- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਈ.ਐੱਸ. ਕਾਲਜ ਦੇ ਐਨਐੱਸਐੱਸ ਅਫ਼ਸਰ ਨੇ ਪੰਜ ਰੋਜਾ ਸਿਖਲਾਈ ਪ੍ਰੋਗਰਾਮ ’ਚ ਲਿਆ ਹਿੱਸਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਰਾਸ਼ਟਰੀ ਸੇਵਾ ਯੋਜਨਾ (ਐਨ.ਐੱਸ.ਐੱਸ.) ਦੇ ਪ੍ਰੋਗਰਾਮ ਅਫ਼ਸਰਾਂ ਲਈ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ 19 ਸਤੰਬਰ ਤੱਕ ਚੰਡੀਗੜ੍ਹ ਸਥਿਤ ਰਾਜੀਵ ਗਾਂਧੀ ਰਾਸ਼ਟਰੀ ਯੁਵਾ ਵਿਕਾਸ ਸੰਸਥਾ ਦੇ ਖੇਤਰੀ ਕੇਂਦਰ ’ਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਤੋਂ 28 ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਹਿੱਸਾ ਲੈ ਰਹੇ ਹਨ। ਵਾਈ.ਐੱਸ. ਕਾਲਜ ਵੱਲੋਂ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪੁਲਕਿਤ ਰਾਠੌਰ ਇਸ ਸਿਖਲਾਈ ਪ੍ਰੋਗਰਾਮ ’ਚ ਸ਼ਾਮਲ ਹੋਏ ਹਨ। ਇਹ ਸਿਖਲਾਈ ਪ੍ਰੋਗਰਾਮ ਡਾ. ਕੇ. ਗਿਰੀਸਨ, ਵਿਸ਼ੇਸ਼ ਅਧਿਕਾਰੀ ਤੇ ਸਹਾਇਕ ਪ੍ਰੋਫੈਸਰ, ਰਾਜੀਵ ਗਾਂਧੀ ਰਾਸ਼ਟਰੀ ਯੁਵਾ ਵਿਕਾਸ ਸੰਸਥਾ, ਚੰਡੀਗੜ੍ਹ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਮਕਸਦ ਐਨ.ਐੱਸ.ਐੱਸ. ਅਫ਼ਸਰਾਂ ਦੀ ਕੰਮ ਕਰਨ ਦੀ ਯੋਗਤਾ, ਅਗਵਾਈ ਕਰਨ ਦੀ ਸਮਰੱਥਾ ਤੇ ਲੋਕਾਂ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਕਰਨ ਦੇ ਹੁਨਰ ਨੂੰ ਹੋਰ ਬਿਹਤਰ ਬਣਾਉਣਾ ਹੈ। ਇਸ ਨਾਲ ਉਹ ਵਿਦਿਆਰਥੀਆਂ ਦੇ ਵਿਕਾਸ ਤੇ ਸਮਾਜ ਸੇਵਾ ਨਾਲ ਜੁੜੀਆਂ ਐਨ.ਐੱਸ.ਐੱਸ. ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾ ਸਕਣਗੇ। ਸੈਸ਼ਨ ’ਚ ਆਪਣੇ ਆਪ ਨੂੰ ਸਮਝਣ, ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਸ਼ਖ਼ਸੀਅਤ ਨੂੰ ਨਿਖਾਰਨ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਵਾਈ.ਐੱਸ. ਕਾਲਜ ਦੇ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪੁਲਕਿਤ ਰਾਠੌਰ ਦੀ ਇਸ ਪ੍ਰੋਗਰਾਮ ’ਚ ਸ਼ਮੂਲੀਅਤ ਕਾਲਜ ਵੱਲੋਂ ਅਧਿਆਪਕਾਂ ਤੇ ਐਨ.ਐੱਸ.ਐੱਸ. ਨਾਲ ਜੁੜੇ ਕੰਮਾਂ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ। ਇਸ ਸਿਖਲਾਈ ਦੌਰਾਨ ਮਿਲਣ ਵਾਲਾ ਤਜਰਬਾ ਵਿਦਿਆਰਥੀਆਂ ’ਚ ਅਗਵਾਈ ਦੀ ਭਾਵਨਾ, ਚੰਗੀ ਸ਼ਖ਼ਸੀਅਤ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ’ਚ ਮਦਦਗਾਰ ਸਾਬਤ ਹੋਵੇਗਾ।