ਮੁਲਾਜ਼ਮ ਤੇ ਪੈਨਸ਼ਨਰਾਂ ਨੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੇ ਘਰ ਦਾ ਸੰਕੇਤਕ ਘਿਰਾਓ ਕਰਕੇ ਕੀਤੀ ਨਾਰੇਬਾਜ਼ੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਾਂਝੀ ਤਾਲਮੇਲ ਕਮੇਟੀ ਵੱਲੋਂ 19 ਤੇ 20 ਸਤੰਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਤੇ ਦਫ਼ਤਰਾਂ ਦੇ ਘਿਰਾਓ ਦੀ ਲੜੀ ’ਚ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡੀਸੀ ਕੰਪਲੈਕਸ ਬਰਨਾਲਾ ’ਚ ਰੈਲੀ ਕਰਨ ਉਪਰੰਤ ਮਾਰਚ ਕਰਦੇ ਹੋਏ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਰਿਹਾਇਸ਼ ਦਾ ਸੰਕੇਤਕ ਘਿਰਾਓ ਕਰਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਮੁਲਾਜ਼ਮ ਤੇ ਪੈਨਸ਼ਨਰਜ ਸਰਕਾਰ ਵੱਲੋਂ ਐਲਾਨੇ 8% ਮਹਿੰਗਾਈ ਭੱਤੇ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਮੁਲਾਜ਼ਮਾਂ ਤੇ ਪੈਨਸ਼ਨਰ ਆਗੂਆਂ ਤਰਸੇਮ ਭੱਠਲ, ਦਰਸ਼ਨ ਚੀਮਾ, ਬਲਜਿੰਦਰ ਪ੍ਰਭੂ, ਮੋਹਣ ਸਿੰਘ ਛੰਨਾ, ਗੁਰਲਾਭ ਸਿੰਘ ਮੌੜ, ਪ੍ਰਿੰਸੀਪਲ ਕੌਰ ਸਿੰਘ, ਕੇਵਲ ਸਿੰਘ ਇੰਜੀਨੀਅਰ, ਜੁਗਰਾਜ ਸਿੰਘ ਰਾਮਾ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਹਿੰਗਾਈ ਭੱਤੇ ਦੀ ਥਾਂ ਜਥੇਬੰਦੀ ਵੱਲੋਂ ਭੇਜੇ ਮੰਗ ਪੱਤਰ ’ਚ ਦਰਜ ਸਾਰੀਆਂ ਮੰਗਾਂ ਦਾ ਹੱਲ ਕੀਤਾ ਜਾਵੇ। ਸਥਾਨਕ ਡੀਸੀ ਕੰਪਲੈਕਸ ਚ ਹੋਈ ਵਿਸ਼ਾਲ ਰੈਲੀ ਇਕੱਠੇ ਹੋਏ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਮਿਡ ਡੇਅ ਮੀਲ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰਾਂ, ਮਾਨ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਠੇਕਾ ਕੰਟਰੈਕਟ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਕੰਪਿਉਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਦਰਜ ਕੀਤਾ ਜਾਵੇ, 15-01-2015 17-07-2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਅਦਾਲਤੀ ਫੈਸਲੇ ਜਨਰਲਾਈਜ ਕੀਤੇ ਜਾਣ। ਇਸ ਮੌਕੇ ਬੁਲਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਲਗਾਈਆਂ ਗੈਰ ਵਿੱਦਿਅਕ ਡਿਊਟੀਆਂ ਰਾਸ਼ਨ ਕਾਰਡ ਵੈਰੀਫਿਕੇਸ਼ਨ ’ਚ ਲਗਾਈਆਂ ਡਿਊਟੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਅਫ਼ਸਰਾਂ ਵੱਲੋਂ ਜਾਰੀ ਕੀਤੇ ਗਏ ਨੋਟਿਸ ਰੱਦ ਕਰਨ ਦੀ ਮੰਗ ਕੀਤੀ ਗਈ। ਜੇ ਪ੍ਰਸ਼ਾਸਨ ਨੇ ਅਧਿਆਪਕਾਂ ਦੀ ਰਾਸ਼ਨ ਕਾਰਡ ਵੈਰੀਫਿਕੇਸ਼ਨ ’ਚ ਡਿਊਟੀ ਤੇ ਨੋਟਿਸ ਰੱਦ ਨਾ ਕਰਨ ਤੇ ਵੱਡਾ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ। ਇਸ ਮੌਕੇ ਕਰਮਜੀਤ ਬੀਹਲਾ, ਰਾਜੀਵ ਕੁਮਾਰ, ਮਾਸਟਰ ਮਨੋਹਰ ਲਾਲ, ਨਿਰਮਲਜੀਤ ਸਿੰਘ ਚਾਨੇ,ਸ਼ਿੰਦਰ ਸਿੰਘ ਧੌਲਾ, ਰਾਜਿੰਦਰ ਸਿੰਘ, ਰਾਜ ਕੁਮਾਰ,ਬਚਨ ਸਿੰਘ,ਦਰਸ਼ਨ ਸਿੰਘ, ਹਾਕਮ ਸਿੰਘ ਨੂਰ, ਕੁਲਵਿੰਦਰ ਸਿੰਘ, ਨਿਰਮਲ ਸਿੰਘ ਪੱਖੋ, ਨਰੈਣ ਦੱਤ, ਜੋਰਾ ਸਿੰਘ ਖਿਆਲੀ, ਸੰਦੀਪ ਕੌਰ ਪੱਤੀ, ਮੈਡਮ ਚੰਚਲ ਕੌਸ਼ਲ, ਦਲਜਿੰਦਰ ਪੰਡੋਰੀ, ਖੁਸ਼ੀਆ ਸਿੰਘ, ਸ਼ੇਰ ਸਿੰਘ ਫਰਵਾਹੀ, ਬਲਦੇਵ ਸਿੰਘ ਧੌਲਾ, ਦਰਸ਼ਨ ਸਿੰਘ ਪੰਡੋਰੀ, ਹਰਭੋਲ ਸਿੰਘ ਠੀਕਰੀਵਾਲਾ, ਗੁਰਪ੍ਰੀਤ ਸਿੰਘ ਭੋਤਨਾ, ਸੁਮਿਤ ਕੰਬੋਜ, ਗੁਰਮੀਤ ਸੁਖਪੁਰ, ਗੁਰਪ੍ਰੀਤ ਸ਼ਹਿਣਾ, ਜਗਤਾਰ ਸਿੰਘ ਜਜੀਰਾ, ਬਲਦੇਵ ਮੰਡੇਰ, ਮਨਮੋਹਨ ਭੱਠਲ, ਲਖਵੀਰ ਠੁੱਲੀਵਾਲ, ਸੁਖਦੀਪ ਤਪਾ,ਸੱਤਪਾਲ ਤਪਾ, ਮਾਲਵਿੰਦਰ ਬਨਾਲਾ, ਤੇਜਿੰਦਰ ਤੇਜੀ, ਸੋਨਦੀਪ ਟੱਲੇਵਾਲ, ਰਾਜਿੰਦਰ ਸਿੰਘ ਬਡਬਰ ਟੈਕਨੀਕਲ ਕਾਲਜ, ਨਵਨੀਤ ਭੱਠਲ, ਰਵਿੰਦਰ ਸ਼ਰਮਾ, ਬਲਵੰਤ ਸਿੰਘ, ਦਰਸ਼ਨ ਦਸੌਂਧਾ ਸਿੰਘ ਵਾਲਾ, ਜਗਵੰਤ ਸਿੰਘ, ਕੇਵਲ ਸਿੰਘ, ਸੁਰਿੰਦਰ ਸ਼ਰਮਾ, ਰਛਪਾਲ ਠੀਕਰੀਵਾਲ ਸਮੇਤ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਸਾਥੀ ਮੌਜੂਦ ਸਨ।