- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਨਪੁਰੀ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਕਲਾ ਮੁਕਾਬਲਿਆਂ ਲਈ ਚੋਣ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮਹੁੱਈਆ ਕਰਵਾ ਰਹੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਜਿੱਥੇ ਪੜ੍ਹਾਈ,ਖੇਡਾਂ ਦੇ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਉੱਥੇ ਹੀ ਕਲਾ,ਸੱਭਿਆਚਾਰਿਕ ਸਰਗਰਮੀਆਂ ਦੇ ਮੁਕਾਬਲਿਆਂ ’ਚ ਵੀ ਵਿਸ਼ੇਸ ਨਾਮਣਾ ਖੱਟ ਕੇ ਮੱਲਾਂ ਮਾਰ ਰਹੇ ਹਨ,ਇਸ ਤਰ੍ਹਾਂ ਹੀ ਸੰਸਥਾ ਦੇ ਵਿਦਿਆਰਥੀਆਂ ਨੇ ਪਿਛਲੇ ਸਮੇਂ ’ਚ ਸਿੱਖਿਆ ਤੇ ਕਲਾ ਮੰਚ ਪੰਜਾਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਆਨਲਾਈਨ ਕਲਾ ਮੁਕਾਬਲੇ 2026 ’ਚ ਸੰਸਥਾ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੁੰਦਰ ਲਿਖਾਈ ਤੇ ਚਿੱਤਰਕਾਰੀ ’ਚ ਉੱਪਲਬਧੀ ਪ੍ਰਾਪਤ ਕਰਦੇ ਹੋਏ ਰਾਜ ਪੱਧਰੀ ਕਲਾ ਮੁਕਾਬਲੇ (ਆਫਲਾਈਨ) ’ਚ ਆਪਣਾ ਸਥਾਨ ਬਣਾਉਂਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਵਿਸ਼ੇਸ ਪ੍ਰਾਪਤੀ ਤੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ(ਡਾਇਰੈਕਟਰ) ਨੇ ਚੁਣੇ ਗਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਈ ਜਾਣਕਾਰੀ ਦਿੱਤੀ ਕਿ ਸਿੱਖਿਆ ਤੇ ਕਲਾ ਮੰਚ ਪੰਜਾਬ ਵੱਲੋਂ ਪਿਛਲੇ ਦਿਨੀ ਪ੍ਰਾਈਵੇਟ ਵਰਗ ਦੇ ਜ਼ਿਲ੍ਹਾ ਪੱਧਰੀ ਆਨਲਾਈਨ ਕਲਾ ਮੁਕਾਬਲੇ 2026 ’ਚ ਜ਼ਿਲ੍ਹੇ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਸ ’ਚ ਸੰਸਥਾ ਦੀ ਵਿਦਿਆਰਥਣ ਅਰਪਨ ਕੌਰ ਲਧੇਰ ਪੁੱਤਰੀ ਯਾਦਵਿੰਦਰ ਸਿੰਘ(ਕਲਾਸ ਚੌਥੀ) ਨੇ (ਪ੍ਰਾਇਮਰੀ ਪ੍ਰਾਈਵੇਟ ਵਰਗ ਆਨਲਾਈਨ) ਦੇ ਸੁੰਦਰ ਲਿਖਾਈ ਮੁਕਾਬਲੇ ’ਚ ਆਪਣੇ ਕਲਾਤਮਕ ਹੁਨਰ ਤੇ ਮਿਹਨਤ ਸਦਕਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਿਦਿਆਰਥੀ ਗੁਰਫਤਿਹ ਸਿੰਘ ਜਟਾਣਾ ਪੁੱਤਰ ਸੁਖਪ੍ਰੀਤ ਸਿੰਘ(ਕਲਾਸ ਪੰਜਵੀ) ਨੇ (ਪ੍ਰਾਇਮਰੀ ਪ੍ਰਾਈਵੇਟ ਵਰਗ ਆਨਲਾਈਨ) ਦੇ ਚਿੱਤਰਕਾਰੀ ਮੁਕਾਬਲੇ ’ਚ ਆਪਣੀ ਕਲਾ ਦੇ ਬਲ ਤੇ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਸਥਾਨ ਹਾਸਿਲ ਕੀਤਾ।
ਚੁਣੇ ਗਏ ਵਿਦਿਆਰਥੀ ਅੱਗੇ ਆਫਲਾਈਨ ਰਾਜ ਪੱਧਰੀ ਮੁਕਾਬਲਿਆਂ ’ਚ ਭਾਗ ਲੈਣਗੇ। ਇਸ ਵਿਸ਼ੇਸ ਪ੍ਰਾਪਤੀ ਤੇ ਸਕੂਲ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ(ਡਾਇਰੈਕਟਰ) ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੀ ਕਲਾ ਨੂੰ ਹੋਰ ਨਿਖਾਰਣ ਵਾਲੇ ਅਧਿਆਪਕ ਸਾਹਿਬਾਨ ਨੂੰ ਸ਼ੁੱਭਕਾਮਨਾਂਵਾ ਦਿੱਤੀਆਂ।