- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਜ਼ਾਦ ਕਲਚਰਲ ਐਂਡ ਦੁਸ਼ਹਿਰਾ ਕਮੇਟੀ ਵੱਲੋਂ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਕਰਨ ਦਾ ਫੈਸਲਾ

ਦੀਪਕ ਬਾਂਸਲ, ਪੰਜਾਬੀ ਜਾਗਰਣ,
ਤਪਾ ਮੰਡੀ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਵਲੋਂ ਰਾਮ ਲੀਲ੍ਹਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਜਾਵੇਗੀ। ਇਹ ਪ੍ਰਗਟਾਵਾ ਪ੍ਰਧਾਨ ਨਾਜ਼ ਸਿੰਗਲਾ ਨੇ ਰਾਮ ਲੀਲ੍ਹਾ ਦੇ ਮੰਚਨ ਸਬੰਧੀ ਕੀਤੀ ਜਾਣ ਵਾਲੀ ਰਿਹਰਸਲ ਦੀ ਸ਼ੁਰੂਆਤ ਤੋਂ ਪਹਿਲਾਂ ਕੀਤਾ। ਉਨ੍ਹਾਂ ਦੱਸਿਆ ਕਿ ਰਿਹਰਸਲ ਤੋਂ ਪਹਿਲਾਂ ਰੀਤੀ-ਰਿਵਾਜ਼ਾਂ ਅਨੁਸਾਰ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਹਰ ਵਾਰ ਕਮੇਟੀ ਵਲੋਂ ਪੂਜਨ ਕਰਵਾਇਆ ਜਾਂਦਾ ਹੈ। ਜਿਸ ’ਚ ਪੰਡਤ ਵਲੋਂ ਪਵਿੱਤਰ ਮੰਤਰਾਂ ਦਾ ਉਚਾਰਨ ਕੀਤਾ ਗਿਆ ਉਪਰੰਤ ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ।
ਮੀਤ ਪ੍ਰਧਾਨ ਰਾਜੀਵ ਗੋਲਾ ਨੇ ਦੱਸਿਆ ਕਿ ਸਮੂਹ ਕਲੱਬ ਦੇ ਮੈਂਬਰਾਂ ਵਲੋਂ ਸ੍ਰੀ ਰਾਮ ਲੀਲ੍ਹਾ ਨੂੰ ਪੂਰੀ ਪਵਿੱਤਰਤਾ ਨਾਲ ਦਰਸ਼ਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਕਮੇਟੀ ਵਲੋਂ ਪੂਰੀ ਲਗਨ ਤੇ ਸ਼ਰਧਾ ਨਾਲ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਕੀਤਾ ਜਾ ਰਿਹਾ ਹੈ, ਇਸ ਵਾਰ ਵੀ ਕਲੱਬ ਦੀ ਮੈਨੇਜਮੈਂਟ ਤੇ ਐਕਟਰ ਬਾਡੀ ਵਲੋਂ ਪੂਰੀ ਲਗਨ ਨਾਲ ਸ੍ਰੀ ਰਾਮ ਲੀਲ੍ਹਾ ਜੀ ਦਾ ਮੰਚਨ ਕੀਤਾ ਜਾਵੇਗਾ। ਕਮੇਟੀ ਪ੍ਰਧਾਨ ਸਿੰਗਲਾ ਨੇ ਦੱਸਿਆ ਕਿ ਸ੍ਰੀ ਰਾਮ ਲੀਲ੍ਹਾ ਜੀ ਦੇ ਸਫਲ ਆਯੋਜਨ ਲਈ 17 ਸਤੰਬਰ ਤੋਂ ਕਲਾਕਾਰਾਂ ਵਲੋਂ ਡਾਇਰੈਕਟਰ ਵਿਜੇ ਸ਼ਰਮਾ ਦੀ ਅਗਵਾਈ ਹੇਠ ਰਿਹਰਸਲ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕਮੇਟੀ ਵੱਲੋਂ ਨਵੇਂ ਮੈਂਬਰਾਂ ਅਤੇ ਕਲਾਕਾਰ ਵਿਅਕਤੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਕਲੱਬ ਦੇ ਮੈਂਬਰ ਵੀ ਬਣ ਸਕਦੇ ਹਨ ਤੇ ਰਾਮ ਲੀਲ੍ਹਾ ਵਿਚ ਰੋਲ ਕਰਨ ਇਛੁੱਕ ਉਮੀਦਵਾਰ ਰੋਲ ਕਰ ਸਕਦੇ ਹਨ।
ਇਸ ਮੌਕੇ ਕਮੇਟੀ ਦੇ ਸੁਸ਼ੀਲ ਕੁਮਾਰ ਭੂਤ, ਪਵਨ ਬਤਾਰਾ, ਪ੍ਰਦੀਪ ਪੱਖੋ, ਪ੍ਰਵੀਨ ਘੁੰਨਸ, ਮੇਸ਼ੀ ਪੱਖੋ, ਰਾਣਾ ਸ਼ਰਮਾ, ਚੰਚਲ ਕੁਮਾਰ ਰਾਜੂ, ਮਾ. ਜਸਵੰਤ ਸਿੰਘ,ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ ਅਤੇ ਪੱਪੂ, ਵਿਜੇ ਚੰਦੇਲ, ਪਰਮਿੰਦਰ ਚੱਠਾ, ਸੁਰੇਸ਼ ਚੰਦੇਲ, ਗਿਰੀਰਾਜ ਸ਼ਰਮਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈਰੂਪਾ, ਬਿੱਟੂ ਬਰਾੜ, ਮੰਨਾ, ਸੰਜੀਵ ਮੌੜ, ਰਿਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ, ਜਗਜੀਤ ਸਿੰਘ, ਟੋਨਾ ਆਦਿ ਸਮੂਹ ਮੈਂਬਰ ਮੌਜੂਦ ਸਨ।