ਰਹੀ ਹੈ ਇਹੋ ਫਸਲ ਆੜ੍ਹਤੀਆ ਜਾਂ ਵਪਾਰੀਆਂ ਵੱਲੋਂ ਬੋਰੀਆਂ ’ਚ ਭਰ ਕੇ ਰੱਖ ਲਈ ਜਾਵੇਗੀ ਤੇ ਸਰਕਾਰੀ ਖਰੀਦ ਸ਼ੁਰੂ ਹੋਣ ਤੇ ਦੁਬਾਰਾ ਬੋਰੀਆਂ ਭਰ ਕੇ ਬੇਚੀ ਜਾਵੇਗੀ।
ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਆਂ ਕਿਹਾ ਕਿ ਮੰਡੀਆਂ ’ਚ ਢੁਕਵੇਂ ਪ੍ਰਬੰਧ ਕਰਕੇ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪੂਰਾ ਮੁੱਲ ਮਿਲ ਸਕੇ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਕਿਸਾਨਾਂ ਵੱਲੋਂ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਕੀਤੀ ਜਾਂਦੀ ਹੈ, ਜੋ ਕਿ ਡੀਏਪੀ ਖਾਦ ਦੀ ਜ਼ਰੂਰਤ ਪੈਂਦੀ ਹੈ ਪਰ ਹਲੇ ਤੱਕ ਕਿਸਾਨਾਂ ਤੱਕ ਡੀਏਪੀ ਖਾਦ ਨਹੀਂ ਪਹੁੰਚੀ ਜ਼ਿਲ੍ਹਾ ਬਰਨਾਲਾ ਅੰਦਰ ਸਿਰਫ 25% ਡੀਏਪੀ ਖਾਦ ਆਈ ਹੈ ਜੋ ਕਿ ਬਹੁਤ ਘੱਟ ਹੈ ਸੋ ਸਰਕਾਰ ਨੂੰ ਅਪੀਲ ਹੈ ਕਿ ਜ਼ਿਲ੍ਹਾ ਬਰਨਾਲਾ ਅੰਦਰ ਸਪੈਸ਼ਲ ਰੈਕ ਲਾ ਕੇ ਡੀਏਪੀ ਖਾਦ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਮੇਟਣ ਲਈ 200 ਰੁਪਏ ਪ੍ਰਤੀ ਕੁਇੰਟਲ ਜਾਂ 3000 ਰੁਪਏ ਪ੍ਰਤੀ ਏਕੜ ਸਹਾਇਤਾ ਰਾਸੀ ਕਿਸਾਨਾਂ ਨੂੰ ਦਿੱਤੀ ਜਾਵੇ ਅਤੇ 90% ਸਬਸਿਡੀ ਉੱਪਰ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਫਸਲਾਂ ਦੀ ਰਹਿੰਦ ਖੂੰਦ ਨੂੰ ਸਮੇਟ ਸਕਣ ਜੇਕਰ ਸਰਕਾਰ ਕਿਸਾਨਾਂ ਦੀ ਆਰਥਿਕ ਸਹਾਇਤਾ ਅਤੇ ਮਸ਼ੀਨਰੀ ਮਹਾਈਆ ਨਹੀਂ ਕਰਵਾਉਂਦੀ ਤਾਂ ਮਜਬੂਰੀ ਬੱਸ ਕਿਸਾਨਾਂ ਨੂੰ ਅੱਗ ਲਾਉਣੀ ਪਵੇਗੀ! ਇਸ ਮੌਕੇ ਬੁਗਰ ਸਿੰਘ ਫਰਵਾਹੀ, ਜੱਗਾ ਮਾਨ ਸੇਖਾ, ਕਾਬਲ ਸਿੰਘ, ਜਗਤ ਸਿੰਘ ਧੂਰਕੋਟ, ਬਲਜੀਤ ਸਿੰਘ ਬੱਲੀ ਪੱਖੋਂ ਕਲਾਂ, ਨਿਰਮਲ ਸਿੰਘ ਛੰਨਾ, ਕੋਮਲਦੀਪ ਸਿੰਘ ਧਨੌਲਾ, ਸਤਨਾਮ ਸਿੰਘ, ਅਵਤਾਰ ਸਿੰਘ ਵਿੱਕੀ ਠੀਕਰੀਵਾਲ, ਲਖਵਿੰਦਰ ਸਿੰਘ ਕਰਮਗੜ, ਗੁਰਦਿਆਲ ਸਿੰਘ, ਬੂਟਾ ਸਿੰਘ, ਆਦਿ ਹਾਜਰ ਸਨ